ਹੰਸਰਾਜ ਮਹਿਲਾ ਮਹਾਵਿਦਿਆਲਾ ਦੀ ਬੀਸੀਏ ਸਮੈਸਟਰ-4 ਦੀਆਂ ਵਿਦਿਆਰਥਣਾਂ ਨੇ ਯੂਨੀਵਰਸਿਟੀ ਵਿਚ ਪੁਜ਼ੀਸ਼ਨਾਂ ਹਾਸਲ ਕਰ ਕੇ ਕਾਲਜ ਦਾ ਨਾਮ ਰੋਸ਼ਨ ਕੀਤਾ ਹੈ।
ਸ੍ਰੀ ਦਰਬਾਰ ਸਾਹਿਬ ‘ਚ ਲੱਗੇ ਨਿਸ਼ਾਨ ਸਾਹਿਬ ਦੇ ਚੋਲੇ ਕੇਸਰੀ ਰੰਗ ਦੀ ਥਾਂ ਬਸੰਤੀ ਰੰਗ ਦੇ ਸਜਾਏ
ਸਮਾਇਲੀ ਨੇ 700 ਵਿਚੋਂ 597 ਅੰਕਾਂ ਨਾਲ ਪਹਿਲਾ ਸਥਾਨ, ਭਵਿਆ ਨੇ 584 ਅੰਕਾਂ ਨਾਲ ਦੂਜਾ ਸਥਾਨ, ਯੋਗਿਤਾ ਨੇ 581 ਅੰਕਾਂ ਨਾਲ ਤੀਜਾ ਸਥਾਨ, ਸੁਵਿਧਾ ਸੇਠ ਨੇ 576 ਅੰਕਾਂ ਨਾਲ ਪੰਜਵਾਂ ਸਥਾਨ ਤੇ ਕੰਚਨ ਨੇ 562 ਅੰਕਾਂ ਨਾਲ 11ਵਾਂ ਸਥਾਨ ਹਾਸਲ ਕੀਤਾ। ਪ੍ਰਿੰਸੀਪਲ ਡਾ. ਅਜੇ ਸਰੀਨ ਨੇ ਵਿਦਿਆਰਥਣਾਂ ਅਤੇ ਵਿਭਾਗ ਮੁਖੀ ਡਾ. ਸੰਗੀਤਾ ਅਰੋੜਾ ਨੂੰ ਵਧਾਈ ਦਿੱਤੀ। ਇਸ ਮੌਕੇ ਡਾ. ਉਰਵਸ਼ੀ ਤੇ ਪ੍ਰਦੀਪ ਮਹਿਤਾ ਵੀ ਮੌਜੂਦ ਸਨ।