ਸੇਵਾ ਭਾਵਨਾ ਲਈ ਪੰਜਾਬੀ ਦੁਨੀਆ ਭਰ ਵਿੱਚ ਜਾਣੇ ਜਾਂਦੇ ਨੇ। ਰੋਮਾਨੀਆ ‘ਚ ਵੀ ਪੰਜਾਬੀ ਨੌਜਵਾਨ ਆਪਣੀ ਇਸੇ ਰੀਤ ਨੂੰ ਅੱਗੇ ਤੋਰ ਰਹੇ ਨੇ, ਜਿਨ੍ਹਾਂ ਨੇ ਯੂਕਰੇਨ ਤੋਂ ਆਪਣੀ ਜਾਨ ਬਚਾਅ ਕੇ ਆ ਰਹੇ ਵਿਦਿਆਰਥੀਆਂ ਤੇ ਹੋਰ ਭਾਰਤੀਆਂ ਦੀ ਮਦਦ ਲਈ ਰੋਮਾਨੀਆ ਦੇ ਏਅਰਪੋਰਟ ‘ਤੇ ਹੀ ਲੰਗਰ ਲਾ ਦਿੱਤਾ ਐ।
ਇਨ੍ਹਾਂ ਵੱਲੋਂ ਵਿਦਿਆਰਥੀਆਂ ਨੂੰ ਖਾਣ-ਪੀਣ ਦੀਆਂ ਵਸਤਾਂ ਮੁਫ਼ਤ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ।
ਪੱਤਰਕਾਰਾਂ ਨੂੰ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਐਨ.ਆਰ.ਆਈ ਵਿੰਗ ਇਟਲੀ ਦੇ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਭੁੰਗਰਨੀ ਨੇ ਦੱਸਿਆ ਕਿ ਰੋਮਾਨੀਆ ਏਅਰਪੋਰਟ ਤੇ ਪੰਜਾਬੀ ਨੋਜਵਾਨਾਂ,ਜਿਸ ਵਿੱਚ ਉਨ੍ਹਾਂ ਦਾ ਇੱਕ ਨਜਦੀਕੀ ਰਿਸ਼ਤੇਦਾਰ ਵੀ ਹੈ,ਨੇ ਯੂਕਰੇਨ ਤੋਂ ਰੋਮਾਨੀਆ ਪਹੁੰਚੇ ਭਾਰਤੀ ਵਿਦਿਆਰਥੀਆਂ ਨੂੰ ਜਿਹੜੇ ਕਿ 289 ਦੇ ਕਰੀਬ ਵਿਦਿਆਰਥੀ ਸਨ, ਨੂੰ ਲੋੜ ਅਨੁਸਾਰ ਖਾਣਾ ਖੁਆਇਆ ਅਤੇ ਚਾਹ-ਪਾਣੀ ਦਾ ਵੀ ਪ੍ਰਬੰਧ ਕੀਤਾ, ਜਿਸ ਨਾਲ ਵਿਦੇਸ਼ਾਂ ਵਿੱਚ ਪੰਜਾਬ ਅਤੇ ਸਿੱਖ ਭਾਈਚਾਰੇ ਦਾ ਸਿਰ ਮਾਣ ਨਾਲ ਹੋਰ ਉਚਾ ਹੋਇਆ ਹੈ।

