Latest news

Glime India News

ਲੈਫਟੀਨੈਂਟ ਜਨਰਲ ਸੀ. ਬੰਸੀ ਪੋਨੱਪਾ ਨੇ ਵਜਰਾ ਕੋਰ ਦੀ ਕਮਾਨ ਸੰਭਾਲੀ

                                                                          ਜਲੰਧਰ, ਐਚ ਐਸ ਚਾਵਲਾ
ਲੈਫਟੀਨੈਂਟ ਜਨਰਲ ਸੀ ਬੰਸੀ ਪੋਨੱਪਾ ਨੇ 02 ਦਸੰਬਰ 2020 ਨੂੰ ਵਾਜਰਾ ਕੋਰ ( ਡਿਫੈਂਡਰਸ ਆਫ਼ ਪੰਜਾਬ) ਦੇ ਜਨਰਲ ਅਫਸਰ ਕਮਾਂਡਿੰਗ ਵਜੋਂ ਅਹੁਦਾ ਸੰਭਾਲ ਲਿਆ । ਐਨ ਡੀ ਏ ਅਤੇ ਆਈ ਐਮ  ਏ ਦੀ ਸ਼ਾਨਦਾਰ ਸਿਖਲਾਈ ਤੋਂ ਬਾਅਦ ਜੂਨ 1985 ਵਿਚ ਉਹਨਾਂ ਨੂੰ ਦੂਜੀ ਬਟਾਲੀਅਨ ਮਹਾਰ ਰੈਜੀਮੈਂਟ ਵਿਚ ਕਮਿਸ਼ਨ ਕੀਤਾ ਗਿਆ ਸੀ। ਉਹ ਡਿਫੈਂਸ ਸਰਵਿਸਿਜ਼ ਸਟਾਫ ਕਾਲਜ ਵੈਲਿੰਗਟਨ, ਕਾਲਜ ਆਫ਼ ਡਿਫੈਂਸ ਮੈਨੇਜਮੈਂਟ ਸਿਕੰਦਰਾਬਾਦ ਅਤੇ ਨੈਸ਼ਨਲ ਡਿਫੈਂਸ ਕਾਲਜ ਦਿੱਲੀ ਦੇ  ਸਾਬਕਾ ਵਿਦਿਆਰਥੀ ਹਨ ।
ਜਨਰਲ ਅਫਸਰ ਨੇ ਕਾਉਂਟਰ ਇੰਸਰਜੈਂਸੀ ਆਪ੍ਰੇਸ਼ਨ, ਕੰਟਰੋਲ ਰੇਖਾ , ਅੱਤਵਾਦ ਦੇ ਖਿਲਾਫ ਲੜਾਈ ਅਤੇ ਦੋ  ਸੰਯੁਕਤ ਰਾਸ਼ਟਰ ਦੇ ਪੀਸ ਕੀਪਿੰਗ ਮਿਸ਼ਨਾਂ ਸਮੇਤ ਕਈ ਤਰ੍ਹਾਂ ਦੇ ਆਪ੍ਰੇਟਿੰਗ ਵਾਤਾਵਰਣ ਵਿੱਚ ਕੰਮ ਕੀਤਾ ਹੈ।  ਉਹਨਾਂ ਨੇ  ਦੋਵਾਂ ਰੇਗਿਸਤਾਨ / ਜਲ-ਧਰਤੀ ਅਤੇ ਅੱਤਵਾਦ ਵਿਰੋਧੀ ਵਾਤਾਵਰਣ ਵਿੱਚ ਵੀ ਆਪਣੀ ਬਟਾਲੀਅਨ ਨੂੰ ਕਮਾਂਡ ਕੀਤਾ ।  ਉਹਨਾਂ ਨੇ ਜੰਮੂ-ਕਸ਼ਮੀਰ ਵਿੱਚ ਕੰਟਰੋਲ ਰੇਖਾ ਦੇ ਨਾਲ ਇੱਕ ਇਨਫੈਂਟਰੀ ਬ੍ਰਿਗੇਡ, ਮੋਨੁਸਕੋ (ਕਾਂਗੋ) ਵਿੱਚ ਸੰਯੁਕਤ ਰਾਸ਼ਟਰ ਦੇ ਮਿਸ਼ਨ ਤੇ ਇੱਕ ਭਾਰਤੀ ਬ੍ਰਿਗੇਡ ਅਤੇ ਫਿਰ ਉਸ ਤੋਂ ਬਾਅਦ ਕੰਟਰੋਲ ਰੇਖਾ ਉੱਤੇ ਇਨਫੈਂਟਰੀ ਡਿਵੀਜ਼ਨ ਦੀ ਕਮਾਂਡ  ਸੰਭਾਲੀ । ਉਹਨਾਂ ਨੇ ਮਕੈਨTਇਜ਼ਡ ਇਨਫੈਂਟਰੀ ਬਟਾਲੀਅਨ ਦੇ ਨਾਲ ਅਤੇ ਸੋਮਾਲੀਆ ਵਿੱਚ ਸੰਯੁਕਤ ਰਾਸ਼ਟਰ ਦੇ ਮਿਸ਼ਨ ਵਿੱਚ ਵੀ ਸੇਵਾਵਾਂ ਨਿਭਾਈਆਂ ਹਨ। ਉਹ ਮਹਾਰ ਰੈਜੀਮੈਂਟ ਦੇ  ਮੌਜੂਦਾ ਕਰਨਲ  ਆਫ਼ ਦੀ ਰੈਜੀਮੈਂਟ ਵੀ  ਹਨ।
ਜਨਰਲ ਅਫਸਰ ਸੈਨਾ ਦੇ ਮੁੱਖ ਦਫਤਰ ਵਿਖੇ  ਸੈਨਿਕ ਸੈਕਟਰੀ ਬ੍ਰਾਂਚ, ਪ੍ਰਸ਼ਾਸਨ ਅਤੇ ਜਨਰਲ ਬ੍ਰਾਂਚ, ਇਕ ਬਖਤਰਬੰਦ ਬ੍ਰਿਗੇਡ ਦੇ ਬ੍ਰਿਗੇਡ ਮੇਜਰ ਅਤੇ ਜੰਮੂ-ਕਸ਼ਮੀਰ ਵਿੱਚ  ਇਕ ਇਨਫੈਂਟਰੀ ਡਿਵੀਜ਼ਨ ਦੇ ਕਰਨਲ ਜਨਰਲ ਸਟਾਫ਼ (ਆਪ੍ਰੇਸ਼ਨਸ) ਅਤੇ ਰੱਖਿਆ ਮੰਤਰਾਲੇ ਦੀ ਆਰਮਡ ਫੋਰਸਿਜ਼ ਬ੍ਰਾਂਚ  ਅਤੇ  ਉੱਤਰੀ ਕਮਾਂਡ ਦੇ ਹੈੱਡਕੁਆਟਰ ਵਿਚ  ਚੀਫ਼ ਆਫ਼ ਸਟਾਫ ਵਰਗੇ ਵੱਕਾਰੀ ਅਹੁਦਿਆਂ ਤੇ ਰਹੇ ਹਨ। ਜਨਰਲ ਅਫਸਰ, ਡਿਫੈਂਸ ਸਰਵਿਸਿਜ਼ ਸਟਾਫ ਕਾਲਜ, ਵੈਲਿੰਗਟਨ ਵਿੱਚ ਇੱਕ ਇੰਸਟ੍ਰਕਟਰ ਵੀ ਰਹੇ ਹਨ ।
35 ਸਾਲਾਂ ਦੀ ਸ਼ਾਨਦਾਰ ਸੇਵਾ ਦੌਰਾਨ ਉਨ੍ਹਾਂ ਨੂੰ ਵਿਸ਼ਿਸ਼ਟ ਸੇਵਾ ਮੈਡਲ, ਅਤੀ ਵਿਸ਼ਿਸ਼ਟ ਸੇਵਾ ਮੈਡਲ, ਸੀ ਓ ਏ ਐਸ ਪ੍ਰਸ਼ੰਸਾ ਕਾਰਡ ਅਤੇ ਜੀ ਓ ਸੀ-ਇਨ-ਸੀ ਦੱਖਣੀ ਕਮਾਂਡ ਪ੍ਰਸ਼ੰਸਾ ਪੱਤਰ ਨਾਲ ਸਨਮਾਨਤ ਕੀਤਾ ਗਿਆ।
 ਲੈਫਟੀਨੈਂਟ ਜਨਰਲ ਸੀ ਬੀ ਪੋਨੱਪਾ ਵਜਰਾ ਕੋਰ ਦੀ ਕਮਾਨ ਸੰਭਾਲਣ ਤੋਂ ਪਹਿਲਾਂ ਹੈਡਕੁਆਟਰ ਉੱਤਰੀ  ਕਮਾਂਡ ਵਿੱਚ ਚੀਫ਼ ਆਫ਼ ਸਟਾਫ ਸਨ। ਇਹ ਜਾਣਕਾਰੀ ਪੀਆਰਓ ਡਿਫੈਂਸ ਜਲੰਧਰ ਗਗਨਦੀਪ ਕੌਰ ਨੇ ਇੱਕ ਪ੍ਰੈਸ ਨੋਟ ਰਾਹੀਂ ਦਿੱਤੀ।

Leave a Comment