




ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਇਹ ਕਦਮ ਅੰਤ੍ਰਿਮ ਸਰਕਾਰ ਬਣਾਉਣ ਦੀ ਵਿਰੋਧੀ ਧਿਰ ਦੀ ਮੰਗ ਅੱਗੇ ਝੁਕਦੇ ਹੋਏ ਚੁੱਕਿਆ ਹੈ।
ਇਸ ਦੌਰਾਨ ਚੱਲ ਰਹੀਆਂ ਹਿੰਸਕ ਝੜਪਾਂ ਦਰਮਿਆਨ ਦੇਸ਼ ਵਿੱਚ ਕਰਫਿਊ ਲਗਾ ਦਿੱਤਾ ਗਿਆ ਹੈ।
ਆਪਣੇ ਅਸਤੀਫੇ ਤੋਂ ਠੀਕ ਪਹਿਲਾਂ, ਉਨ੍ਹਾਂ ਨੇ ਟਵੀਟ ਕੀਤਾ, “ਜਿਵੇਂ ਕਿ ਸ਼੍ਰੀਲੰਕਾ ਵਿੱਚ ਭਾਵਨਾਵਾਂ ਦੀ ਲਹਿਰ ਵਧ ਰਹੀ ਹੈ, ਮੈਂ ਆਮ ਲੋਕਾਂ ਨੂੰ ਸੰਜਮ ਵਰਤਣ ਤੇ ਇਹ ਯਾਦ ਰੱਖਣ ਦੀ ਅਪੀਲ ਕਰਦਾ ਹਾਂ ਕਿ ਹਿੰਸਾ ਨਾਲ ਸਿਰਫ ਹਿੰਸਾ ਫੈਲੇਗੀ। ਇੱਕ ਆਰਥਿਕ ਸੰਕਟ ਵਿੱਚ, ਸਾਨੂੰ ਇੱਕ ਆਰਥਿਕ ਹੱਲ ਦੀ ਲੋੜ ਹੈ, ਜਿਸ ਨੂੰ ਹੱਲ ਕਰਨ ਲਈ ਇਹ ਪ੍ਰਸ਼ਾਸਨ ਵਚਨਬੱਧ ਹੈ।
ਰਾਜਪਕਸ਼ੇ ਦਾ ਇਹ ਬਿਆਨ ਦੇਸ਼ ‘ਚ ਹਿੰਸਾ ਦੀਆਂ ਘਟਨਾਵਾਂ ਦੌਰਾਨ ਆਇਆ ਹੈ, ਜਿਸ ‘ਚ ਘੱਟੋ-ਘੱਟ 16 ਲੋਕ ਜ਼ਖਮੀ ਹੋ ਗਏ ਹਨ। ਮਹਿੰਦਾ ਰਾਜਪਕਸ਼ੇ ਦੇ ਸਮਰਥਕਾਂ ਨੇ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਨੇੜੇ ਇਕੱਠੇ ਹੋਏ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀਆਂ ‘ਤੇ ਹਮਲਾ ਕੀਤਾ, ਜਿਸ ਨਾਲ ਪੁਲਿਸ ਨੂੰ ਰਾਜਧਾਨੀ ਵਿੱਚ ਕਰਫਿਊ ਲਗਾਉਣ ਲਈ ਕਿਹਾ ਗਿਆ।

