Advertisement





ਮੋਦੀ ਦੀ ਰੈਲੀ ਤੋਂ ਬਾਅਦ ਕੈਂਟ ਵਿਚ ਨਜ਼ਰ ਆਵੇਗੀ ਭਾਜਪਾ ਹੀ ਭਾਜਪਾ – ਸਰਬਜੀਤ ਸਿੰਘ ਮੱਕੜ
ਜਲੰਧਰ ਕੈਂਟ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸਰਬਜੀਤ ਸਿੰਘ ਮੱਕੜ ਵੱਲੋਂ ਬੀਤੇ ਦਿਨ ਬਾਲੀਵੁੱਡ ਅਦਾਕਾਰਾ ਮਾਹੀ ਗਿੱਲ ਦਾ ਰੋਡ ਸ਼ੋਅ ਕਰਵਾ ਕੇ ਕੈਂਟ ਹਲਕੇ ਦੇ ਸਮੀਕਰਨ ਬਦਲ ਦਿੱਤੇ ਹਨ ! ਕੈਂਟ ਹਲਕੇ ਦੀ ਸਿਆਸੀ ਹਵਾ ਹੁਣ ਪੂਰੀ ਤਰ੍ਹਾਂ ਭਾਜਪਾ ਦੇ ਹੱਕ ਵਿੱਚ ਚਲਦੀ ਦਿਖਾਈ ਦੇ ਰਹੀ ਹੈ !
ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਸਰਬਜੀਤ ਸਿੰਘ ਮੱਕੜ ਨੇ ਕਿਹਾ ਕਿ ਜਲੰਧਰ ਕੈਂਟ ਸਮੇਤ ਜਲੰਧਰ ਸ਼ਹਿਰ ਦੀਆਂ ਚਾਰੋਂ ਸੀਟਾਂ ‘ਤੇ ਭਾਜਪਾ ਦੀ ਫਤਿਹ ਨਿਸ਼ਚਿਤ ਹੈ। ਉਨ੍ਹਾਂ ਕਿਹਾ ਕਿ ਇੱਕ ਵਾਰ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਰੈਲੀ ਜਲੰਧਰ ਵਿੱਚ ਹੋ ਲੈਣ ਦਿਓ, ਜਲੰਧਰ ਦੀਆਂ ਨੌਂ ਦੀਆਂ ਨੌੰ ਸੀਟਾਂ ‘ਤੇ ਭਾਜਪਾ ਹੀ ਭਾਜਪਾ ਨਜ਼ਰ ਆਵੇਗੀ!
ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਇਕ ਮਾਤਰ ਅਜਿਹੀ ਸਿਆਸੀ ਪਾਰਟੀ ਹੈ ਜੋ ਪੰਜਾਬ ਦਾ ਭਲਾ ਕਰ ਸਕਦੀ ਹੈ, ਕਿਉਂਕਿ ਕੇਂਦਰ ਵਿੱਚ ਵੀ ਭਾਜਪਾ ਦੀ ਸਰਕਾਰ ਹੈ। ਜੇਕਰ ਪੰਜਾਬ ਵਿੱਚ ਵੀ ਭਾਜਪਾ ਆਉਂਦੀ ਹੈ ਤਾਂ ਪੰਜਾਬ ਨੂੰ ਅਨੇਕਾਂ ਫਾਇਦੇ ਮਿਲਣਗੇ! ਉਨ੍ਹਾਂ ਕਿਹਾ ਕਿ ਜਲੰਧਰ ਕੈਂਟ ਸੀਟ ਤੋਂ ਜਿੱਤ ਕੇ ਉਹ ਕੈਂਟ ਹਲਕੇ ਦੇ ਲੋਕਾਂ ਦੀਆਂ ਸਾਰੀਆਂ ਮੁਸ਼ਕਲਾਂ ਹੱਲ ਕਰ ਦੇਣਗੇ!
Advertisement

