Advertisement





ਜਲੰਧਰ / ਐਸ ਐਸ ਚਾਹਲ
ਗੁਰੂ ਨਾਨਕ ਮਿਸ਼ਨ ਨੇਤਰਹੀਣ ‘ਤੇ ਬਿਰਧ ਆਸ਼ਰਮ ਸਪਰੌੜ ਨੰਗਲ GT Road ਫ਼ਗਵਾੜਾ ‘ਚ 33 ਵਾਂ ਸਾਲਾਨਾ ਸਮਾਰੋਹ 6 ਮਾਰਚ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ ਇਸ ਵਾਰੇ ਜਲੰਧਰ ਚ ਪੱਤਰਕਾਰ ਸੰਮੇਲਨ ਦੌਰਾਨ ਜਾਣਕਾਰੀ ਦਿੰਦੇ ਹੋਏ ਆਸ਼ਰਮ ਦੇ ਮੁੱਖ ਸੰਚਾਲਕ ਅਵਤਾਰ ਮਾਨ ਅਤੇ ਪ੍ਰਧਾਨ ਸੁਖਦੇਵ ਸਿੰਘ ਨੇ ਸਾਂਝੇ ਤੋਰ ਤੇ ਦਸਿਆ ਕਿ ਇਸ ਸ਼ੁਭ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਮਹਾਨ ਕੀਰਤਨ ਦਰਬਾਰ ਦਾ ਆਯੋਜਨ ਕੀਤਾ ਜਾਵੇਗਾ ਉਨ੍ਹਾਂ ਕਿਹਾ ਕਿ ਇਸ ਸਮੇ ਅੱਖਾਂ ਦਾ ਮੁਫ਼ਤ ਕੈੰਪ ਵੀ ਲਗਾਇਆ ਜਾਵੇਗਾ ਆਉ ਤੁਹਾਨੂੰ ਦੱਸਦੇ ਹਾਂ ਕੀ ਕਹਿਣਾ ਹੈ ਅਵਤਾਰ ਸਿੰਘ ਮਾਨ, ਸੁਖਦੇਵ ਸਿੰਘ ਬਾਹੀਆਂ ਦਾ ਦੇਖੋ ਵੀਡੀਓ .
Advertisement

