ਜਲੰਧਰ ਕੈਂਟ ਹਲਕੇ ਦੇ ਐਮਐਲਏ ਪਰਗਟ ਸਿੰਘ ਦੇ ਰਾਜ ਵਿਚ ਇਲਾਕੇ ਦਾ ਜਿੰਨਾ ਵਿਨਾਸ਼ ਅਤੇ ਬੇੜਾ ਗਰਕ ਹੋਇਆ ਹੈ, ਉਨ੍ਹਾਂ ਸ਼ਾਇਦ ਹੀ ਕਦੇ ਹੋਇਆ ਹੋਵੇ . ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੈਂਟ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਉਮੀਦਵਾਰ ਜਗਬੀਰ ਸਿੰਘ ਬਰਾੜ ਨੇ ਕੀਤਾ.
ਬਰਾਡ਼ ਨੇ ਕਿਹਾ ਕਿ ਕੈਂਟ ਹਲਕੇ ਦੀਆਂ ਸੜਕਾਂ ਏਨੀ ਬਦਹਾਲ ਹਾਲਤ ਵਿੱਚ ਹਨ ਕਿ ਦੇਖ ਕੇ ਸ਼ਰਮ ਆਉਂਦੀ ਹੈ ਕਿ ਦਸ ਸਾਲ ਪਰਗਟ ਸਿੰਘ ਨੇ ਕੈਂਟ ਹਲਕੇ ਨੂੰ ਸਿਰਫ਼ ਖਾਦਾਂ ਹੀ ਹੈ ਅਤੇ ਆਪਣਾ ਹੀ ਘਰ ਭਰਿਆ ਹੈ ਬਰਾਡ਼ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਤੇ ਕੈਂਟ ਹਲਕੇ ਦੀਆਂ ਸੜਕਾਂ ਦੇ ਸਕੈਂਡਲ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇਗੀ ਅਤੇ ਇਸ ਮਾਮਲੇ ਵਿਚ ਜ਼ਿੰਮੇਵਾਰ ਭ੍ਰਿਸ਼ਟ ਅਧਿਕਾਰੀਆਂ ਅਤੇ ਲੀਡਰਾਂ ਦੇ ਪਰਚੇ ਦਰਜ ਹੋਣਗੇ
ਜਗਬੀਰ ਬਰਾੜ ਨੇ ਕਿਹਾ ਕਿ ਕੈਂਟ ਹਲਕੇ ਦੇ ਸਾਰੇ ਭਾਈਚਾਰਿਆਂ ਵੱਲੋਂ ਉਨ੍ਹਾਂ ਨੂੰ ਪੂਰੀ ਤਰੀਕੇ ਨਾਲ ਸਮਰਥਨ ਦਿੱਤਾ ਜਾ ਰਿਹਾ ਹੈ ਅਤੇ ਉਹ ਇਕ ਵੱਡੀ ਲੀਡ ਨਾਲ ਜਿੱਤਣਗੇ ਤੇ ਪਰਗਟ ਸਿੰਘ ਦੀ ਜ਼ਮਾਨਤ ਜ਼ਬਤ ਕਰਵਾਉਣਗੇ.

