ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਅਪਣੀ ਬਾਇਓਪਿਕ ‘ਏ ਪ੍ਰੌਮਿਸਡ ਲੈਂਡ’ ਵਿਚ ਵਿਸ਼ਵ ਦੇ ਕਈ ਨੇਤਾਵਾਂ ਦੇ ਬਾਰੇ ਵਿਚ ਲਿਖਿਆ ਹੈ। ਉਨ੍ਹਾਂ ਨੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ, ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਦਾ ਵੀ ਜ਼ਿਕਰ ਕੀਤਾ ਹੈ। ਬਰਾਕ ਓਬਾਮਾ ਨੇ ਅਪਣੀ ਕਿਤਾਬ ਵਿਚ ਰਾਹੁਲ ਗਾਂਧੀ ਇੱਕ ‘ਨਰਵਸ ਨੇਤਾ’ ਅਤੇ ਘੱਟ ਯੋਗਤਾ ਵਾਲਾ ਦੱਸਿਆ ਹੈ। ਬਰਾਕ ਓਬਾਮਾ ਦੀ ਇਹ ਕਿਤਾਬ 768 ਪੰਨਿਆਂ ਦੀ ਹੈ ਜੋ 17 ਨਵੰਬਰ ਨੂੰ ਬਾਜ਼ਾਰ ਵਿਚ ਆਵੇਗੀ। ਬਰਾਕ ਓਬਾਮਾ ਨੇ ਅਪਣੇ ਕਾਰਜਕਾਲ ਵਿਚ 2010 ਅਤੇ 2015 ਵਿਚ ਭਾਰਤ ਦੀ ਯਾਤਰਾ ਕੀਤੀ ਸੀ।
ਨਿਊਯਾਰਕ ਟਾਈਮਸ ਨੇ ਓਬਾਮਾ ਦੇ ਆਤਮਕਥਾ ਏ ਪ੍ਰੌਮਿਸਡ ਲੈਂਡ ਦੀ ਸਮੀਖਿਆ ਕੀਤੀ ਹੈ। ਜਿਸ ਦੇ ਮੁਤਾਬਕ ਬਰਾਕ ਓਬਾਮਾ ਨੇ ਅਪਣੀ ਕਿਤਾਬ ਵਿਚ ਲਿਖਿਆ ਹੈ, ਰਾਹੁਲ ਗਾਂਧੀ ਇੱਕ ਅਜਿਹੇ ਵਿਦਿਆਰਥੀ ਹਨ, ਜਿਨ੍ਹਾਂ ਨੇ ਅਪਣਾ ਕੋਰਸ ਵਰਕ ਤਾਂ ਪੂਰਾ ਕਰ ਲਿਆ ਤੇ ਉਹ ਅਧਿਆਪਕ ਨੂੰ ਪ੍ਰਭਾਵਤ ਕਰਨ ਦੇ ਲਈ ਉਤਸ਼ਾਹਤ ਵੀ ਰਹਿੰਦੇ ਹਨ ਲੇਕਿਨ ਇਸ ਵਿਸ਼ੇ ਵਿਚ ਉਨ੍ਹਾਂ ਮੁਹਾਰਤ ਹਾਸਲ ਕਰਨ ਦੇ ਲਈ ਜਾਂ ਤਾਂ ਯੋਗਤਾ ਨਹੀਂ ਹੈ ਜਾਂ ਜਨੂੰਨ ਦੀ ਕਮੀ ਹੈ।
ਏ ਪ੍ਰੌਮਿਸਡ ਲੈਂਡ ਕਿਤਾਬ ਵਿਚ ਬਰਾਕ ਓਬਾਮਾ ਨੇ ਸੋਨੀਆ ਗਾਂਧੀ ਦਾ ਵੀ ਜ਼ਿਕਰ ਕੀਤਾ ਹੈ। ਉਨ੍ਹਾਂ ਨੇ ਕਿਤਾਬ ਵਿਚ ਲਿਖਿਆ ਹੈ, ਸਾਨੂੰ ਚਾਰਲੀ ਕ੍ਰਿਸਟ ਅਤੇ ਰਹਮ ਅਮੈਨੂਅਲ ਜਿਹੇ ਪੁਰਸ਼ਾਂ ਦੇ ਹੈਂਡਸਮ ਹੋਣ ਦੇ ਬਾਰੇ ਵਿਚ ਦੱਸਿਆ ਜਾਂਦਾ ਹੈ, ਲੇਕਿਨ ਮਹਿਲਾਵਾਂ ਦੀ ਸੁੰਦਰਤਾ ਬਾਰੇ ਨਹੀਂ ਦੱਸਿਆ ਜਾਂਦਾ ਹੈ। ਸਿਰਫ ਇੱਕ ਜਾਂ ਦੋ ਉਦਾਹਰਣ ਹੀ ਅਪਵਾਦ ਹਨ… ਜਿਵੇਂ ਸੋਨੀਆ ਗਾਂਧੀ।
ਏ ਪੌਮਿਸਡ ਲੈਂਡ ਕਿਤਾਬ ਵਿਚ ਬਰਾਕ ਓਬਾਮਾ ਨੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਜ਼ਿਕਰ ਕਰਦੇ ਹੋਏ ਲਿਖਿਆ ਹੈ, ਅਮਰੀਕਾ ਦੇ ਸਾਬਕਾ ਰੱਖਿਆ ਮੰਤਰੀ ਬੌਬ ਗੇਟਸ ਅਤੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੋਵਾਂ ਵਿਚ ਬਿਲਕੁਲ ਸੱਚਾਈ ਅਤੇ ਇਮਾਨਦਾਰੀ ਹੈ। ਇਸ ਕਿਤਾਬ ਵਿਚ ਬਰਾਕ ਓਬਾਮਾ ਨੇ ਰੂਸ ਦੇ ਰਾਸ਼ਟਰਪਤੀ ਵਲਾਦਿਮਿਰ ਪੁਤਿਨ ਦਾ ਵੀ ਜ਼ਿਕਰ ਕੀਤਾ ਹੈ। ਓਬਾਮਾ ਨੇ ਲਿਖਿਆ ਹੈ, ਉਹ ਸਰੀਰਿਕ ਤੌਰ ‘ਤੇ ਸਾਧਾਰਣ ਹਨ।
ਇਸ ਕਿਤਾਬ ਵਿਚ ਓਬਾਮਾ ਨੇ ਬਾਈਡਨ ਦਾ ਵੀ ਜ਼ਿਕਰ ਕੀਤਾ ਹੈ
