




ਪੰਜਾਬ ਵਿਚ ਆਮ ਆਦਮੀ ਪਾਰਟੀ ਨੇ ਆਪਣੀ ਜਿੱਤ ਪੱਕੀ ਕਰ ਲਈ ਹੈ। ਆਮ ਆਦਮੀ ਪਾਰਟੀ ਦੇ ਸੀਐੱਮ ਚਿਹਰੇ ਭਗਵੰਤ ਮਾਨ ਨੇ ਹੀ ਵੱਡੀ ਜਿੱਤ ਹਾਸਿਲ ਕੀਤੀ ਹੈ। ਪੰਜਾਬ ਦੀ ਜਿੱਤ ਦੇ ਨਾਲ ਹੀ ਅਰਵਿੰਦ ਕੇਜਰੀਵਾਲ ਨੇ ਵੀ ਪੰਜਾਬ ਚ ਦਿੱਲੀ ਮਾਡਲ ਲਿਆਉਣ ਦੀ ਤਿਆਰੀ ਕਰ ਲਈ ਹੈ। ਆਮ ਆਦਮੀ ਪਾਰਟੀ ਨੇ ਜਿਥੇ ਲੋਕ ਚ ਆਪਣੀ ਵਿਸ਼ਵਾਸ਼ ਪੈਦਾ ਕਿਥੇ ਓਥੇ ਕਈ ਵਡੇ ਸਿਆਸੀ ਚਿਹਰੇ ਐਸੀ ਵੀ ਹਨ ਜਿਹਨਾਂ ਨੂੰ ਇਸ ਵਾਰ ਹਰ ਦਾ ਸਾਹਮਣਾ ਕਰਨੀਆਂ ਪਿਆ।
ਪੰਜਾਬ ਵਿਧਾਨ ਸਭ ਚੋਣਾਂ 2022 ਚ ਇਸ ਵਾਰ 4 ਮੁੱਖ ਮੰਤਰੀਆਂ ਨੇ ਆਪਣੀ ਕਿਸ ਅਜ਼ਮਾਈ ਪਰ ਓਹਨਾ ਨੂੰ ਹਾਰ ਦਾ ਸਾਹਮਣਾ ਕਰਨ ਪਿਆ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ , ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਕਾਸ਼ ਸਿੰਘ ਬਾਦਲ ਜੋ ਪਹਿਲਾ ਪੰਜਾਬ ਦੀ ਡੋਰ ਆਪਣੇ ਹਥ ਚ ਸੰਭਾਲ ਚੁਕੇ ਸਨ ਪਰ ਇਸ ਵਾਰ ਉਨ੍ਹਾਂ ਨੂੰ ਆਪਣੇ ਹੀ ਚੋਣ ਘਰ ਤੋਂ ਹਾਰ ਮਿਲੀ ਹੈ।
ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੋ ਕਿ 1997 ਤੋਂ ਲਗਾਤਾਰ ਜਿੱਤ ਹਾਸਿਲ ਕਰ ਰਹੇ ਸਨ ਇਸ ਵਾਰ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਚਰਨਜੀਤ ਸਿੰਘ ਚੰਨੀ ਇਸ ਵਾਰ ਚਮਕੌਰ ਸਾਹਿਬ ਅਤੇ ਬਰਨਾਲਾ ਭਦੌੜ ਤੋਂ ਆਪਣੀ ਕਿਸਮਤ ਅਜ਼ਮਾ ਰਹੇ ਸਨ ਪਰ ਦੋਨੋ ਹੀ ਹਲਕਿਆਂ ਤੋਂ ਸੀਐਮ ਚੰਨੀ ਨੂੰ ਹਾਰ ਮਿਲੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ਤੋਂ ਵੱਖ ਹੋ ਕੇ ਆਪਣੀ ਵੱਖਰੀ ਪਾਰਟੀ ਪੰਜਾਬ ਲੋਕ ਕਾਂਗਰਸ ਬਣਾਈ ਤੇ ਇਸ ਵਾਰ ਉਹ ਭਾਜਪਾ ਨਾਲ ਮਿਲ ਕ ਚੋਣ ਮੈਦਾਨ ‘ਚ ਉਤਰੇ ਸੀ ਪਰ ਕੈਪਟਨ ਅਮਰਿੰਦਰ ਸਿੰਘ ਨੂੰ 13 ਹਜਾਰ ਵੋਟਾਂ ਤੋਂ ਵੱਧ ਵੋਟਾਂ ਨਾਲ ਹਾਰ ਹੱਥ ਲਗੀ ਹੈ।
ਰਾਜਿੰਦਰ ਕੌਰ ਭੱਠਲ ਜੋ ਕਿ ਲਹਿਰਾ ਗਾਗਾ ਤੋਂ ਇਸ ਵਾਰ ਚੋਣ ਮੈਦਾਨ ‘ਚ ਸੀ। ਆਮ ਆਦਮੀ ਪਾਰਟੀ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਕੀ ਕੇਜਰੀਵਾਲ ਸਰਕਾਰ ਪੂਰੇ ਕਰੇਗੀ ਕੀਤੇ ਵਾਦੇ ?
