

ਐੱਚਐੱਮਵੀ ਵਿਖੇ ਮਨੁੱਖੀ ਸੰਸਾਧਨ ਮੰਤਰਾਲੇ ਵੱਲੋਂ ਸਵੀਕ੍ਰਿਤ ਯੂਜੀਸੀ ਦੀ ਕਮਿਊਨਿਟੀ ਕਾਲਜ ਸਕੀਮ ਦੇ ਅੰਤਰਗਤ ਸਕਿੱਲ ਆਧਾਰਤ ਡਿਪਲੋਮਾ ਕੋਰਸ ਕਰਵਾਏ ਜਾ ਰਹੇ ਹਨ ਜਿਨ੍ਹਾਂ ਦੀ ਸਮਾਂ ਸੀਮਾ 6 ਮਹੀਨੇ ਤੋਂ ਇਕ ਸਾਲ ਹੈ। ਐੱਚਐੱਮਵੀ ਵਿਖੇ ਇਹ ਕਮਿਊਨਿਟੀ ਕਾਲਜ ਕੋਰਸ 2014 ਤੋਂ ਚਲਾਏ ਜਾ ਰਹੇ ਹਨ। ਇਨ੍ਹਾਂ ਕੋਰਸਾਂ ‘ਚ ਡਿਪਲੋਮਾ ਇਨ ਜਰਨਲਿਜ਼ਮ ਹੈਲਥ ਕੇਅਰ, ਡਿਪਲੋਮਾ ਇਨ ਆਰਗੇਨਿਕ ਫਾਰਮਿੰਗ, ਡਿਪਲੋਮਾ ਇਨ ਟੂਰਿਜ਼ਮ ਐਂਡ ਹਾਸਪਿਟੈਲਿਟੀ, ਡਿਪਲੋਮਾ ਇਨ ਕਮਿਊਨਿਕੇਸ਼ਨ ਸਕਿੱਲ, ਡਿਪਲੋਮਾ ਇਨ ਐਪਲਾਇਡ ਮਿਊਜ਼ਿਕ ਐਂਡ ਡਾਂਸ, ਡਿਪਲੋਮਾ ਇਨ ਕੁਕਿੰਗ ਐਂਡ ਕੈਂਟਰਿੰਗ ਮੈਨੇਜਮੇਂਟ ਤੇ ਐਡਵਾਂਸ ਡਿਪਲੋਮਾ ਇਨ ਫੈਸ਼ਨ ਡਿਜਾਈਨਿੰਗ ਸ਼ਾਮਲ ਹੈ।
ਇਨ੍ਹਾਂ ਕੋਰਸਾਂ ਨੂੰ ਮਹਿਲਾਵਾਂ ਲਈ ਰੁਜ਼ਗਾਰ ਦੇ ਮੌਕਿਆਂ ਨੂੰ ਧਿਆਨ ‘ਚ ਰੱਖਦਿਆਂ ਡਿਜਾਈਨ ਕੀਤਾ ਗਿਆ ਹੈ। ਪਿੰ੍ਸੀਪਲ ਪੋ੍. ਅਜੇ ਸਰੀਨ ਨੇ ਕਿਹਾ ਕਿ ਇੰਡਸਟਰੀ ਪਾਰਟਨਰ ਦੀ ਜਰੂਰਤ ਨੂੰ ਧਿਆਨ ‘ਚ ਰੱਖਦਿਆਂ ਇਨਾਂ੍ਹ ਕੋਰਸਾਂ ਦਾ ਸਿਲੇਬਸ ਤਿਆਰ ਕੀਤਾ ਗਿਆ ਹੈ ਤੇ ਇਸ ਨੂੰ ਜੀਐੱਨਡੀਯੂ ਦੀ ਮਨਜੂਰੀ ਵੀ ਹਾਸਲ ਹੈ। ਇਸ ‘ਚ ਜ਼ਿਆਦਾ ਜੋਰ ਪ੍ਰਰੈਕਟਿਕਲ ਟੇ੍ਨਿੰਗ, ਇੰਡਸਟਰੀ ਵਿਜ਼ਿਟ ਤੇ ਇੰਟਰਨਸ਼ਿਪ ‘ਤੇ ਦਿੱਤਾ ਜਾਂਦਾ ਹੈ ਤਾਂਕਿ ਇੰਡਸਟਰੀ ਤੇ ਅਕਾਦਮਿਕ ‘ਚ ਕੋਈ ਅੰਤਰ ਨਾ ਰਹੇ। ਇਸ ਦਾ ਸਰਟੀਫਿਕੇਟ ਗਲੋਬਲ ਪੱਧਰ ‘ਤੇ ਮਾਨਤਾ ਪ੍ਰਰਾਪਤ ਹੈ। ਕਿਸੇ ਵੀ ਉਮਰ ਦੀ ਮਹਿਲਾ ਜੋ ਬਾਰ੍ਹਵੀਂ ਪਾਸ ਹੋਵੇ, ਉਹ ਇਨਾਂ੍ਹ ਕੋਰਸਾਂ ‘ਚ ਦਾਖ਼ਲਾ ਲੈੈ ਸਕਦੀ ਹੈ। ਡਿਪਲੋਮਾ ਕੋਰਸ ਪੂਰਾ ਕਰਨ ਤੋਂ ਬਾਅਦ ਵਿਦਿਆਰਥਣਾਂ ਬੀ-ਵਾੱਕ, ਦੂਜੇ ਸਾਲ ‘ਚ ਦਾਖ਼ਲਾ ਲੈ ਕੇ ਆਪਣੀ ਸਿੱਖਿਅਕ ਡਿਗਰੀ ਨੂੰ ਅਪਗੇ੍ਡ ਕਰ ਸਕਦੀਆਂ ਹਨ।