Latest news

Glime India News

ਕੈਨੇਡਾ ‘ਚ ਪੰਜਾਬੀ ਮੁਟਿਆਰ ਨੇ ਟੋਰਾਂਟੋ ਦੇ TV ਹੋਸਟ “ਤੇ ਲਾਇਆ ਦੋਸ਼

ਕੈਨੇਡਾ ਵਿਚ ਵਰਕ ਪਰਮਿਟ ਹੋਲਡਰ ਪੰਜਾਬੀ ਮੁਟਿਆਰ ਅਰਸ਼ਦੀਪ ਕੌਰ ਮੱਲ੍ਹੀ ਨੇ ਟੋਰਾਂਟੋ ਦੇ ਟੀ ਵੀ ਹੋਸਟ ਜੋਗਿੰਦਰ ਬਾਸੀ ਉਪਰ ਦੋਸ਼ ਲਾਇਆ ਹੈ ਕਿ ਉਸ ਨੇ ਆਗਿਆ ਤੋਂ ਬਿਨਾਂ ਉਸ ਦੀਆਂ ਨਿੱਜੀ ਤਸਵੀਰਾਂ ਅਤੇ ਇਤਰਾਜ਼ਯੋਗ ਟਿੱਪਣੀਆਂ ਨਸ਼ਰ ਕੀਤੀਆਂ ਹਨ। ਉਸ ਨੇ ਜੋਗਿੰਦਰ ਬਾਸੀ ਤੋਂ ਇਸ ਸਬੰਧ ਵਿਚ ਜਨਤਕ ਤੌਰ ਤੇ ਮੁਆਫੀ ਮੰਗਣ ਅਤੇ ਅਜਿਹਾ ਨਾ ਕਰਨ ਦੀ ਸੂਰਤ ਵਿਚ ਉਸ ਵਿਰੁੱਧ ਮਾਨਹਾਨੀ ਦਾ ਕੇਸ ਕਰਨ ਦੀ ਗੱਲ ਕਹੀ ਹੈ। ਅਰਸ਼ਦੀਪ ਨੇ ਪੰਜਾਬੀ ਮੀਡੀਆ ਅਤੇ ਸਮਾਜਿਕ ਸੰਸਥਾਵਾਂ ਤੋਂ ਵੀ ਕਾਨੂੰਨੀ ਸਹਾਇਤਾ ਕਰਨ ਦੀ ਮੰਗ ਕੀਤੀ ਹੈ।

ਬੀ ਸੀ ਪੰਜਾਬੀ ਮੀਡੀਆ ਨਾਲ ਆਪਣੀ ਕਹਾਣੀ ਸਾਂਝੀ ਕਰਦਿਆਂ ਅਰਸ਼ਦੀਪ ਨੇ ਦੱਸਿਆ ਕਿ ਉਹ ਮੋਗਾ ਜਿਲ੍ਹੇ ਦੇ ਪਿੰਡ ਕਾਉਂਕੇ ਕਲਾਂ ਦੀ ਜੰਮਪਲ ਹੈ। 2016 ਵਿਚ ਉਹ ਵਿਦਿਆਰਥੀ ਵੀਜ਼ੇ ਉਪਰ ਕੈਨੇਡਾ ਆਈ ਸੀ। ਇਸ ਦੌਰਾਨ ਉਸਦੀ ਮੁਲਾਕਾਤ ਸਪੇਨ ਤੋਂ ਆਏ ਨੌਜਵਾਨ ਰਮਨਦੀਪ ਸਿੰਘ ਸੈਣੀ ਨਾਲ ਹੋਈ। ਉਹਨਾਂ ਦੋਵਾਂ ਨੇ ਆਪਣੇ ਪਰਿਵਾਰਾਂ ਦੀ ਸਹਿਮਤੀ ਨਾਲ ਅਕਤੂਬਰ 2018 ਵਿਚ ਵਿਆਹ ਕਰਵਾ ਲਿਆ।