‘ਆਪ’ ਪੰਜਾਬ ‘ਚ ਆਪਣੀ ਸਰਕਾਰ ਬਣਾਉਣ ਜਾ ਰਹੀ ਹੈ। ਆਮ ਆਦਮੀ ਪਾਰਟੀ ਦੀ ਇਸ ਇਤਿਹਾਸਕ ਜਿੱਤ ਨੇ ਜਿਥੇ ਲੋਕ ਚ ਨਵੀਆਂ ਉਮੀਦਾਂ ਜਗਾ ਦਿੱਤੀਆਂ ਹਨ ਓਥੇ ਨਾਲ ਹੀ ਆਮ ਆਦਮੀ ਪਾਰਟੀ ਨੂੰ ਕੁਜ ਵੱਡੇ ਮਸਲਿਆਂ ਤੇ ਗੌਰ ਕਰਨ ਦੀ ਜਰੂਰਤ ਹੈ। ਆਪ ਨੂੰ ਲੋਕ ਨੇ ਉਨ੍ਹਾਂ ਦੇ ਕੀਤੇ ਵਾਦੇ ਅਤੇ ਗਰੰਟੀਆ ਦੇ ਆਧਾਰ ਤੇ ਪੰਜਾਬ ਚ ਇੱਕ ਮੌਕਾ ਦਿੱਤਾ ਹੈ।
ਹੁਣ ਦੇਖਣਾ ਇਹ ਹੈ ਕਿ ਆਪ ਆਪਣੇ ਇਹਨਾ ਵਾਦਿਆਂ ਨੂੰ ਪੂਰਾ ਕਰਦੀ ਹੈ ਕਿ ਨਹੀਂ।
ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਵੱਡੇ-ਵੱਡੇ ਵਾਅਦੇ ਕੀਤੇ ਸਨ। ਪਾਰਟੀ ਨੇ ਔਰਤਾਂ ਨੂੰ ₹1,000 ਪ੍ਰਤੀ ਮਹੀਨਾ ਦੇਣ, ਮੁਫਤ ਬਿਜਲੀ, ਮੁਫਤ ਡਾਕਟਰੀ ਇਲਾਜ ਅਤੇ ਮੁਫਤ ਸਿੱਖਿਆ ਦੇਣ ਦਾ ਵਾਅਦਾ ਕਰਕੇ ਮੁਫਤ ਸਹੂਲਤਾਂ ਦਾ ਐਲਾਨ ਕਰਨ ਦੀ ਸ਼ੁਰੂਆਤ ਕੀਤੀ ਸੀ। ਆਪਣੀਆਂ ਜਨਤਕ ਰੈਲੀਆਂ ਵਿੱਚ, ਕੇਜਰੀਵਾਲ ਨੇ ਸਬਸਿਡੀਆਂ – ਨੌਕਰੀਆਂ, ਮੁਫਤ ਬਿਜਲੀ ਅਤੇ ਪਾਣੀ ਦੇ ਵਾਅਦਿਆਂ ਨਾਲ ਦਲਿਤਾਂ ਅਤੇ ਮੱਧ ਵਰਗ ਨੂੰ ਲੁਭਾਉਣ ਦੀ ਕੋਸ਼ਿਸ਼ ਕੀਤੀ। ਇੱਥੋਂ ਤੱਕ ਕਿ ਇੱਕ ਵਿਸ਼ਵ ਪੱਧਰੀ ਸਟੇਡੀਅਮ ਅਤੇ ਇੱਕ ਅੰਤਰਰਾਸ਼ਟਰੀ ਸਟੇਡੀਅਮ ਕਾਰਡ ‘ਤੇ ਹਨ।
ਇਸ ਲਈ ਲਗਭਗ ₹ 25,000 ਕਰੋੜ ਦੇ ਵੱਡੇ ਫੰਡਿੰਗ ਦੀ ਲੋੜ ਹੈ। ਉਹ ਇਸ ਪੈਸੇ ਦਾ ਇੰਤਜ਼ਾਮ ਕਿੱਥੋਂ ਕਰੇਗਾ? ਰਾਜਾਂ ਦੀ ਆਰਥਿਕ ਸਥਿਤੀ ਪਹਿਲਾਂ ਹੀ ਚੰਗੀ ਨਹੀਂ ਹੈ ਅਤੇ ਕੇਂਦਰ ਸਰਕਾਰ ਤੋਂ ਕੋਈ ਸਹਾਇਤਾ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ। ਇਹ ‘ਆਪ’ ਲਈ ਵੱਡੀ ਚੁਣੌਤੀ ਹੈ।
ਜਾਣੋ ਕਿਹੜੇ ਹਲਕੇ ਤੋਂ ਕੌਣ ਜਿੱਤਿਆ ਤੇ ਕਿਸਦੀ ਹੋਈ ਹਾਰ
