




ਜਲੰਧਰ, ਐਚ ਐਸ ਚਾਵਲਾ।
ਅੱਜ ਮਿਤੀ 01-09-22 ਨੂੰ IPS ਅਦਿੱਤਿਆ ਨੇ ADCP-2 ਕਮਿਸ਼ਨਰੇਟ ਜਲੰਧਰ ਦਾ ਚਾਰਜ ਸੰਭਾਲਿਆ। ਇਸ ਤੋਂ ਪਹਿਲਾਂ ਉਹ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਸਥਾਨਿਕ ਅਤੇ ਸਕਿਉਰਿਟੀ ਕਮਿਸ਼ਨਰੇਟ ਜਲੰਧਰ ਤਾਇਨਾਤ ਸਨ। ਜਿੰਨ੍ਹਾ ਪਾਸ ਹੁਣ ਸਬਡਵੀਜਨ ਪੱਛਮੀ , ਮਾਡਲ ਟਾਊਨ ਅਤੇ ਕੈਂਟ ਅਧੀਨ ਪੈਂਦੇ ਥਾਣਾ ਡਵੀਜ਼ਨ ਨੰਬਰ 5, 6, 7 , ਸਦਰ , ਕੈਂਟ , ਬਸਤੀ ਬਾਵਾ ਖੇਲ ਅਤੇ ਭਾਰਗੋ ਕੈਂਪ ਦੀ ਸੁਪਰਵੀਜਨ ਹੋਵੇਗੀ।
ਚਾਰਜ ਸੰਭਾਲਣ ਤੋਂ ਬਾਅਦ ਉਨ੍ਹਾਂ ਕਿਹਾ ਕਿ ਪਬਲਿਕ ਦੀਆ ਸ਼ਿਕਾਇਤਾਂ ਪਹਿਲ ਦੇ ਅਧਾਰ ਤੇ ਸੁਣਨ ਉਪਰੰਤ ਉਨ੍ਹਾਂ ਦਾ ਨਿਪਟਾਰਾ ਕੀਤਾ ਜਾਵੇਗਾ ਅਤੇ ਥਾਣਿਆ ਵਿੱਚ ਪੈਂਡਿੰਗ ਦਰਖਾਸਤਾਂ ਦਾ ਜਲਦ ਤੋਂ ਜਲਦ ਨਿਪਟਾਰਾ ਕਰਾਇਆ ਜਾਵੇਗਾ। ਇਲਾਕਾ ਵਿੱਚ ਨਸ਼ੇ ਦੀ ਸਪਲਾਈ ਕਰਨ ਅਤੇ ਵੇਚਣ ਵਾਲਿਆਂ ਪਰ ਸਖਤ ਨਿਗਰਾਨੀ ਰੱਖੀ ਜਾਵੇਗੀ , ਮਾੜੇ ਅਨਸਰਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਨਾਕੇ ਅਤੇ ਗਸ਼ਤਾਂ ਵਿੱਚ ਵਾਧਾ ਕਰਕੇ ਚੋਰੀ ਅਤੇ ਸਨੈਚਿੰਗ ਦੀਆਂ ਵਾਰਦਾਤਾਂ ਨੂੰ ਕੰਟਰੋਲ ਕੀਤਾ ਜਾਵੇਗਾ। ਵੱਧ ਤੋ ਵੱਧ ਪੀ.ਓ. ਦੀ ਗ੍ਰਿਫਤਾਰੀ ਕੀਤੀ ਜਾਵੇਗੀ। ਥਾਣਿਆਂ ਵਿੱਚ ਪੈਡਿੰਗ ਮੁਕੱਦਮਿਆਂ ਦੀ ਤਫਤੀਸ਼ ਮੁਕੰਮਲ ਕਰਕੇ ਵੱਧ ਤੋ ਵੱਧ ਮੁਕੱਦਮੇ ਸਮਾਇਤ ਲਈ ਮਾਨਯੋਗ ਅਦਾਲਤ ਵਿੱਚ ਦਿੱਤੇ ਜਾਣਗੇ। ਥਾਣਾ ਜਾਤ ਵਿੱਚ ਪਏ ਵਹੀਕਲਾਂ ਦਾ ਨਿਪਟਾਰਾ ਪਹਿਲ ਦੇ ਅਧਾਰ ਤੇ ਕਰਵਾਇਆ ਜਾਵੇਗਾ।