ਪਵਨ ਟੀਨੂੰ ਵਲੋਂ ਅਮਨ-ਸ਼ਾਂਤੀ, ਨਿਰਪੱਖ ਵੋਟਿੰਗ ਲਈ ਸਿਵਲ/ਪੁਲਿਸ ਪ੍ਰਸ਼ਾਸਨ ਅਤੇ ਵੋਟਰਾਂ ਦਾ ਧੰਨਵਾਦ
ਜਲੰਧਰ / ਐਸ ਐਸ ਚਾਹਲ
ਆਦਮਪੁਰ ਹਲਕੇ ਤੋਂ ਸ਼ੋ੍ਮਣੀ ਅਕਾਲੀ-ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਪਵਨ ਟੀਨੂੰ ਨੇ ਹਲਕੇ ਅੰਦਰ ਅਮਨ-ਅਮਾਨ ਨਾਲ ਨੇਪਰੇ ਚੜ੍ਹੇ ਮਤਦਾਨ ਲਈ ਹਲਕੇ ਦੇ ਵੋਟਰਾਂ ਤੇ ਹਮਾਇਤੀਆਂ ਦਾ ਧੰਨਵਾਦ ਕੀਤਾ।
ਪਵਨ ਟੀਨੂੰ ਨੇ ਕਿਹਾ ਕਿ ਵੋਟ ਹਰੇਕ ਵਿਅਕਤੀ ਦਾ ਆਪਣਾ ਸੰਵਿਧਾਨਕ ਤੇ ਮੌਲਿਕ ਅਧਿਕਾਰ ਹੈ ਜਿਸਦੀ ਵਰਤੋਂ ਕਰ ਕੇ ਲੋਕ ਆਉਣ ਵਾਲੇ ਪੰਜ ਸਾਲਾਂ ਲਈ ਆਪਣੀ ਪਸੰਦ ਦੀ ਸਰਕਾਰ ਚੁਣਦੇ ਹਨ। ਉਨਾਂ੍ਹ ਕਿਹਾ ਪਾਰਟੀ ਦੀਆਂ ਨੀਤੀਆਂ ਆਧਾਰਿਤ ਪ੍ਰਚਾਰ ਕਰ ਕੇ ਆਪਣੇ ਆਪ ਲਈ ਵੋਟ ਮੰਗਣਾ ਹਰੇਕ ਉਮੀਦਵਾਰ ਦਾ ਵੀ ਅਧਿਕਾਰ ਹੁੰਦਾ ਹੈ
ਪਵਨ ਟੀਨੂੰ ਨੇ ਕਿਹਾ ਕਿ ਹਲਕੇ ਦੇ ਜਿਨਾਂ੍ਹ ਵੋਟਰਾਂ ਨੇ ਗਠਜੋੜ ਲਈ ਵੋਟ ਕੀਤਾ ਉਹ ਨਿੱਜੀ ਤੌਰ ‘ਤੇ ਆਪਣੇ ਵੋਟਰਾਂ ਤੇ ਸਪੋਰਟਰਾਂ ਦਾ ਧੰਨਵਾਦ ਕਰਦੇ ਹਨ। ਪਵਨ ਟੀਨੂੰ ਨੇ ਕਿਹਾ ਕਿ ਜਿੱਤ-ਹਾਰ ਆਪਣੀ ਜਗ੍ਹਾ ਹੈ ਪਰ ਅਮਨ ਸ਼ਾਂਤੀ ਤੇ ਭਾਈਚਾਰਕ ਏਕਤਾ ਜਿੱਤ ਨਾਲੋਂ ਕਿਤੇ ਵੱਡੀ ਹੁੰਦੀ ਹੈ।
ਉਨ੍ਹਾਂ ਕਿਹਾ ਵੋਟਿੰਗ ਦੌਰਾਨ ਕਿਸੇ ਕਿਸਮ ਦੀ ਅਣਸੁਖਾਵੀਂ ਘਟਨਾ ਨਹੀਂ ਵਾਪਰੀ ਇਸ ਪੱਖੋਂ ਹਲਕੇ ਦੇ ਵੋਟਰ ਵਧਾਈ ਦੇ ਹੱਕਦਾਰ ਹਨ। ਪਵਨ ਟੀਨੂੰ ਨੇ ਅਮਨ-ਸ਼ਾਂਤੀ ਅਤੇ ਭਾਈਚਾਰਕ ਏਕਤਾ ਨਾਲ ਨਿਰਪੱਖ ਵੋਟਿੰਗ ਕਰਵਾਉਣ ‘ਤੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਦਾ ਵੀ ਧੰਨਵਾਦ ਕੀਤਾ।

