Advertisement





ਜਲੰਧਰ / INA
ਥਾਣਾ 3 ਦੀ ਪੁਲਸ ਨੇ ਮਾਈ ਹੀਰਾ ਗੇਟ ਸਥਿਤ ਕਿਰਨ ਬੁੱਕ ਡੇਪੂ ਦੇ ਮਾਲਕ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ ਹੈ ਕਿ ਕਿਤਾਬਾਂ ਦੀ ਫੋਟੋਸਟੇਟ ਕਰਕੇ ਗਾਹਕਾਂ ਨੂੰ ਵੇਚੀ ਜਾ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਦੁਕਾਨ ਤੋਂ ਦੋ ਫੋਟੋ ਸਟੇਟ ਕਾਪੀਆਂ ਵੀ ਬਰਾਮਦ ਹੋਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਕਿਰਨ ਬੁੱਕ ਡਿਪੂ ਦੇ ਮਾਲਕ 9 ਹਜ਼ਾਰ ਤੋਂ ਵੱਧ ਫੋਟੋ ਕਾਪੀਆਂ ਵੇਚ ਚੁੱਕੇ ਹਨ।
ਕਿਤਾਬਾਂ ਬਣਾਉਣ ਵਾਲੀ ਕੰਪਨੀ ਵੱਲੋਂ ਕਿਰਨ ਆਨੰਦ ਖ਼ਿਲਾਫ਼ 29 ਮਾਰਚ ਨੂੰ ਕਾਪੀ ਰਾਈਟ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ।
Advertisement

