GST ਸੁਪਰਡੈਂਟ ਅਤੇ CA ਦੱਸ ਲੱਖ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫ਼ਤਾਰ
GST Superintendent and CA arrested red-handed taking bribe of ten lakh rupees
ਹਰਿਆਣਾ ਵਿੱਚ 10.50 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਜੀਐਸਟੀ ਸੁਪਰਡੈਂਟ ਅਤੇ ਸੀਏ ਨੂੰ ਭ੍ਰਿਸ਼ਟਾਚਾਰ ਰੋਕੂ ਬਿਊਰੋ ( Anti-Corruption Bureau) ,(ਏਸੀਬੀ) ਦੀ ਟੀਮ ਨੇ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਦੋਵਾਂ ਨੇ ਸ਼ਿਕਾਇਤਕਰਤਾ ਤੋਂ ਜੀਐਸਟੀ ਦੇ ਜੁਰਮਾਨੇ ਨੂੰ ਦਬਾਉਣ ਲਈ 12 ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ।
ਕਰਨਾਲ ਵਿੱਚ ਤਾਇਨਾਤ ਏਸੀਬੀ ਇੰਸਪੈਕਟਰ ਸਚਿਨ ਨੇ ਦੱਸਿਆ ਕਿ ਦੋਵਾਂ ਖ਼ਿਲਾਫ਼ ਕਰਨਾਲ ਏਸੀਬੀ ਦਫ਼ਤਰ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਖ਼ਿਲਾਫ਼ 6 ਨੰਬਰ ਦੀਐਫਆਈਆਰ ਵਿੱਚ 7, 7ਏ ਪੀਸੀ ਐਕਟ ਅਤੇ 120ਬੀ, 384 ਆਈਪੀਸੀ ਦੀਆਂ ਗੰਭੀਰ ਧਾਰਾਵਾਂ ਲਗਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਦੋਵਾਂ ਕੋਲੋਂ ਕੁੱਲ 10.50 ਲੱਖ ਰੁਪਏ ਬਰਾਮਦ ਕੀਤੇ ਗਏ ਹਨ। ਦੋਵਾਂ ਨੇ ਜੀਐਸਟੀ ਜੁਰਮਾਨੇ ਨੂੰ ਦਬਾਉਣ ਲਈ ਰਿਸ਼ਵਤ ਦੀ ਮੰਗ ਕੀਤੀ ਸੀ।
ਸੀਏ ਪੰਕਜ ਖੁਰਾਣਾ ਤੋਂ ਏਸੀਬੀ ਦੀ ਟੀਮ ਨੇ 7 ਲੱਖ ਰੁਪਏ ਅਤੇ ਕੇਂਦਰੀ ਜੀਐਸਟੀ ਪਾਣੀਪਤ ਦਫ਼ਤਰ ਵਿੱਚ ਜੀਐਸਟੀ ਸੁਪਰਡੈਂਟ ਵਜੋਂ ਤਾਇਨਾਤ ਪ੍ਰੇਮਰਾਜ ਮੀਨਾ ਦੀ ਕਾਰ ਵਿੱਚੋਂ 3.5 ਲੱਖ ਰੁਪਏ ਬਰਾਮਦ ਕੀਤੇ ਹਨ।ਦੋਵਾਂ ਖ਼ਿਲਾਫ਼ ਏਸੀਬੀ ਨੇ ਕੇਸ ਦਰਜ ਕਰਕੇ ਬੀਤੇ ਦਿਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ।