Latest news

ਕੈਨੇਡਾ ਸਰਕਾਰ ਵਾਅਦੇ ਤੋਂ ਮੁਕਰੀ, ਹੁਣ ਹਜ਼ਾਰਾਂ ਪ੍ਰਵਾਸੀ ਹੋਣਗੇ ਡਿਪੋਰਟ

ਕੈਨੇਡਾ ਵਿਚ ਗ਼ੈਰਕਾਨੂੰਨੀ ਤਰੀਕੇ ਨਾਲ  ਦਾਖ਼ਲ ਹੋਏ ਉਹ ਪ੍ਰਵਾਸੀ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ ਜਿਨ੍ਹਾਂ ਨੂੰ ਪੱਕਾ ਕਰਨ ਦਾ ਵਾਅਦਾ ਕੀਤਾ ਗਿਆ ਸੀ। ਮਹਾਂਮਾਰੀ ਦੌਰਾਨ ਇਨ੍ਹਾਂ ਫ਼ਰੰਟਲਾਈਨ ਕਾਮਿਆਂ ਨੂੰ ਪੂਰਾ ਜ਼ੋਰ ਲਾ ਕੇ ਕੰਮ ਕਰਨ ਦੀ ਹੱਲਾਸ਼ੇਰੀ ਦਿਤੀ ਗਈ ਅਤੇ ਹੁਣ ਬੋਰੀ-ਬਿਸਤਰਾ ਚੁੱਕਣ ਦੇ ਹੁਕਮ ਦਿਤੇ ਜਾ ਰਹੇ ਹਨ। ਕੋਰੋਨਾ ਮਹਾਂਮਾਰੀ ਸ਼ੁਰੂ ਹੋਈ ਤਾਂ ਕੈਨੇਡਾ ਦੀ ਹਰ ਸਿਆਸੀ ਅਸੈਂਸ਼ੀਅਲ ਵਰਕਰਜ਼ ਦੀਆਂ ਸਿਫ਼ਤਾਂ ਦੇ ਪੁਲ ਬੰਨ੍ਹ ਰਹੀ ਸੀ ਅਤੇ ਇਨ੍ਹਾਂ ਨੂੰ ਕੋਰੋਨਾ ਵਿਰੁੱਧ ਜੰਗ ਦੇ ਯੋਧੇ ਕਰਾਰ ਦਿਤਾ ਗਿਆ। ਕਿਊਬਿਕ ਦੇ ਪ੍ਰੀਮੀਅਰ ਫ਼ਰਾਂਸਵਾ ਲੀਗੋ ਨੇ ਗ਼ੈਰਕਾਨੂੰਨੀ ਪ੍ਰਵਾਸੀਆਂ ਸਣੇ ਫ਼ਰੰਟਲਾਈਨ ‘ਤੇ ਕੰਮ ਕਰਨ ਵਾਲਿਆਂ ਫ਼ਰਿਸ਼ਤੇ ਕਰਾਰ ਦਿਤਾ। ਕੁਝ ਮਹੀਨੇ ਬਾਅਦ ਫ਼ਰਾਂਸਵਾ ਲੀਗੋ ਦੀ ਸਰਕਾਰ ਨੇ ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਪੱਕਾ ਕਰਨ ਲਈ ਖਾਸ ਇੰਮੀਗ੍ਰੇਸ਼ਨ ਯੋਜਨਾ ਵੀ ਪੇਸ਼ ਕੀਤੀ ਪਰ ਅਸਲ ਵਿਚ ਇਸ ਯੋਜਨਾ ਨੇ ਹੈਲਥ ਸੈਕਟਰ ਦੇ ਚੋਣਵੇਂ ਕਿਰਤੀਆਂ ਨੂੰ ਪੱਕਾ ਹੋਣ ਦਾ ਰਾਹ ਪੱਧਰਾ ਕੀਤਾ ਜਦਕਿ ਬਾਕੀ ਖ਼ਾਲੀ ਹੱਥ ਰਹਿ ਗਏ। ਹੁਣ ਇਹ ਗ਼ੈਰਕਾਨੂੰਨੀ ਪ੍ਰਵਾਸੀ ਰੋਸ ਵਿਖਾਵੇ ਕਰ ਕੇ ਆਪਣੇ ਹੱਕ ਮੰਗ ਰਹੇ ਹਨ।