ਪੰਜਾਬ ਵਿਧਾਨਸਭਾ ਚੋਣਾਂ 2022 ਆਮ ਆਦਮੀ ਪਾਰਟੀ ਦਾ ਝਾੜੂ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ। ਆਪ ਜਿੱਤ ਦਰਜ ਕਰਦੀ ਹੋਈ ਨਜਰ ਆ ਰਹੀ ਹੈ। ਆਪ ਦੀ ਹਨੇਰੀ ਚ ਪੰਜਾਬ ਦੇ ਕਈ ਦਿੱਗਜ਼ ਹਾਰ ਦਾ ਸਾਹਮਣਾ ਕਰ ਰਹੇ ਹਨ।
1. ਪਟਿਆਲਾ ਵਿਧਾਨਸਭਾ ਹਲਕਾ
- ਆਮ ਆਦਮੀ ਪਾਰਟੀ ਉਮੀਦਵਾਰ ਅਜੀਤਪਾਲ ਸਿੰਘ ਕੋਹਲੀ ਜਿੱਤੇ
- ਪੰਜਾਬ ਲੋਕ ਕਾਂਗਰਸ ਦੇ ਮੁਖੀ ਕੈਪਟਨ ਅਮਰਿੰਦਰ ਸਿੰਘ ਹਾਰੇ
2. ਫਿਰੋਜ਼ਪੁਰ ਦਿਹਾਤੀ ਹਲਕਾ
- ਆਮ ਆਦਮੀ ਪਾਰਟੀ ਦੇ ਉਮੀਦਵਾਰ ਰਜਨੀਸ਼ ਦਹੀਆ ਜਿੱਤੇ
3. ਜਗਰਾਓਂ ਹਲਕਾ
- ਆਮ ਆਦਮੀ ਪਾਰਟੀ ਦੀ ਸਰਬਜੀਤ ਕੌਰ ਮਾਣੂਕੇ ਜਿੱਤੇ
4. ਹਲਕਾ ਬਟਾਲਾ
- ਆਮ ਆਦਮੀ ਪਾਰਟੀ ਦੀ ਉਮੀਦਵਾਰ ਅਮਨ ਸ਼ੇਰ ਸਿੰਘ ਕਲਸੀ ਜਿੱਤੇ
5. ਧੂਰੀ ਹਲਕਾ
- ਆਮ ਆਦਮੀ ਪਾਰਟੀ ਦੇ ਧੂਰੀ ਤੋਂ ਉਮੀਦਵਾਰ ਭਗਵੰਤ ਮਾਨ ਜਿੱਤੇ
- ਕਾਂਗਰਸੀ ਉਮੀਦਵਾਰ ਦਲਬੀਰ ਸਿੰਘ ਗੋਲਡੀ ਹਾਰੇ
6. ਸੁਨਾਮ ਹਲਕਾ
- ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਨ ਅਰੋੜਾ ਸੁਨਾਮ ਤੋਂ ਜਿੱਤੇ
7. ਧਰਮਕੋਟ ਹਲਕਾ
- ਧਰਮਕੋਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਤੋਤਾ ਸਿੰਘ ਹਾਰੇ
8. ਕੋਟਕਪੂਰਾ ਹਲਕਾ
- ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਤਾਰ ਸਿੰਘ ਸੰਧਵਾ ਜਿੱਤੇ
9. ਰਾਏਕੋਟ ਹਲਕਾ
- ਆਮ ਆਦਮੀ ਪਾਰਟੀ ਹਾਕਮ ਸਿੰਘ ਠੇਕੇਦਾਰ ਜਿੱਤੇ
- ਕਾਂਗਰਸੀ ਉਮੀਦਵਾਰ ਕਾਮਿਲ ਅਮਰ ਸਿੰਘ ਚੋਣ ਹਾਰੇ
10. ਰਾਜਪੁਰਾ ਹਲਕਾ
- ਆਮ ਆਦਮੀ ਪਾਰਟੀ ਦੀ ਨੀਨਾ ਮਿੱਤਲ ਜਿੱਤੀ
11 ਖਰੜ ਹਲਕਾ
- ਆਮ ਆਦਮੀ ਪਾਰਟੀ ਦੀ ਉਮੀਦਵਾਰ ਅਨਮੋਲ ਗਗਨ ਮਾਨ ਜਿੱਤੀ
