Latest news

Glime India News

ਦਿੱਲੀ ਟਿਕਰੀ ਮੋਰਚੇ ‘ਤੇ ਪ੍ਰਕਾਸ਼ ਪੁਰਬ ਮਨਾ ਰਹੇ ਕਿਸਾਨਾਂ ਨੇ ਦਿੱਲੀ ਪੁਲਸ ਨੂੰ ਵੀ ਛਕਾਇਆ ‘ਕੜਾਹ ਪ੍ਰਸਾਦ ,”ਕੇਂਦਰ ਨੇ ਕਿਸਾਨਾਂ ਅਗੇ ਫਿਰ ਟੇਕੇ ਗੋਡੇ

ਨਵੀਂ ਦਿੱਲੀ : GIN

 ਟਿਕਰੀ ਬਾਰਡਰ ‘ਤੇ ਬੈਠੇ ਕਿਸਾਨਾਂ ਨੇ ਪ੍ਰਕਾਸ਼ ਪੁਰਬ ਧਰਨੇ ਵਾਲੀ ਥਾਂ ‘ਤੇ ਹੀ ਮਨਾਇਆ। ਨਾਲ ਹੀ ਉਨ੍ਹਾਂ ਨੇ ਅਰਧ-ਸੈਨਿਕ ਬਲਾਂ ਦੇ ਜਵਾਨਾਂ ਤੇ ਦਿੱਲੀ ਪੁਲਸ ਦੇ ਜਵਾਨਾਂ ਨੂੰ ਪ੍ਰਸਾਦ ਵੀ ਵੰਡਿਆ। ਕਿਸਾਨਾਂ ਨੇ ਅਰਦਾਸ ਕੀਤੀ ਤੇ ਨਾਅਰਾ ਦਿੱਤਾ ਕਿ ਉਹ ਇਥੋਂ ਹਟਣਗੇ ਨਹੀਂ। ਦੱਸ ਦਈਏ ਕਿ ਦਿੱਲੀ ਤੇ ਹਰਿਆਣਾ ਨੂੰ ਜੋੜਨ ਵਾਲਾ ਟਿਕਰੀ ਬਾਰਡਰ ਵੀ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਕਾਰਣ ਬੰਦ ਪਿਆ ਹੈ। ਪੁਲਸ ਮੁਤਾਬਕ ਸਿੰਘੂ ਬਾਰਡਰ ਤੋਂ ਜ਼ਿਆਦਾ ਕਿਸਾਨ ਇਥੇ ਧਰਨੇ ‘ਤੇ ਬੈਠੇ ਹੋਏ ਹਨ। ਪੁਲਸ ਤੇ ਅਰਧ-ਸੈਨਿਕ ਬਲਾਂ ਦੀ ਤਾਇਨਾਤੀ ਕੀਤੀ ਗਈ ਹੈ। ਪੁਲਸ ਨੇ ਬਾਰਡਰ ਨੂੰ ਕੰਢਿਆਂ ਵਾਲੀ ਲੋਹੇ ਦੀ ਤਾਰ ਦੀ ਮਦਦ ਨਾਲ ਸੀਲ ਕੀਤਾ ਹੋਇਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਦਿੱਲੀ ਦੇ ਪੰਜਾਂ ਬਾਰਡਰਾਂ ਨੂੰ ਸੀਲ ਕਰਨਾ ਚਾਹੁੰਦੇ ਹਨ, ਹੁਣ ਤੱਕ ਦੋ ਬਾਰਡਰ ਸੀਲ ਕਰਨ ਵਿਚ ਕਿਸਾਨ ਸਫਲ ਵੀ ਰਹੇ ਹਨ।

ਧਰਨੇ ‘ਤੇ ਬੈਠੇ ਕਿਸਾਨਾਂ ਵਲੋਂ ਵੰਡੇ ਗਏ ਪ੍ਰਸਾਦ ਨੂੰ ਪੁਲਸ ਤੇ ਅਰਧ-ਸੈਨਿਕ ਬਲਾਂ ਦੇ ਕਿਸਾਨਾਂ ਨੇ ਖੁਸ਼ੀ-ਖੁਸ਼ੀ ਛਕਿਆ।

