Advertisement





ਜਲੰਧਰ / ਸ਼ਿੰਦਰਪਾਲ ਸਿੰਘ ਚਾਹਲ
ਮੇਹਰਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਪ੍ਰਿੰਸੀਪਲ ਡਾ. ਜਗਰੂਪ ਨੇ ਦੂਜੀ ਵਾਰ ਐਮ ਐਲ ਏ ਚੁਣੇ ਜਾਣ ਤੇ ਬਾਵਾ ਹੈਨਰੀ ਅਤੇ ਉਹਨਾਂ ਦੇ ਪਿਤਾ ਅਵਤਾਰ ਹੈਨਰੀ ਨੂੰ ਵਧਾਈ ਦਿੱਤੀ ਅਤੇ ਫੁਲਾਂ ਦਾ ਗੁਲਦਸਤਾ ਭੇਂਟ ਕੀਤਾ ।
ਪ੍ਰਿੰਸੀਪਲ ਡਾ ਜਗਰੂਪ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਇਸ ਹਨੇਰੀ ਵਿੱਚ ਵੀ ਬਾਵਾ ਹੈਨਰੀ ਵਲੋਂ ਵੱਡੀ ਮਾਰਜਿਨ ਨਾਲ ਜਿੱਤਣਾ ਇਹ ਸਾਬਿਤ ਕਰਦਾ ਹੈ ਕਿ ਉਹ ਲੋਕਾਂ ਵਿੱਚ ਕਿੰਨੇ ਹਰਮਨ ਪਿਆਰੇ ਹਨ ਤੇ ਉਨ੍ਹਾਂ ਨੇ ਲੋਕਾਂ ਦੇ ਕੰਮ ਕਰ ਕੇ ਇਹ ਸਥਾਨ ਹਾਸਲ ਕੀਤਾ ਹੈ ।


ਪ੍ਰਿੰਸੀਪਲ ਸਾਹਿਬ ਨੇ ਬਾਵਾ ਹੈਨਰੀ ਜੀ ਨੂੰ 23 ਮਾਰਚ ਨੂੰ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਦੇ ਮੌਕੇ ਕਾਲਜ ਵਿੱਚ ਕਰਵਾਏ ਜਾ ਰਹੇ ਖੂਨਦਾਨ ਕੈਂਪ ਦਾ ਉਦਘਾਟਨ ਕਰਨ ਦਾ ਸੱਦਾ ਦਿੱਤਾ । ਇਸ ਮੌਕੇ ਮੋਨੂੰ ਪਟਿਆਲ , ਕਾਨੂੰਗੋ ਵਿਮਲ ਭਾਰਦਵਾਜ ਤੇ ਐਡਵੋਕੇਟ ਸੁਰੇਸ਼ ਸ਼ਾਮਿਲ ਸਨ ।
Advertisement