12. ਖੰਨਾ ਹਲਕਾ
- ਆਮ ਆਦਮੀ ਪਾਰਟੀ ਦੇ ਉਮੀਦਵਾਰ ਤਰੁਣਪ੍ਰੀਤ ਸਿੰਘ ਸੌਂਧ ਜਿੱਤੇ
13. ਲੁਧਿਆਣਾ ਪੱਛਮੀ ਹਲਕਾ
- ਆਪ ਦੇ ਗੁਰਪ੍ਰੀਤ ਗੋਗੀ ਦੀ ਜਿੱਤ
14. ਲੁਧਿਆਣਾ ਗਿੱਲ ਹਲਕਾ
- ਆਪ ਦੇ ਜੀਵਨ ਸੰਗੋਵਾਲ ਦੀ ਜਿੱਤ
15. ਦਾਖਾ ਹਲਕਾ
- ਸ਼੍ਰੋਮਣੀ ਅਕਾਲੀ ਦਲ ਮਨਪ੍ਰੀਤ ਇਆਲੀ ਦੀ ਜਿੱਤ
16. ਜੈਤੋ ਹਲਕਾ
- ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਲੋਕ ਸਿੰਘ ਜਿੱਤੇ
- 51365 ਤੋਂ ਵੀ ਜਿਆਦਾ ਮਿਲੇ ਵੋਟ
17. ਅਮਲੋਹ ਹਲਕਾ
- ਆਮ ਆਦਮੀ ਪਾਰਟੀ ਦੇ ਗੁਰਿੰਦਰ ਸਿੰਘ ਗੈਰੀ ਵੜਿੰਗ ਜਿੱਤੇ
18. ਮਲੋਟ ਹਲਕਾ
- ਆਮ ਆਦਮੀ ਪਾਰਟੀ ਦੀ ਉਮੀਦਵਾਰ ਡਾ. ਬਲਜੀਤ ਕੌਰ ਜਿੱਤੇ
19. ਗਿੱਦੜਬਾਹਾ ਹਲਕਾ
- ਕਾਂਗਰਸ ਦੇ ਉਮੀਦਵਾਰ ਰਾਜਾ ਵੜਿੰਗ ਦੀ ਹੋਈ ਜਿੱਤ
20. ਲੁਧਿਆਣਾ ਦੱਖਣੀ ਹਲਕਾ
- ਆਮ ਆਦਮੀ ਪਾਰਟੀ ਦੇ ਰਜਿੰਦਰਪਾਲ ਕੌਰ ਜੇਤੂ
21. ਸਮਰਾਲਾ ਹਲਕਾ
- ਆਮ ਆਦਮੀ ਪਾਰਟੀ ਦੇ ਜਗਤਾਰ ਸਿੰਘ ਜੇਤੂ
22. ਜਲੰਧਰ ਪੱਛਮ ਹਲਕਾ
- ਆਮ ਆਦਮੀ ਪਾਰਟੀ ਦੀ ਉਮੀਦਵਾਰ ਸ਼ੀਤਲ ਅੰਗੁਰਲ ਜਿੱਤੇ
23. ਸ੍ਰੀ ਅਨੰਦਪੁਰ ਸਾਹਿਬ ਹਲਕਾ
- ਆਮ ਆਦਮੀ ਪਾਰਟੀ ਦੀ ਉਮੀਦਵਾਰ ਹਰਜੋਤ ਬੈਂਸ ਦੀ ਹੋਈ ਜਿੱਤ
24. ਲੰਬੀ ਹਲਕਾ
- ਆਮ ਆਦਮੀ ਪਾਰਟੀ ਤੋਂ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਜਿੱਤੇ
- ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰਕਾਸ਼ ਸਿੰਘ ਬਾਦਲ ਹਾਰੇ
25. ਜਲਾਲਾਬਾਦ ਹਲਕਾ
- ਆਮ ਆਦਮੀ ਪਾਰਟੀ ਦੇ ਉਮੀਦਵਾਰ ਗਲੋਡੀ ਕੰਬੋਜ ਜਿੱਤੇ
- ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਬੀਰ ਬਾਦਲ ਹਾਰੇ
