




ਜਲੰਧਰ : INA
ਜਲੰਧਰ ਪੁਲਿਸ ਕਮਿਸ਼ਨਨੇਟ ਦੇ ਥਾਣਾ ਡਵੀਜ਼ਨ ਨੰ. 2 ਵਿਚ ਪੁਲਿਸ ਨੇ FIR No. 0042 dated 17.3. 2022 ਪਵਨਦੀਪ ਸਿੰਘ ਪੁੱਤਰ ਜਰਨੈਲ ਸਿੰਘ ਵਾਰਡ ਨੰਬਰ .9, ਭੋਗਪੁਰ ਜਲੰਧਰ ਖ਼ਿਲਾਫ਼ ਛੇੜਛਾੜ ਦਾ ਮਾਮਲਾ ਦਰਜ ਕੀਤਾ ਹੈ। ਜਾਣਕਾਰ ਸੂਤਰਾਂ ਅਨੁਸਾਰ ਇਹ ਸਿਆਸੀ ਆਗੂ ਦਾ ਪਿਛੋਕੜ ਭੋਗਪੁਰ ਦੇ ਪਿੰਡ ਡਲੀ ਦਾ ਦਸਿਆ ਜਾ ਰਿਹਾ ਹੈ ਅਤੇ ਉਕਤ ਵਿਅਕਤੀ ਤੇ ਪਹਿਲਾ ਵੀ ਵੱਖ ਵੱਖ ਧਰਾਵਾਂ ਤਹਿਤ ਕਈ ਹੋਰ ਮਾਮਲੇ ਵੀ ਦਰਜ ਹਨ ,
ਜਲੰਧਰ ਦੇ ਮਹੱਲਾ ਗਾਜ਼ੀਗੁੱਲਾ ‘ਚ ਰਹਿਣ ਵਾਲੀ ਇਕ ਔਰਤ ਸਰਬਜੀਤ ਕੌਰ ਪਤਨੀ ਵਿਜੇ ਕੁਮਾਰ ਨੇ ਥਾਣਾ ਡਵੀਜ਼ਨ ਨੰ. 2 ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਉਕਤ ਸਿਆਸੀ ਆਗੂ ਪਵਨਦੀਪ ਸਿੰਘ ਪੁੱਤਰ ਜਰਨੈਲ ਸਿੰਘ ਉਸ ਨੂੰ ਬਲੈਕਮੇਲ ਕਰ ਕੇ ਸਰੀਰਕ ਸਬੰਧ ਬਣਾਉਣ ਲਈ ਮਜਬੂਰ ਕਰ ਰਿਹਾ ਹੈ।
ਸਰਬਜੀਤ ਕੌਰ ਦਾ ਦੋਸ਼ ਸੀ ਕਿ ਉਸ ਦੇ ਕੁਝ ਦਸਤਾਵੇਜ਼ ਕਚਹਿਰੀ ‘ਚ ਗੁਮ ਹੋ ਗਏ ਸਨ ਜਿਸ ‘ਚ ਉਸ ਦਾ ਮੋਬਾਈਲ ਨੰਬਰ ਸੀ। ਫਿਰ ਉਸ ਨੂੰ ਕੁਝ ਦਿਨਾਂ ਬਾਅਦ ਇਕ ਫੋਨ ਪਾਇਆ ਤੇ ਫੋਨ ਕਰਨ ਵਾਲੇ ਵਿਅਕਤੀ ਨੇ ਆਪਣਾ ਨਾਮ ਨਰਿੰਦਰਪਾਲ ਸਿੰਘ ਦਸਦਿਆਂ ਕਿਹਾ ਕਿ ਉਸ ਦੇ ਗੁਮ ਹੋਏ ਦਸਤਾਵੇਜ਼ ਉਸ ਕੋਲ ਹਨ। ਉਕਤ ਵਿਅਕਤੀ ਨੇ ਉਸ ਨੂੰ ਗੁਲਸ਼ਾਹ ਮੋਟਲ ਪਠਾਨਕੋਟ ਚੌਕ ‘ਤੇ ਦਸਤਾਵੇਜ਼ ਦੇਣ ਲਈ ਸੱਦਿਆ। ਜਦੋਂ ਉਹ ਮੌਕੇ ‘ਤੇ ਗਈ ਤਾਂ ਉਥੇ ਉਸ ਨੇ ਤੇ ਉਸ ਦੇ ਇਕ ਸਾਥੀ ਹਥਿਆਰ ਦਿਖਾ ਕੇ ਛੇਡਛਾੜ ਕੀਤੀ ਤੇ ਕਿਹਾ ਕਿ ਉਸ ਦੀਆਂ ਗਲਤ ਤਸਵੀਰਾਂ ਉਨ੍ਹਾਂ ਕੋਲ ਹਨ।
ਸਰਬਜੀਤ ਕੌਰ ਵਲੋਂ ਦਰਜ ਕਰਵਾਈ ਐਫ ਆਰ ਆਈ ਅਨੁਸਾਰ ਇਸ ਤੋਂ ਬਾਅਦ ਉਹ ਕਿਸੇ ਤਰ੍ਹਾਂ ਉਥੋਂ ਨਿਕਲ ਆਈ ਤਾਂ ਇਸ ਤੋਂ ਬਾਅਦ ‘ਚ ਉਸ ਨੂੰ ਅਸ਼ਲੀਲ ਤਸਵੀਰਾਂ ਭੇਜੀਆਂ ਤੇ ਕਿਹਾ ਕਿ ਉਸ ਨਾਲ ਸਰੀਰਕ ਸਬੰਧ ਬਣਾਏ ਨਹੀਂ ਤਾਂ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦੇਵੇਗਾ। ਪੁਲਿਸ ਨੇ ਬਿਆਨਾਂ ‘ਤੇ ਆਧਾਰ ‘ਤੇ ਜਾਂਚ ਕੀਤੀ ਤੇ ਪਵਨਦੀਪ ਸਿੰਘ ਪੁੱਤਰ ਜਰਨੈਲ ਸਿੰਘ ਖ਼ਿਲਾਫ਼ ਆਈ ਪੀ ਸੀ 1860 ਤਹਿਤ 354- A ਮਾਮਲਾ ਦਰਜ ਕਰ ਲਿਆ। ਪੁਲਿਸ ਮੁਲਾਜ਼ਮ ਦੀ ਭਾਲ ਕਰ ਰਹੀ ਹੈ।

