IndiaJalandhar

Human Rights & ਐਂਟੀ ਡਰੱਗਸ ਮੂਵਮੈਂਟ Punjab ਅਤੇ ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਵਲੋਂ ਪੰਜਾਬ ਭਰ ‘ਚ ਵਿਸ਼ੇਸ਼ ਮੁਹਿੰਮ ਸ਼ੁਰੂ ਕਰਨ ਦਾ ਐਲਾਨ

Human Rights, Anti-Drugs Movement Punjab and Chandigarh Punjab Journalists Association announced to launch a special campaign across Punjab

ਚੰਡੀਗ੍ਹੜ / ਜੇ ਐਸ ਮਾਨ
ਪੰਜਾਬ ਭਰ ਦੇ ਸਮੂਹ ਪੱਤਰਕਾਰ ਭਾਈਚਾਰੇ ਦੀਆਂ ਹੱਕੀ ਮੰਗਾਂ ਲਈ ਲੰਬੇ ਸਮੇ ਤੋਂ ਸੰਘਰਸ਼ ਕਰਨ ਵਾਲੀ ਅਤੇ ਸਮਾਜ ਸੇਵਾ ਲਈ ਵੱਡੇ ਪੱਧਰ ਤੇ ਕੰਮ ਕਰ ਰਹੀ ਸਮੂਹ ਪੱਤਰਕਾਰਾਂ ਦੀ ਸਭ ਤੋਂ ਵੱਡੀ ਜਥੇਬੰਦੀ ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ (ਰਜਿ) ਜਲੰਧਰ ਜੋਨ ਦੇ ਪ੍ਰਧਾਨ ਸ਼ਿੰਦਰਪਾਲ ਸਿੰਘ ਚਾਹਲ ਵਲੋਂ ਪੰਜਾਬ ਪੁਲਿਸ ਦੇ ਨਿਧੜਕ ਅਤੇ ਉਘੇ ਸਮਾਜ ਸੇਵਕ ਸਾਬਕਾ ਡੀ ਜੀ ਪੀ ਸ਼ਸ਼ੀ ਕਾਂਤ IPS ਦੀ ਸਮਾਜ ਸੇਵੀ ਸੰਸਥਾ ਦੇ ਕਨਵੀਨਰ ਹਰਮਨ ਸਿੰਘ (ਮਨੁੱਖੀ ਅਧਿਕਾਰ ਅਤੇ ਐਂਟੀ ਡਰੱਗਸ ਮੂਵਮੈਂਟ ਪੰਜਾਬ) ਦੇ ਨਾਲ ਚੰਡੀਗੜ੍ਹ ਵਿਖੇ ਵਿਸ਼ੇਸ਼ ਮੀਟਿੰਗ ਕੀਤੀ ਗਈ.

ਇਸ ਮੌਕੇ ਮਨੁੱਖੀ ਅਧਿਕਾਰ ਅਤੇ ਐਂਟੀ ਡਰੱਗਸ ਮੂਵਮੈਂਟ ਪੰਜਾਬ ਦੇ ਕਨਵੀਨਰ ਹਰਮਨ ਸਿੰਘ ਨੇ ਦਸਿਆ ਕਿ ਦੋਨੋ ਸੰਸਥਾਵਾਂ ਵਲੋਂ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਦਲ-ਦਲ ਚੋਂ ਕਢਣ ਲਈ ਸਾਂਝੇ ਤੋਰ ਤੇ ਵਿਸ਼ੇਸ਼ ਮੁਹਿੰਮ ਜਲਦ ਹੀ ਸ਼ੁਰੂ ਕੀਤੀ ਜਾਵੇਗੀ . ਉਨ੍ਹਾਂ ਦਸਿਆ ਕਿ ਮਨੁੱਖੀ ਅਧਿਕਾਰ ਅਤੇ ਐਂਟੀ ਡਰੱਗਸ ਮੂਵਮੈਂਟ ਪੰਜਾਬ ਵਲੋਂ ਪੱਤਰਕਾਰਾਂ ਦੀ ਵੱਡੀ ਜੱਥੇਬੰਦੀ ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਨਾਲ ਮਿਲ ਕੇ ਸਾਂਝੇ ਤੋਰ ਤੇ ਪੰਜਾਬ ਭਰ ਚ ਜ਼ਿਲ੍ਹਾ ਪੱਧਰ ਤੇ ਕਮੇਟੀਆਂ ਗਠਿਤ ਕਰਕੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ ਕੋਹੜ ਤੋਂ ਕੱਢਣ ਲਈ ਵਡੇ ਪੱਧਰ ਤੇ ਉਪਰਾਲੇ ਕੀਤੇ ਜਾਣਗੇ ਤਾ ਜੋ ਪੰਜਾਬ ਦੀ ਜਵਾਨੀ ਨੂੰ ਚੰਗੀ ਸੇਧ ਦਿਤੀ ਜਾ ਸਕੇ।

Back to top button