ਉਡਣ ਵਾਲੀ ਕਾਰ ਬਣਾਉਣ ਵਾਲੀ ਡਚ ਕੰਪਨੀ ਪਾਲ-ਵੀ ਨੇ ਦੁਨੀਆ ਦੀ ਸਭ ਤੋਂ ਪਹਿਲੀ ਉਡਣ ਵਾਲੀ ਕਾਰ ਦਾ ਐਲਾਨ ਕਰ ਦਿੱਤਾ ਹੈ। ਇਸ ਕਾਰ ਦਾ ਨਾਂ ਪਾਲ-ਵੀ ਲਿਬਰਟੀ ਰੱਖਿਆ ਗਿਆ ਹੈ। ਯੂਰਪ ਵਿਚ ਸਰਕਾਰ ਨੇ ਇਸ ਨੂੰ ਸੜਕਾਂ ‘ਤੇ ਇਸਤੇਮਾਲ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸੇ ਦੇ ਨਾਲ ਦੁਨੀਆ ਭਰ ਵਿਚ ਉਡਣ ਵਾਲੀ ਕਾਰਾਂ ਦਾ ਸਪਨਾ ਦੇਖ ਰਹੇ ਲੋਕ ਇਸ ਕਾਰ ਨੂੰ ਪਹਿਲੀ ਵਾਰ ਸੜਕਾਂ ‘ਤੇ ਦੇਖ ਸਕਣਗੇ। ਹਾਲਾਂਕਿ ਇਸ ਨੂੰ ਸ਼ੁਰੂ ਵਿਚ ਸਿਰਫ ਕਮਰਸ਼ੀਅਲ ਵਾਹਨ ਦੇ ਰੂਪ ਵਿਚ ਇਸਤੇਮਾਲ ਕੀਤਾ ਜਾ ਸਕੇਗਾ।
ਪਾਲ-ਵੀ ਲਿਬਰਟੀ ਨੇ ਹਾਲ ਹੀ ਵਿਚ ਯੂਰਪੀ ਰੋਡ ਪ੍ਰੀਖਣਾਂ ਨੂੰ ਪਾਸ ਕੀਤਾ ਹੈ। ਜਿਸ ਦੇ ਬਾਅਦ ਤੋਂ ਹੁਣ ਇਸ ਨੂੰ ਅਧਿਕਾਰਕ ਲਾਇਸੈਂਸ ਪਲੇਟ ਦੇ ਨਾਲ ਸੜਕਾਂ ‘ਤੇ ਚਲਾਉਣ ਦੀ ਆਗਿਆ ਦਿੱਤੀ ਗਈ ਹੈ। ਦੱਸਦੇ ਚਲੀਏ ਕਿ ਫਰਵਰੀ 2020 ਤੋਂ ਲਗਾਤਾਰ ਇਸ ਕਾਰ ਦੇ ਪ੍ਰੀਖਣ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਵਿਚ ਹਾਈ ਸਪੀਡਰ ਬਰੇਕ ਅਤੇ ਆਵਾਜ਼ ਪ੍ਰਦੂਸ਼ਣ ਪ੍ਰੀਖਣ ਸ਼ਾਮਲ ਸੀ। ਕੰਪਨੀ ਨੇ ਇਸ ਕਾਰ ਦਾ ਪ੍ਰੋਟੋਟਾਈਪ ਸਭ ਤੋਂ ਪਹਿਲਾਂ ਸਾਲ 2012 ਵਿਚ ਉਡਾਇਆ ਸੀ। ਜਿਸ ਦੇ ਬਾਅਦ ਤੋਂ ਲਗਾਤਾਰ ਇਸ ਦਾ ਪ੍ਰੀਖਣ ਜਾਰੀ ਹੈ।
ਦੱਸਸ ਚਲੀਏ ਕਿ ਪਾਲ-ਵੀ ਲਿਬਰਟੀ ਕਮਰਸ਼ੀਅਲ ਕਾਰ ਦੀ ਕੀਮਤ ਕਰੀਬ 252 ਕਰੋੜ ਰੁਪਏ ਤੋਂ ਸ਼ੁਰੂ ਹੁੰਦੀ ਹੈ। ਹਾਲਾਂਕਿ ਇਸ ਕੀਮਤ ਵਿਚ ਅਜੇ ਟੈਕਸ ਨੂ ਸ਼ਾਮਲ ਨਹੀਂ ਕੀਤਾ ਗਿਆ ਹੈ। ਇਸ ਕਾਰ ਦੀ ਫਲਾਇੰਗ ਨੂੰ ਸਫਲ ਬਣਾਉਣ ਲਈ ਇਸ ਦਾ ਡਿਜ਼ਾਈਨ ਹਵਾ ਅਤੇ ਸੜਕ ਦੋਵੇਂ ਨਿਯਮਾਂ ਦੀ ਪਾਲਣਾ ਕਰਦਾ ਹੈ।
ਪਾਲ-ਵੀ ਲਿਬਰਟੀ ਕਾਰ ਵਿਚ ਦੋਹਰੇ Îਇੰਜਣ ਦਾ ਪ੍ਰਯੋਗ ਕੀਤਾ ਗਿਆ ਹੈ। ਇਸ ਵਿਚ Îਇੱਕ ਸਮੇਂ ਵਿਚ ਦੋ ਲੋਕ ਸਵਾਰੀ ਕਰ ਸਕਦੇ ਹਨ। ਕੰਪਨੀ ਅਨੁਸਾਰ ਇਸ ਦੀ ਟੌਪ ਸਪੀਡ 160 ਕਿਲੋਮੀਟਰ ਪ੍ਰਤੀ ਘੰਟੇ ਦੀ ਹੈ, ਇਹ ਸਿਰਫ 9 ਸੈਕੰਟ ਤੋਂ ਘੱਟ ਸਮੇਂ ਵਿਚ 100 ਕਿਲੋਮੀਟਰ ਦੀ ਰਫਤਾਰ ਫੜ ਸਕਦੀ ਹੈ। ਇਹ ਕਾਰ ਇੱਕ ਵਾਰ ਵਿਚ 1315 ਕਿਲੋਮੀਟਰ ਤੱਕ ਦੀ ਉਡਾਣ ਭਰ ਸਕਦੀ ਹੈ।
