HealthIndia

ਪੁਲਿਸ ਨੇ ਸਿੱਖ ਨੌਜਵਾਨ ਅਗਵਾ ਕਰਕੇ ਬੋਰੀ ‘ਚ ਪਾ ਕੇ ਬੁਰੀ ਤਰ੍ਹਾਂ ਕੁਟਿਆ,ਵੀਡੀਓ ਸਾਹਮਣੇ ਆਈ

Haryana police kidnapped a Sikh youth and put him in a sack and beat him badly

ਸਾਡੇ ਪੰਜ ਕਿਸਾਨ ਚੁੱਕੇ ਗਏ, ਇੱਕ ਦੀਆਂ ਲੱਤਾਂ ਤੋੜ ਕੇ ਤੇ ਸਿਰ ਪਾੜ ਕੇ ਬੋਰੀ ‘ਚ ਬੰਦ ਕਰਕੇ ਲੈ ਗਏ : ਕਿਸਾਨ ਆਗੂ ਡੱਲੇਵਾਲ

ਖਨੌਰੀ ਬਾਰਡਰ ਉਪਰ ਸੁਰੱਖਿਆ ਬਲਾਂ ਵੱਲੋਂ ਕੀਤੇ ਅੰਨ੍ਹੇਵਾਹ ਬਲ ਪ੍ਰਯੋਗ ਨਾਲ 167 ਕਿਸਾਨ ਜ਼ਖ਼ਮੀ ਹੋਏ ਹਨ। ਇਨ੍ਹਾਂ ਵਿੱਚੋਂ 6 ਦੀ ਹਾਲਤ ਗੰਭੀਰ ਹੈ। ਇਸ ਮੌਕੇ ਕਿਸਾਨਾਂ ਵੱਲੋਂ ਕਈ ਸਾਥੀਆਂ ਦੇ ਅਗਵਾ ਹੋਣ ਦੀ ਗੱਲ ਵੀ ਕਹੀ ਜਾ ਰਹੀ ਹੈ। ਇਸ ਦੌਰਾਨ ਪ੍ਰਿਤਪਾਲ ਸਿੰਘ ਨਾਂਅ ਦੇ ਨੌਜਵਾਨ ਦੀ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਉਹ ਜ਼ਖ਼ਮੀ ਹਾਲਤ ਵਿੱਚ ਰੋਹਤਕ ਦੀ ਪੀਜੀਆਈ ਵਿੱਚ ਦਾਖ਼ਲ ਹੈ।

ਇਸ ਦੀ ਵੀਡੀਓ ਸਾਂਝੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ  ਮਜੀਠੀਆ ਨੇ ਕਿਹਾ ਕਿ  ਭਗਵੰਤ ਨੂੰ ਜੇ ਥੋੜੀ ਜਿਹੀ ਵੀ ਸ਼ਰਮ ਹੈ ਇਨਸਾਨੀਅਤ ਹੈ ਤਾਂ ਟਾਊਟੀ ਛੱਡ ਨੌਜਵਾਨਾਂ ਦੇ ਹੱਕ ਚ ਆਵੇ। ਕੱਲ ਵੀ ਕਿਹਾ ਸੀ ਕਿ ਕੁਝ 8 ਤੋਂ 10 ਨੌਜਵਾਨਾਂ ਨੂੰ ਹਰਿਆਣਾ ਪੁਲਿਸ ਚੱਕ ਕੇ ਲੈ ਗਈ ਜਿਨਾਂ ਦਾ ਪਤਾ ਨਹੀ ਲੱਗ ਰਿਹਾ। ਉਨ੍ਹਾਂ ਚੋਂ ਇੱਕ ਹੈ ਪ੍ਰਿਤਪਾਲ ਸਿੰਘ ਜਿਸਨੂੰ ਕਿਡਨੈਪ ਕਰ ਹਰਿਆਣਾ ਪੁਲਿਸ ਵੱਲੋਂ ਬਹੁਤ ਤਸ਼ਦੱਤ ਕੀਤੇ ਗਏ

ਪਟਿਆਲਾ ਦੇ ਰਾਜਿੰਦਰਾ ਹਸਪਤਾਲ ਤੋਂ ਕਿਸਾਨ ਆਗੂ ਸਵਰਣ ਸਿੰਘ ਪੰਧੇਰ ਤੇ ਜਗਜੀਤ ਡੱਲੇਵਾਲ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ ਹੈ। ਕਿਸਾਨ ਆਗੂਆਂ ਨੇ ਸ਼ੁਭਕਰਨ ਦਾ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਪ੍ਰੈਸ ਕਾਨਫਰੰਸ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਸ਼ੁਭਕਰਨ ਦੇ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਨਹੀਂ ਹੋਵੇਗਾ, ਸ਼ੁਭਕਰਨ ਦਾ ਸਸਕਾਰ ਨਹੀਂ ਕਰਾਂਗੇ। ਕਿਸਾਨ ਲੀਡਰਾਂ ਨੇ ਕਿਹਾ ਕਿ ਸ਼ੁਭਕਰਨ ਦੇ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ।

Related Articles

Back to top button