
ਲੁਧਿਆਣਾ ਦੇ ਰਹਿਣ ਵਾਲੇ ਕਾਰੋਬਾਰੀ ਹਰਜਿੰਦਰ ਸਿੰਘ ਕੁਕਰੇਜਾ ਨੇ ਦਸਤਾਰ ਦੀ ਪਛਾਣ ਲਈ ਇੱਕ ਹੋਰ ਉਪਰਾਲਾ ਕੀਤਾ ਹੈ। ਕੁਕਰੇਜਾ ਨੇ ਉੱਤਰ ਮੱਧ ਹਿੰਦ ਮਹਾਸਾਗਰ ਵਿੱਚ ਪੱਗ ਬੰਨ੍ਹ ਕੇ ਸਨੋਰਕਿਲਿੰਗ ਕੀਤੀ ਹੈ।।
ਹਰਜਿੰਦਰ ਸਿੰਘ ਦਾ ਮੁਤਾਬਕ, ਉਸ ਦਾ ਮੁੱਖ ਉਦੇਸ਼ ਸਿੱਖ ਦਸਤਾਰ ਤੇ ਹੋਰ ਸਾਰੇ ਧਾਰਮਿਕ ਚਿੰਨ੍ਹਾਂ ਪ੍ਰਤੀ ਨਿਰੰਤਰ ਦਿਲਚਸਪੀ ਤੇ ਸਤਿਕਾਰ ਪੈਦਾ ਕਰਨਾ ਹੈ। ਇਸ ਦੌਰਾਨ ਉਹ ਆਪਣੀ ਦਸਤਾਰ ਸਮੇਤ ਹਿੰਦ ਮਹਾਸਾਗਰ ਵਿੱਚ ਸਨੋਰਕਲਿੰਗ ਕਰਨ ਵਾਲਾ ਪਹਿਲਾ ਸਿੱਖ ਬਣ ਗਿਆ ਹੈ।
ਕੁਕਰੇਜਾ ਨੇ ਕਿਹਾ ਕਿ ਉਨ੍ਹਾਂ ਦਾ ਸਨੋਰਕਲਿੰਗ ਕਰਨ ਦਾ ਸੁਨੇਹਾ ਹੈ ਕਿ ਦਸਤਾਰ ਵਾਲਾ ਜੀਵਨ ਬਿਨਾਂ ਕਿਸੇ ਰੁਕਾਵਟ ਦੇ ਵਧੀਆ ਜੀਵਨ ਹੈ।
ਹਰਜਿੰਦਰ ਸਿੰਘ ਕੁਕਰੇਜਾ ਲਈ ਆਪਣੀ ਵਿਲੱਖਣ ਸ਼ੈਲੀ ’ਚ ਆਪਣੀ ਪੱਗ ਨੂੰ ਪ੍ਰਮੁੱਖਤਾ ਨਾਲ ਪੇਸ਼ ਕਰਨਾ ਕੋਈ ਨਵੀਂ ਗੱਲ ਨਹੀਂ ਹੈ। ਉਹ 2014 ’ਚ ਸੇਂਟ ਕਿਲਡਾ, ਮੈਲਬੋਰਨ, ਆਸਟਰੇਲੀਆ ’ਚ ਪੱਗ ਬੰਨ੍ਹ ਕੇ ਸਕਾਈਡਾਈਵ ਅਤੇ ਅੰਤਾਲੀਆ, ਤੁਰਕੀ ’ਚ 2016 ’ਚ ਪੱਗ ਬੰਨ੍ਹ ਕੇ ਸਕੂਬਾ-ਡਾਈਵ ਕਰਨ ਵਾਲੇ ਪਹਿਲੇ ਸਿੱਖ ਹਨ।
ਹਰਜਿੰਦਰ ਸਿੰਘ ਕੁਕਰੇਜਾ, ਇਕ ਨਾਮਵਰ ਰੈਸਟੋਰੈਂਟ ਦੇ ਮਾਲਕ ਹਨ ਤੇ ਪੰਜਾਬੀਆਂ ਦੇ ਸਤਿਕਾਰ ਨੂੰ ਬਰਕਰਾਰ ਰੱਖਣ ਲਈ ਉਸ ਥਾਂ ਤੱਕ ਪਹੁੰਚਣ ਲਈ ਹਮੇਸ਼ਾ ਤੱਤਪਰ ਰਹਿੰਦੇ ਹਨ, ਜਿੱਥੇ ਪਹਿਲਾਂ ਕੋਈ ਨਹੀਂ ਗਿਆ। ਜ਼ਿਕਰ ਕਰ ਦਈਏ ਕਿ ਹਰਜਿੰਦਰ ਦੀ ਪਤਨੀ ਹਰਕੀਰਤ ਕੌਰ ਕੁਕਰੇਜਾ ਇੱਕ ਪੇਰੈਂਟਿੰਗ ਅਤੇ ਫੈਮਿਲੀ ਟਰੈਵਲ ਇਨਫਲੂਐਂਸਰ ਹੈ।
ਗੋਆ ਦੀ ਆਜ਼ਾਦੀ ਦੇ ਮਹਾਨ ਸ਼ਹੀਦ ਕਰਨੈਲ ਸਿੰਘ ਈਸੜੂ ਦੀ ਯਾਦ ਵਿੱਚ ਗੋਆ ਵਿਖੇ 11 ਕਰੋੜ ਰੁਪਏ ਦੀ ਲਾਗਤ ਨਾਲ ਮਿਊਜ਼ਿਅਮ ਬਣੇਗਾ। ਇਸ ਅੰਦਰ ਈਸੜੂ ਵਿਖੇ ਲੱਗਿਆ ਸ਼ਹੀਦ ਕਰਨੈਲ ਸਿੰਘ ਦੇ ਬੁੱਤ ਵਰਗਾ ਬੁੱਤ ਲੱਗੇਗਾ। ਇਸ ਸਬੰਧ ਵਿੱਚ ਸ਼ਹੀਦ ਦੇ ਜੱਦੀ ਪਿੰਡ ਦੇ ਸਰਪੰਚ ਤੇ ਬਚਪਨ ਦੇ ਦੋਸਤ ਗੋਆ ਦੇ ਰਾਜਪਾਲ ਤੇ ਮੁੱਖ ਮੰਤਰੀ ਨੂੰ ਮਿਲੇ। ਗੋਆ ਦੇ ਮੁੱਖ ਮੰਤਰੀ ਨੇ ਇਹ ਐਲਾਨ ਵੀ ਕੀਤਾ ਹੈ ਕਿ ਜੇਕਰ ਸ਼ਹੀਦ ਕਰਨੈਲ ਸਿੰਘ ਦੇ ਪਿੰਡ ਈਸੜੂ ਤੋਂ ਕੋਈ ਵੀ ਨਾਗਰਿਕ ਗੋਆ ਆਵੇਗਾ ਤਾਂ ਉਹ ਸਟੇਟ ਗੈਸਟ ਹੋਵੇਗਾ।