Advertisement





ਇੰਗਲੈਂਡ ਦੇ ਮੈਨਚੈਸਟਰ ਤੋਂ ਨੀਦਰਲੈਂਡ ਦੇ ਐਮਸਟਰਡਮ ਦੇ ਲਈ ਉਡਾਣ ਭਰਨ ਵਾਲੀ ਕੇਐਲਐਮ ਏਅਰਲਾਈਨਜ਼ ਦੀ ਇੱਕ ਉਡਾਣ ਵਿਚ ਦੋ ਗਰੁੱਪਾਂ ਦੇ ਵਿਚਾਲੇ ਜੰਮ ਕੇ ਮਾਰਕੁੱਟ ਹੋਈ। ਇਸ ਲੜਾਈ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ। ਫਲਾਈਟ ਵਿਚ ਇਹ ਲੜਾਈ ਉਸ ਸਮੇਂ ਸ਼ੁਰੂ ਹੋਈ ਜਦ ਮੈਨਚੈਸਟਰ ਤੋਂ ਸ਼ਿਫੋਲ ਦੀ ਅੱਧੀ ਦੂਰੀ ਤੈਅ ਹੋ ਚੁੱਕੀ ਸੀ।
ਵੀਡੀਓ ਵਿਚ ਦਿਖ ਰਿਹਾ ਕਿ ਦੋ ਲੋਕ ਇੱਕ ਯਾਤਰੀ ‘ਤੇ ਮੁੱਕਿਆਂ ਦੀ ਬਰਸਾਤ ਕਰ ਰਹੇ ਹਨ। ਜਿਵੇਂ ਹੀ ਫਲਾਈਟ ਦੀ ਲੈਂਡਿੰਗ ਹੋਈ ਸਾਰੇ 6 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਜਹਾਜ਼ ਵਿਚ ਮੌਜੂਦ ਯਾਤਰੀਆਂ ਨੇ ਦਾਅਵਾ ਕੀਤਾ ਕਿ ਲੜਾਈ ਦੀ ਸ਼ੁਰੂਆਤ ਇੱਕ ਨਸਲੀ ਟਿੱਪਣੀ ਕਾਰਨ ਹੋਈ। ਲੜਾਈ ਦੇ ਕਈ ਅਲੱਗ ਅਲੱਗ ਵੀਡੀਓ ਜਾਰੀ ਹੋਏ ਹਨ। ਲੜਾਈ ਇੰਨੀ ਵਧ ਗਈ ਕਿ ਬਚਾਅ ਕਰਨ ਲਈ ਕੈਪਟਨ ਨੂੰ ਵੀ ਆਉਣਾ ਪਿਆ।
Advertisement