ਪੰਜਾਬ ਦੀਆਂ 30 ਕਿਸਾਨ-ਜਥੇਬੰਦੀਆਂ ਦੇ ਪੰਜਾਬ ‘ਚ ਸੰਘਰਸ਼ ਦੇ 2 ਮਹੀਨੇ ਪੂਰੇ ਹੋ ਗਏ ਹਨ, ਅੱਜ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਉਤਸਵ ਕਿਸਾਨਾਂ ਵੱਲੋਂ ਪੱਕੇ-ਧਰਨਿਆਂ ‘ਚ ਹੀ ਮਨਾਇਆ ਜਾ ਰਿਹਾ ਹੈ। ਪੰਜਾਬ ਤੋਂ ਕਾਫ਼ਲਿਆਂ ਦਾ ਦਿੱਲੀ ਜਾਣਾ ਜਾਰੀ ਹੈ। 60ਵੇਂ ਦਿਨ ਪੰਜਾਬ ਭਰ ‘ਚ ਵੀ ਟੋਲ-ਪਲਾਜ਼ਿਆਂ, ਭਾਜਪਾ ਆਗੂਆਂ ਦੇ ਘਰਾਂ, ਪੰਪਾਂ ਅਤੇ ਸ਼ਾਪਿੰਗ-ਮਾਲਜ਼ ਸਾਹਮਣੇ ਵੀ ਕਰੀਬ 50 ਥਾਵਾਂ ‘ਤੇ ਪੱਕੇ-ਧਰਨੇ ਜਾਰੀ ਰੱਖੇ ਗਏ। ਪੰਜਾਬ ਦੀਆਂ ਵੱਖ-ਵੱਖ ਥਾਵਾਂ ਤੇ ਚੱਲ ਰਹੇ ਸਾਂਝੇ ਕਿਸਾਨ ਮੋਰਚਿਆਂ ‘ਚ ਬੈਠੇ ਕਿਸਾਨਾਂ ਦੀਆਂ ਨਜ਼ਰਾਂ ਦਿੱਲੀ-ਮੋਰਚੇ ‘ਤੇ ਟਿਕੀਆਂ ਹਨ। ਮੋਰਚਿਆਂ ‘ਤੇ ਬੈਠੇ ਕਿਸਾਨ ਦਿੱਲੀ-ਮੋਰਚੇ ਨੂੰ ਸਫਲ ਬਣਾਉਣ ਲਈ ਵਿਉਂਤਬੰਦੀ ਕਰਦਿਆਂ ਪੰਜਾਬ ਤੋਂ ਹੋਰ ਟੀਮਾਂ ਭੇਜਣ ਦੀ ਤਿਆਰੀ ਕਰ ਰਹੇ ਹਨ। ਚੱਲ ਰਹੇ ਮੋਰਚਿਆਂ ਵਿੱਚ ਪ੍ਰਧਾਨਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੀ ‘ਮਨ ਕੀ ਬਾਤ’ ਖਿਲਾਫ ਗੁੱਸੇ ਦੀ ਲਹਿਰ ਫੈਲ ਗਈ ਹੈ। ਕਿਸਾਨ ਕਹਿ ਰਹੇ ਨੇ ਕਿ ਮੋਦੀ ਆਪਣੀ ਸੁਣਾਉਣਾ ਬੰਦ ਕਰਨ ਅਤੇ ਦਿੱਲੀ ਬੈਠੇ ਕਿਸਾਨਾਂ ਦੀ ਬਾਤ ਸੁਣਨ।

ਕਿਸਾਨ ਯੂਨੀਅਨਾਂ ਵਲੋਂ ਆਰੰਭੇ ਸੰਘਰਸ਼ ਦੇ ਚੱਲਦਿਆਂ ਹੁਣ ਕੇਂਦਰ ਸਰਕਾਰ ਕਿਸਾਨਾਂ ਨੂੰ ਬਿਨਾਂ ਸ਼ਰਤ ਦੇ ਗੱਲਬਾਤ ਦਾ ਸੱਦਾ ਦੇ ਰਹੀ ਹੈ । ਕਿਸਾਨ ਯੂਨੀਅਨ ਡਕੌਂਦਾ ਦੇ ਪ੍ਰਧਾਨ ਬੂਟਾ ਸਿੰਘ ਵਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕੇ ਉਨ੍ਹਾਂ ਨਾਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਫੋਨ ਰਾਹੀਂ ਗੱਲ ਕਰਦਿਆਂ ਬਿਨਾਂ ਸ਼ਰਤ ਗੱਲਬਾਤ ਦਾ ਸੱਦਾ ਦਿੱਤਾ ਹੈ।

Leave a Comment