Latest news

Glime India News

24 ਘੰਟਿਆਂ ‘ਚ ਸਾਢੇ 6 ਲੱਖ ਨਵੇਂ ਕੇਸ ਆਏ ਪਾਜ਼ਿਟਿਵ, 10 ਹਜਾਰ ਤੋਂ ਵੱਧ ਮੌਤਾਂ

ਦੁਨੀਆਂ ‘ਚ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਪਹਿਲੀ ਤੋਂ ਵੀ ਜਿਆਦਾ ਖਤਰਨਾਕ ਹੈ। ਹਰ ਦਿਨ ਛੇ ਲੱਖ ਤੋਂ ਜਿਆਦਾ ਨਵੇਂ ਮਰੀਜ਼ ਵਧ ਰਹੇ ਹਨ। ਪਿਛਲੇ 24 ਘੰਟਿਆਂ ‘ਚ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ‘ਚ ਕੋਰੋਨਾ ਦੇ 6 ਲੱਖ, 40 ਹਜਾਰ ਤੋਂ ਜਿਆਦਾ ਨਵੇਂ ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ 10,680 ਲੋਕਾਂ ਦੀ ਮੌਤ ਹੋਈ ਹੈ। ਬੀਤੇ ਦਿਨ ਦੁਨੀਆਂ ਦੇ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ‘ਚ ਸਭ ਤੋਂ ਜਿਆਦਾ ਮੌਤਾਂ ਹੋਈਆਂ। ਇਸ ਤੋਂ ਬਾਅਦ ਇਟਲੀ, ਬ੍ਰਾਜੀਲ, ਪੋਲੈਂਡ, ਭਾਰਤ, ਮੈਕਸੀਕੋ ‘ਚ ਸਭ ਤੋਂ ਜਿਆਦਾ ਕੇਸ ਆਏ।

ਦੁਨੀਆਂ ‘ਚ ਕਰੀਬ ਪੌਣੇ 14 ਲੱਖ ਮਰੀਜਾਂ ਦੀ ਕੋਰੋਨਾ ਨਾਲ ਮੌਤ

ਵਰਲਡੋਮੀਟਰ ਵੈਬਸਾਈਟ ਮੁਤਾਬਕ ਦੁਨੀਆਂ ‘ਚ ਹੁਣ ਤਕ ਪੰਜ ਕਰੋੜ, 72 ਲੱਖ, 12 ਹਜਾਰ ਕੋਰੋਨਾ ਮਾਮਲੇ ਆ ਚੁੱਕੇ ਹਨ। ਉੱਥੇ ਹੀ ਹੁਣ ਤਕ 13 ਲੱਖ, 64 ਹਜਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦਕਿ 3 ਕਰੋੜ, 96 ਲੱਖ, 95 ਹਜਾਰ ਤੋਂ ਜਿਆਦਾ ਲੋਕ ਠੀਕ ਵੀ ਹੋ ਚੁੱਕੇ ਹਨ। ਇਕ ਕਰੋੜ, 61 ਲੱਖ, 52 ਹਜਾਰ ਲੋਕ ਅਜੇ ਵੀ ਐਕਟਿਵ ਹਨ।

Leave a Comment