26. ਦੀਨਾਨਗਰ ਹਲਕਾ
- ਕਾਂਗਰਸ ਦੀ ਉਮੀਦਵਾਰ ਅਰੁਣਾ ਚੌਧਰੀ ਜਿੱਤੀ
- ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ਮਸ਼ੇਰ ਸਿੰਘ ਨੂੰ ਮਿਲੀ
27. ਸਰਦੂਲਗੜ੍ਹ ਹਲਕਾ
- ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਬਣਾਂਵਾਲੀ 41371 ਜਿੱਤੇ
28. ਮਾਨਸਾ
- ਡਾ. ਵਿਜੇ ਸਿੰਗਲਾ ਆਮ ਆਦਮੀ ਪਾਰਟੀ ਦੇ 63000 ਵੋਟਾਂ ਨਾਲ ਜਿੱਤੇ
29. ਬੁਢਲਾਡਾ
- ਪ੍ਰਿੰਸੀਪਲ ਬੁੱਧ ਰਾਮ ਆਮ ਆਦਮੀ ਪਾਰਟੀ ਦੇ 51691 ਵੋਟਾਂ ਨਾਲ ਜਿੱਤੇ
30. ਡੇਰਾ ਬਾਬਾ ਨਾਨਕ
- ਕਾਂਗਰਸੀ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ 441 ਵੋਟਾਂ ਦੇ ਫਰਕ ਨਾਲ ਜਿੱਤੇ
- ਰੰਧਾਵਾ ਨੂੰ 52361 ਵੋਟਾਂ ਮਿਲੀਆਂ
- ਸ਼੍ਰੋਮਣੀ ਅਕਾਲੀ ਦਲ ਦੇ ਰਵੀਕਰਣ ਸਿੰਘ ਨੂੰ ਮਿਲੀ ਹਾਰ
- ਰਵੀਕਰਣ ਸਿੰਘ ਨੂੰ 51920 ਨੂੰ ਮਿਲੀਆਂ ਵੋਟਾਂ
31. ਸ਼ੁਤਰਾਣਾ ਹਲਕਾ
- ਆਮ ਆਦਮੀ ਪਾਰਟੀ ਹਲਕੇ ਦੇ ਕੁਲਵੰਤ ਸਿੰਘ ਬਾਜੀਗਰ ਚੋਣ ਜਿੱਤੇ
32. ਭੁੱਚੋ ਮੰਡੀ ਹਲਕਾ
- ਆਮ ਆਦਮੀ ਪਾਰਟੀ ਦੇ ਮਾਸਟਰ ਜਗਸੀਰ ਸਿੰਘ ਜਿੱਤੇ
33. ਬਰਨਾਲਾ
- ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਜਿੱਤੇ
- ਮੀਤ ਹੇਅਰ ਨੂੰ 36637 ਵੋਟਾਂ ਮਿਲੀਆਂ
34. ਗੁਰਦਾਸਪੁਰ ਹਲਕਾ
- ਕਾਂਗਰਸ ਪਾਰਟੀ ਦੇ ਉਮੀਦਵਾਰ ਬਰਜਿੰਦਰਮੀਤ ਸਿੰਘ ਪਾਹੜਾ ਨੂੰ ਮਿਲੀ ਜਿੱਤ
- ਪਾਹੜਾ ਨੂੰ 6800 ਵੋਟਾਂ ਦੇ ਫਰਕ ਨਾਲ ਮਿਲੀ ਜਿੱਤ
35. ਮੁਕੇਰੀਆਂ ਹਲਕਾ
- ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਜੰਗੀ ਲਾਲ ਮਹਾਜਨ ਜਿੱਤੇ
- ਮਹਾਜਨ ਨੂੰ 40475 ਵੋਟਾਂ ਮਿਲੀਆਂ