ਪਰ ਇਸ ਵਿਆਹੁਤਾ ਜੀਵਨ ਜ਼ਿਆਦਾ ਚਿਰ ਸੁਖਾਵਾਂ ਨਾ ਰਿਹਾ ਅਤੇ ਰਮਨਦੀਪ ਸਿੰਘ ਦਾ ਉਸ ਪ੍ਰਤੀ ਵਿਹਾਰ ਬਹੁਤ ਹੀ ਅਸੱਭਿਅਕ ਅਤੇ ਜ਼ਾਲਮਾਨਾ ਰਿਹਾ। ਇਸੇ ਦੌਰਾਨ ਹੀ ਉਸਨੂੰ ਪਤਾ ਲੱਗਾ ਕਿ ਰਮਨਦੀਪ ਸਿੰਘ ਸਪੇਨ ਵਿਚ ਪਹਿਲਾਂ ਹੀ ਵਿਆਹਿਆ ਹੋਇਆ ਸੀ ਤੇ ਉਸ ਦੇ ਇਥੇ ਵੀ ਕਿਸੇ ਲੜਕੀ ਨਾਲ ਨਾਜਾਇਜ਼ ਸਬੰਧ ਸਨ। ਇਹਨਾਂ ਕਾਰਨਾਂ ਕਰਕੇ ਦੁਖੀ ਹੋਈ ਅਰਸ਼ਦੀਪ ਨੇ ਰਮਨਦੀਪ ਸਿੰਘ ਤੋਂ ਤਲਾਕ ਲੈ ਲਿਆ। ਉਸ ਨੇ ਦੋਸ਼ ਲਾਂਹਿਆ ਕਿ ਰਮਨਦੀਪ ਬਾਅਦ ਵਿਚ ਵੀ ਉਸ ਨੂੰ ਸੋਸ਼ਲ ਮੀਡੀਆ ਅਤੇ ਹੋਰ ਸਮਾਜਿਕ ਥਾਵਾਂ ਉਪਰ ਬਦਨਾਮ ਅਤੇ ਪ੍ਰੇਸ਼ਾਨ ਕਰਨ ਲੱਗਿਆ।

ਰਮਨਦੀਪ ਸੈਣੀ ਦੀਆਂ ਹਰਕਤਾਂ ਤੋਂ ਤੰਗ ਆ ਕੇ ਉਸ ਨੇ ‘ਬੀ ਬੀ ਸੀ ਟੋਰਾਂਟੋ’ ਦੇ ਟੀ ਵੀ ਹੋਸਟ ਜੋਗਿੰਦਰ ਬਾਸੀ ਨਾਲ ਸੰਪਰਕ ਕੀਤਾ ਤਾਂ ਕਿ ਉਹ ਆਪਣੀ ਦੁੱਖ ਭਰੀ ਕਹਾਣੀ ਲੋਕਾਂ ਨੂੰ ਦੱਸ ਸਕੇ ਅਤੇ ਕੈਨੇਡਾ ਵਿਚ ਰਹਿ ਰਹੀਆਂ ਹੋਰਨਾਂ ਪੰਜਾਬੀ ਕੁੜੀਆਂ ਨੂੰ ਜਾਗਰੂਕ ਕਰ ਸਕੇ। ਪਰ ਉਸ ਨੂੰ ਹੈਰਾਨੀ ਹੋਈ ਜਦੋਂ ਟੀ ਵੀ ਹੋਸਟ ਨੇ ਉਸ ਨਾਲ ਸਿਰਫ ਦੋ ਮਿੰਟ ਗੱਲ ਕਰਨ ਉਪਰੰਤ ਉਸ ਨੂੰ ਇਕ ਖਾਸ ਪੰਜਾਬੀ ਮੀਡੀਆ ਗਰੁੱਪ ਰਾਹੀਂ ਚਰਚਿਤ ਕੀਤੇ ਇਕ ‘ਸੈਕਸ ਸਕੈਂਡਲ’ ਵਿਚ ਸ਼ਾਮਿਲ ‘ਖੰਡ ਮਿਸ਼ਰੀ’ ਨਾਮ ਨਾਲ ਜੋੜ ਦਿੱਤਾ। ਇਸ ‘ਖੰਡ ਮਿਸ਼ਰੀ’ ਸਕੈਂਡਲ ਦੀ ਗਵਾਹ ਬਣਾਉਂਦਿਆਂ ਉਸ ਦੀਆਂ ਤਸਵੀਰਾਂ ਅਤੇ ਕੁਝ ਖਾਸ ਗੱਲਾਂ ਉਸ ਦੀ ਪ੍ਰਵਾਨਗੀ ਤੋਂ ਬਿਨਾਂ ਨਸ਼ਰ ਕਰ ਦਿੱਤੀਆਂ।

Leave a Comment