Latest news

ਕਿਸਾਨਾਂ ਦੇ ਹੱਕ ‘ਚ ਖ਼ੇਤੀ ਕਾਨੂੰਨਾਂ ਖ਼ਿਲਾਫ਼ ਨਿੱਤਰੇ ਬਹੁਜਨ ਸਮਾਜ ਪਾਰਟੀ ਦੇ ਸਮਰਥਕ

ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਿਸਾਨਾਂ ਦੇ ਹੱਕ ‘ਚ ਮੰਗ ਪੱਤਰ ਸੌਂਪਣ ਲਈ ਵੱਡੀ ਤਦਾਦ ਵਿੱਚ ਬਸਪਾ ਦੇ ਸਮਰਥਕ ਪਹੁੰਚੇ ਹੋਏ ਹਨ। ਭੀੜ ਨੂੰ ਦੇਖਦੇ ਹੋਏ ਡੀ.ਸੀ. ਦਫਤਰ ਦੇ ਗੇਟ ਨੂੰ ਤਾਲਾ ਜੜ ਦਿੱਤਾ ਗਿਆ। ਸਿਰਫ਼ ਚੁਣੀਂਦਾ ਲੀਡਰਾਂ ਨੂੰ ਹੀ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਗਈ।

 

ਡੀ.ਸੀ. ਆਫ਼ਿਸ ਤੱਕ ਜਾਣ ਲਈ ਭੀੜ ਵੱਲੋਂ ਕੋਸ਼ਿਸ਼ ਕੀਤੀ ਗਈ ਪਰ ਪੁਲਸ ਨੇ ਕਾਨੂੰਨ ਵਿਵਸਥਾ ਬਣਾਈ ਰੱਖਣ ਦੇ ਲਈ ਬਾਕੀਆਂ ਨੂੰ ਰੋਕ ਦਿੱਤਾ। ਡੀ.ਸੀ. ਦਫ਼ਤਰ ਅੰਦਰ ਜਾਣ ਨੂੰ ਲੈ ਕੇ ਅਤੇ ਵਰਕਰਾਂ ਵਿਚਾਲੇ ਤਿੱਖੀ ਬਹਿਸ ਵੀ ਦੇਖਣ ਨੂੰ ਮਿਲੀ।