




ਆਮ ਲੋਕ ਪਾਰਟੀ ਯੂਨਾਈਟਿਡ ਨੂੰ ਪੰਜਾਬ ਚੋਂ ਭਾਰੀ ਬਹੁਮੱਤ ਮਿਲਣ ਦੀ ਸੰਭਾਵਨਾ, ਜਾਣੋ ਕਿਉਂ ?
ਜਲੰਧਰ / ਐਸ ਐਸ ਚਾਹਲ
ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਖ ਵੱਖ ਸਿਆਸੀ ਪਾਰਟੀਆਂ ਵਲੋਂ ਆਪਣੇ ਉਮੀਦਵਾਰਾਂ ਦੀ ਜਿੱਤ ਲਈ ਅਡੀ ਚੋਟੀ ਦੇ ਜ਼ੋਰ ਲਗਾਏ ਜਾ ਰਹੇ ਹਨ ਜਿਸ ਦੇ ਚਲਦਿਆਂ ਆਮ ਲੋਕ ਪਾਰਟੀ ਯੂਨਾਈਟਿਡ ਅਤੇ ਰਾਸ਼ਟਰੀ ਕਾਂਗਰਸ ਪਾਰਟੀ ਵਲੋਂ ਸਾਂਝੇ ਤੋਰ ਤੇ ਪੰਜਾਬ ਦੇ ਵੱਖ ਵੱਖ ਵਿਧਾਨ ਸਭਾ ਹਲਕਿਆਂ ਤੋਂ ਆਪਣੇ ਉਮੀਦਵਾਰਾਂ ਨੂੰ ਚੋਣ ਮੈਦਾਨ ਵਿਚ ਵੀ ਉਤਾਰਿਆ ਗਿਆ ਹੈ।
ਆਮ ਲੋਕ ਪਾਰਟੀ ਯੂਨਾਈਟਿਡ ਦੇ ਰਾਸ਼ਟਰੀ ਪ੍ਰਧਾਨ ਡਾ. ਦਵਿੰਦਰ ਸਿੰਘ ਗਿਲ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਆਮ ਲੋਕ ਪਾਰਟੀ ਯੂਨਾਈਟਿਡ ਵਲੋਂ ਪੰਜਾਬ ਦੇ ਚੋਣ ਅਖਾੜੇ ਚ ਆਪਣੇ ਉਮੀਦਵਾਰ ਉਤਾਰਨ ਨਾਲ ਜਿਥੇ ਰਵਾਇਤੀ ਪਾਰਟੀਆਂ ਨੂੰ ਵਖਤ ਚੁੱਕਾ ਹੈ ਓਥੇ ਨਾਲ ਹੀ ਸੰਯੁਕਤ ਸਮਾਜ ਕਿਸਾਨ ਪਾਰਟੀ ਨੂੰ ਵੀ ਭਾਰੀ ਧੱਕਾ ਲਗ ਰਿਹਾ ਹੈ ਉਨ੍ਹਾਂ ਦਸਿਆ ਕਿ ਆਮ ਲੋਕ ਪਾਰਟੀ ਯੂਨਾਈਟਿਡ ਦਾ ਚੋਣ ਨਿਸ਼ਾਨ “ਹਲ” (ਟਿਲਰ ) ਹਨ ਜਦ ਕਿ ਸੰਯੁਕਤ ਸਮਾਜ ਕਿਸਾਨ ਪਾਰਟੀ ਦਾ ਚੋਣ ਨਿਸ਼ਾਨ ਕੁਝ ਹੋਰ ਹੀ ਹੈ
ਡਾ. ਗਿਲ ਨੇ ਕਿਹਾ ਕਿ ਪਿੰਡਾਂ ਦੇ ਆਮ ਲੋਕਾਂ ਨੂੰ ਤਾਂ ਇਹ ਹੀ ਪਤਾ ਹੈ ਕਿਸਾਨਾਂ ਦਾ ਚੋਣ ਨਿਸ਼ਾਨ “ਹਲ ” ਹੀ ਹੋਵੇਗਾ ਕਿਉਂ ਕਿ ਕਿਸਾਨ ਅੰਨਦਾਤਾ ਹੈ ਉਹ ਵੀ “ਹਲ” ਦੀ ਬਦੋਲਤ ਹੀ ਹੈ ਡਾ .ਗਿਲ ਸੰਯੁਕਤ ਸਮਾਜ ਕਿਸਾਨ ਪਾਰਟੀ ਦਾ ਚੋਣ ਨਿਸ਼ਾਨ ਹਲ” ਹੋਣ ਕਾਰਨ ਪੰਜਾਬ ਭਰ ਚ ਉਨ੍ਹਾਂ ਨੂੰ ਭਾਰੀ ਬਹੁਮਤ ਮਿਲਣ ਦੀ ਸੰਭਾਵਨਾ ਹੈ ਅਤੇ ਸੰਯੁਕਤ ਕਿਸਾਨ ਸਮਾਜ ਪਾਰਟੀ ਨੂੰ ਭਾਰੀ ਨੁਕਸਾਨ ਹੋਣ ਦੀ ਸੰਭਾਵਨਾ ਹੈ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਪੰਜਾਬ ਦੇ ਲੋਕ ਕਿਸਨੂੰ ਆਪਣਾ ਵਿਧਾਇਕ ਚੁਣਦੇ ਹਨ ਅਤੇ ਕਿਸ ਦੀ ਸਰਕਾਰ ਬਣਾਉਂਦੇ ਹਨ

