




ਜਲੰਧਰ / ਐਸ ਐਸ ਚਾਹਲ
ਪੰਜਾਬ ਵਿਧਾਨ ਸਭਾ ਚੋਣਾਂ 2022 ਦੀਆਂ ਵੋਟਾਂ ਪੈਣ ਮਗਰੋਂ ਵਰਕਰਾਂ ਨਾਲ ਇਕ ਵਿਸ਼ੇਸ ਮੀਟਿੰਗ ਪਿੰਡ ਖੈਹਰਾ ਦੇ ਨਜਦੀਕ ਸ਼ਹਿਨਾਈ ਪੈਲੇਸ ਵਿੱਖੇ ਹੋਈ, ਜਿਸ ਵਿਚ ਹਲਕਾ ਫਿਲੌਰ ਦੇ ਅਕਾਲੀ-ਬਸਪਾ ਆਗੂਆਂ ਸਮੇਤ ਵੋਟਰਾਂ, ਸਪੋਟਰਾਂ ਤੇ ਸਮਰਥਕਾਂ ਵਲੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਗਈ ।
ਫਿਲੌਰ ਤੋਂ ਅਕਾਲੀ-ਬਸਪਾ ਦੇ ਉਮੀਦਵਾਰ ਬਲਦੇਵ ਸਿੰਘ ਖਹਿਰਾ ਨੇ ਮੀਟਿੰਗ ’ਚ ਪੁੱਜੇ ਹੁੰਮ – ਹੁਮਾ ਕੇ ਪੁਜੇ ਹਲਕਾ ਵਾਸੀਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਕਿਹਾ ਕਿ ਹਲਕਾ ਫਿਲੌਰ ਦੇ ਲੋਕਾਂ ਵੱਲੋਂ ਦਿੱਤੇ ਪਿਆਰ ਤੇ ਸਤਿਕਾਰ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ
ਖਹਿਰਾ ਕਿਹਾ ਕਿ ਹਲਕੇ ਦੇ ਵੋਟਰਾਂ ਵੱਲੋਂ ਅਕਾਲੀ ਦਲ-ਬਸਪਾ ਗਠਜੋੜ ਨੂੰ ਦਿੱਤੀ ਇਕ-ਇਕ ਵੋਟ ਲਈ ਅਸੀਂ ਸਾਰੇ ਵੋਟਰਾਂ ਦੇ ਹਮੇਸ਼ਾਂ ਰਿਣੀ ਰਹਾਂਗੇ ਤੇ ਭਵਿੱਖ ‘ਚ ਅਕਾਲੀ ਦਲ-ਬਸਪਾ ਦੀ ਲੀਡਰਸ਼ਿਪ ਹਮੇਸ਼ਾ ਹਲਕਾ ਵਾਸੀਆਂ ਦੇ ਨਾਲ ਮੋਢੇ ਨਾਲ ਮੋਢਾ ਲਗਾ ਕੇ ਖੜੇਗੀ। ਉਨ੍ਹਾਂ ਕਿਹਾ ਕਿ ਅਕਾਲੀ ਦਲ-ਬਸਪਾ ਦੇ ਵਰਕਰਾਂ ਤੇ ਆਗੂਆਂ ਵੱਲੋਂ ਚੋਣ ਮੁਹਿੰਮ ਦੌਰਾਨ ਜੋ ਦਿਨ-ਰਾਤ ਮੇਹਨਤ ਕੀਤੀ ਗਈ, ਉਸ ਮਿਹਨਤ, ਸਿਦਕ ਅਤੇ ਜਜਬੇ ਨੂੰ ਸਲਾਮ ਕਰਦੇ ਹਾਂ, ਹਲਕਾ ਵਾਸੀਆਂ ਨੇ ਵੀ ਗਠਜੋੜ ਦੇ ਹੱਕ ’ਚ ਫਤਵਾ ਸੁਣਾ ਦਿੱਤਾ ਹੈ ਜਿਸ ਦਾ 10 ਮਾਰਚ ਨੂੰ ਐਲਾਨ ਹੋਣਾ ਬਾਕੀ ਹੈ।

