Canada ਦੀ Defense Minister ਬਣੀ ਪੰਜਾਬੀ ਮੂਲ ਦੀ ਸੰਸਦ ਮੈਂਬਰ Anita Anand, ਜਾਣੋ ਇਹ ਕੌਣ ਹੈ

ਕੈਨੇਡਾ ਵਿੱਚ ਪੰਜਾਬੀ ਮੂਲ ਦੀ ਅਨੀਤਾ ਆਨੰਦ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਰੱਖਿਆ ਮੰਤਰੀ ਬਣਾਇਆ ਗਿਆ ਹੈ। ਉਨ੍ਹਾਂ ਨੇ ਅਹੁਦਾ ਅਜਿਹੇ ਸਮੇਂ ਸੌਂਪਿਆ ਗਿਆ ਹੈ ਜਦੋਂ ਕੈਨੇਡਾ ਦੀ ਫੌਜ ਜਿਨਸੀ ਮਾੜੇ ਵਤੀਰੇ ਦੇ ਇਲਜ਼ਾਮਾਂ ਨਾਲ ਜੂਝ ਰਹੀ ਹੈ।

ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਅਧਿਕਾਰਤ ਵੈਬਸਾਈਟ ‘ਤੇ ਛਪੀ ਜਾਣਕਾਰੀ ਮੁਤਾਬਕ ਅਨੀਤਾ ਆਨੰਦ ਸਾਲ 2019 ਵਿੱਚ ਪਹਿਲੀ ਵਾਰ ਓਕਵਿਲ ਤੋਂ ਸੰਸਦ ਮੈਂਬਰ ਚੁਣੀ ਗਈ ਸੀ।

ਇਸ ਤੋਂ ਬਾਅਦ ਉਨ੍ਹਾਂ ਨੂੰ ਪਬਲਿਕ ਸਰਵਿਸ ਐਂਡ ਪ੍ਰੋਕਿਓਰਮੈਂਟ ਯਾਨਿ ਜਨਤਕ ਸੇਵਾ ਅਤੇ ਖਰੀਦ ਮੰਤਰੀ ਬਣਾਇਆ ਗਿਆ ਸੀ।

ਅਨੀਤਾ ਆਨੰਦ ਦਾ ਜਨਮ ਨੋਵਾ ਸਕੋਟੀਆ ਵਿੱਚ ਹੋਇਆ ਤੇ 1985 ਵਿੱਚ ਉਹ ਓਂਟਾਰੀਓ ਆ ਗਏ ਸਨ।

ਸਾਲ 2015 ਵਿੱਚ ਓਂਟਾਰੀਓ ਦੇ ਉਸ ਵੇਲੇ ਦੇ ਵਿੱਤ ਮੰਤਰੀ ਚਾਰਲਜ਼ ਸੌਸਾ ਨੇ ਅਨੀਤਾ ਨੂੰ ਸਰਕਾਰ ਦੀ ਵਿੱਤੀ ਯੋਜਨਾਵਾਂ ਨਾਲ ਜੁੜੀ ਮਾਹਿਰਾਂ ਦੀ ਇੱਕ ਕਮੇਟੀ ਵਿੱਚ ਸ਼ਾਮਿਲ ਕੀਤਾ ਸੀ।

ਭਾਰਤੀ ਮੂਲ ਦੀ ਅਨੀਤਾ ਇੱਕ ਸਕਾਲਰ, ਵਕੀਲ ਅਤੇ ਖੋਜਕਾਰ ਵਜੋਂ ਕੰਮ ਕਰ ਚੁੱਕੀ ਹੈ। ਉਹ ਯੂਨੀਵਰਸਿਟੀ ਆਫ ਟੋਰਾਂਟੋ ਵਿੱਚ ਕਾਨੂੰਨ ਦੀ ਪ੍ਰੋਫੈਸਰ ਰਹਿ ਚੁੱਕੀ ਹੈ।

ਸਾਲ 2015 ਵਿੱਚ ਉਨ੍ਹਾਂ ਨੂੰ ਵਿੱਤੀ ਨੀਤੀਆਂ ਦੀ ਸਲਾਹ ਅਤੇ ਯੋਜਨਾ ਲਈ ਬਣੀ ਸਰਕਾਰ ਕਮੇਟੀ ਵਿੱਚ ਨਿਯੁਕਤ ਕੀਤਾ ਗਿਆ ਸੀ ਅਤੇ ਉਹ ਵਿੱਤੀ ਬਾਜ਼ਾਰ ਦੇ ਨਿਯਮ, ਸ਼ੇਅਰਹੋਲਡਰਸ ਦੇ ਰਾਈਟਸ, ਕਾਰਪੋਰੇਟ ਗਵਰਨੈਂਸ ਵਰਗੇ ਮੁੱਦਿਆਂ ‘ਤੇ ਵੀ ਚਰਚਾ ਵਿੱਚ ਭਾਗ ਲੈਂਦੀ ਰਹੀ ਹੈ।

ਇਸ ਦੇ ਨਾਲ ਹੀ ਜਾਣਕਾਰ ਮੰਨਦੇ ਹਨ ਆਰਮਡ ਫੌਰਸੈਜ਼ ਵਿੱਚ ਜਿਸ ਤਰ੍ਹਾਂ ਨਾਲ ਮਾਮਲੇ ਸਾਹਮਣੇ ਆਏ ਹਨ।

ਉਸ ਨਾਲ ਇਸ ਖੇਤਰ ਵਿੱਚ ਉੱਥੇ ਕੰਮ ਕਰ ਰਹੀਆਂ ਔਰਤਾਂ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਸਨ ਅਤੇ ਉਨ੍ਹਾਂ ਵਿੱਚ ਆਤਮ ਵਿਸ਼ਵਾਸ਼ ਦੀ ਬਹਾਲੀ ਲਈ ਇੱਕ ਔਰਤ ਨੂੰ ਉਸ ਅਹੁਦੇ ‘ਤੇ ਲਿਆਉਣਾ ਜ਼ਰੂਰੀ ਸੀ।

ਪਰ ਉਸ ਸਾਂਚੇ ਵਿੱਚ ਅਨੀਤਾ ਆਨੰਦ ਫਿਟ ਬੈਠਦੀ ਹੈ, ਉਸ ਨੂੰ ਲੈ ਕੇ ਸਵਾਲ ਉੱਠ ਰਹੇ ਹਨ।