Latest news

Glime India News

ਜਲੰਧਰ ਹੋਏ 2 ਕਤਲ ਕੇਸ ਕੁੱਝ ਘੰਟਿਆਂ ‘ਚ ਟਰੇਸ, ਪੁਲਿਸ ਕਮਿਸ਼ਨਰ ਭੁੱਲਰ ਵਲੋਂ ਵੱਡਾ ਖ਼ੁਲਾਸਾ,ਦੇਖੋ Video

ਜਲੰਧਰ/ਸ਼ਿੰਦਰਪਾਲ ਸਿੰਘ ਚਾਹਲ /ਸੰਦੀਪ ਵਰਮਾ 

ਮਕਸੂਦਾਂ ਕੋਲ ਪੈਂਦੇ ਗ੍ਰੇਟਰ ਕੈਲਾਸ਼ ‘ਚ ਮੰਗਲਵਾਰ ਸਵੇਰੇ ਦੋਹਰੇ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਉੱਥੇ ਇਕ ਨਿਰਮਾਣ ਅਧੀਨ ਕੋਠੀ ‘ਚ 2 ਮਜ਼ਦੂਰਾਂ ਦੀਆਂ ਲਾਸ਼ਾਂ ਮਿਲੀਆਂ ਹਨ, ਜਿਨ੍ਹਾਂ ਦੀ ਪਛਾਣ ਕੋਮਲ ਅਤੇ ਰਾਮ ਦੇ ਰੂਪ ‘ਚ ਹੋਈ ਹੈ। ਦੋਵੇਂ ਦੇ ਸਿਰ ‘ਤੇ ਸਿਰ ‘ਤੇ ਬੇਰਹਿਮੀ ਨਾਲ ਹਮਲਾ ਕਰਕੇ ਕਤਲ ਕੀਤਾ ਗਿਆ ਹੈ। ਇਸ ਸਬੰਧੀ ਜਦੋਂ ਵਾਰਡ ਦੇ ਕੌਂਸਲਰ ਨੂੰ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਮੌਕੇ ‘ਤੇ ਪਹੁੰਚ ਕੇ ਪੁਲਸ ਨੂੰ ਸੂਚਿਤ ਕੀਤਾ।

ਦੋਹਰੇ ਕਤਲ ਕੇਸ ਨੂੰ ਜਲੰਧਰ ਪੁਲਸ ਨੇ ਜਾਂਚ ਦੇ ਕੁੱਝ ਘੰਟਿਆਂ ਦੇ ਅੰਦਰ ਹੀ ਟਰੇਸ ਕਰ ਲਿਆ ਹੈ। ਇਸ ਦੋਹਰੇ ਕਤਲ ਕੇਸ ਨੂੰ ਅੰਜਾਮ ਦੇਣ ਵਾਲਾ ਮਿ੍ਰਤਕ ਕੋਮਲ ਦਾ ਭਾਂਣਜਾ ਹੈ, ਜਿਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਆਪਣੇ ਮਾਮੇ ਅਤੇ ਉਸ ਦੇ ਰਿਸ਼ਤੇਦਾਰ ‘ਚ ਲੱਗਣ ਵਾਲੇ ਭਰਾ ਰਾਮ ਸਰੂਪ ਦਾ ਕਤਲ ਕੀਤਾ ਸੀ। ਪੁਲਸ ਨੇ ਦੋਸ਼ੀ ਭਾਣਜੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਹੋਰ ਕਾਤਲਾਂ ਦੀ ਤਲਾਸ਼ ‘ਚ ਪੁਲਸ ਛਾਪੇਮਾਰੀ ਕਰ ਰਹੀ ਹੈ