Latest news

Glime India News

ਕੰਗਣਾ ਰਨੌਤ ਖਿਲਾਫ ਮਾਨਯੋਗ ਅਦਾਲਤ ਵਲੋਂ ਵਾਰੰਟ ਜਾਰੀ

ਕੰਗਣਾ ਰਨੌਤ ਦੀਆਂ ਮੁਸ਼ਕਲਾਂ ਖਤਮ ਹੋਣ ਦਾ ਨਾਮ ਹੀ ਨਹੀਂ ਲੈ ਰਹੀਆਂ ਹਨ। ਗੀਤਕਾਰ ਜਾਵੇਦ ਅਖਤਰ ਨੇ ਕੁਝ ਸਮਾਂ ਪਹਿਲਾਂ ਕੰਗਣਾ ਦੇ ਖਿਲਾਫ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਸੀ, ਜਿਸ ਵਿਚ ਅੱਜ ਯਾਨੀ 1 ਮਾਰਚ ਨੂੰ ਐਕਟਰੇਸ ਦੇ ਨਾਮ ਜਮਾਨਤੀ ਵਾਰੰਟ ਜਾਰੀ ਕੀਤਾ ਗਿਆ ਹੈ। ਕੰਗਣਾ ਉੱਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਜਾਵੇਦ ਉੱਤੇ ਬੇਬੁਨਿਆਦ ਇਲਜ਼ਾਮ ਲਗਾ ਕੇ ਉਨ੍ਹਾਂ ਦਾ ਨਾਮ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਸੀ।

ਇਸ ਮਾਮਲੇ ਦੀ ਸੁਣਵਾਈ ਅੱਜ ਮੁੰਬਈ ਦੇ ਅੰਧੇਰੀ ਸਥਿਤ ਮੈਜਿਸਟ੍ਰੇਟ ਕੋਰਟ ਵਿਚ ਹੋਈ। ਜਾਵੇਦ ਅਖਤਰ ਕੋਰਟ ਵਿਚ ਸਮੇਂ ਤੋਂ ਪਹਿਲਾਂ ਪਹੁੰਚ ਗਏ ਸਨ ਅਤੇ ਉਨ੍ਹਾਂ ਦਾ ਪੱਖ ਸੀਨੀਅਰ ਵਕੀਲ ਵ੍ਰਿੰਦਾ ਗਰੋਵਰ ਨੇ ਕੋਰਟ ਦੇ ਸਾਹਮਣੇ ਰੱਖਿਆ। ਕੰਗਣਾ ਰਨੌਤ ਅਤੇ ਉਨ੍ਹਾਂ ਦੇ ਵਕੀਲ ਇਸ ਸੁਣਵਾਈ ਲਈ ਨਹੀਂ ਪੁੱਜੇ ਸਨ। 1 ਫਰਵਰੀ ਨੂੰ ਹੋਈ ਸੁਣਵਾਈ ਵਿਚ ਕੋਰਟ ਨੇ ਕੰਗਣਾ ਨੂੰ ਅਗਲੀ ਸੁਣਵਾਈ ਵਿਚ ਮੌਜੂਦ ਰਹਿਣ ਦਾ ਹੁਕਮ ਦਿੱਤਾ ਸੀ।

ਕੰਗਣਾ ਵਲੋਂ ਜੂਨੀਅਰ ਵਕੀਲ ਨੇ ਦੱਸਿਆ ਕਿ ਕੰਗਣਾ ਵਲੋਂ ਉਨ੍ਹਾਂ ਦੇ ਸੀਨੀਅਰ ਵਕੀਲ ਦੁਪਹਿਰੇ ਆਉਣਗੇ, ਜਿਸ ਪਰ ਮੈਜਿਸਟ੍ਰੇਟ ਆਰ.ਆਰ.ਖਾਨ ਵਲੋਂ ਉਨ੍ਹਾਂ ਨੂੰ ਡਾਂਟ ਸੁਣਨ ਨੂੰ ਮਿਲੀ। ਮੈਜਿਸਟ੍ਰੇਟ ਨੇ ਸਵੇਰੇ 11.35 ਉੱਤੇ ਕਿਹਾ ਕਿ ਜਾਵੇਦ ਅਤੇ ਉਨ੍ਹਾਂ ਦੀ ਵਕੀਲ ਸਵੇਰੇ 11 ਵਜੇ ਤੋਂ ਇੰਤਜ਼ਾਰ ਕਰ ਰਹੇ ਹਨ। ਇਸ ਦੇ ਬਾਅਦ ਉਨ੍ਹਾਂ ਨੇ ਕੰਗਣੇ ਦੇ ਵਕੀਲ ਨੂੰ 25 ਮਿੰਟ ਵਿਚ ਕੋਰਟ ਪੁੱਜਣ ਲਈ ਕਿਹਾ। ਕੋਰਟ ਦੀ ਸੁਣਵਾਈ 12 ਵਜੇ ਹੋਈ।

ਕੀ ਹੈ ਪੂਰਾ ਮਾਮਲਾ?

ਦੱਸ ਦਈਏ ਕਿ ਜਾਵੇਦ ਅਖਤਰ ਨੇ ਕੰਗਣਾ ਰਨੌਤ ਉੱਤੇ ਟੈਲੀਵਿਜਨ ਇੰਟਰਵਿਊ ਵਿਚ ਕਥਿਤ ਰੂਪ ਨਾਲ ਉਨ੍ਹਾਂ ਖਿਲਾਫ ਮਾਣਹਾਨੀ ਕਰਨ ਵਾਲੀਆਂ ਅਤੇ ਬੇਬੁਨਿਆਦ ਟਿੱਪਣੀਆਂ ਕਰਨ ਉੱਤੇ ਪਿਛਲੇ ਸਾਲ ਨਵੰਬਰ ਵਿਚ ਅੰਧੇਰੀ ਮੈਟਰੋਪੋਲਿਟਨ ਮੈਜਿਸਟ੍ਰੇਟ ਦੇ ਸਾਹਮਣੇ ਆਪਰਾਧਿਕ ਸ਼ਿਕਾਇਤ ਦਰਜ ਕਰਾਈ ਸੀ। ਅਖਤਰ ਨੇ ਦਾਅਵਾ ਕੀਤਾ ਕਿ ਪਿਛਲੇ ਸਾਲ ਜੂਨ ਵਿਚ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਟੀਵੀ ਇੰਟਰਵਿਊ ਵਿਚ ਬਾਲੀਵੁੱਡ ਵਿਚ ਗੁਟਬਾਜ਼ੀ ਦੀ ਚਰਚਾ ਕਰਦੇ ਹੋਏ ਕੰਗਣਾ ਨੇ ਉਨ੍ਹਾਂ ਦਾ ਨਾਮ ਘਸੀਟਿਆ ਸੀ।