




ਕਿਸਾਨਾਂ ਦੀਆਂ ਹੱਕੀ ਮੰਗਾਂ ਵਿਚ ਜਿਵੇਂ ਕਿ ਜ਼ਮੀਨ ਦੀ ਬਾਜ਼ਾਰੂ ਕੀਮਤ ਦਾ ਚਾਰ ਗੁਣਾ ਰੇਟ, ਸਾਂਝੇ ਮੁਸ਼ਤਰਕੇ ਖਾਤਿਆਂ ਦਾ ਹੱਲ, ਸੜਕਾਂ ਦੇ ਕੰਬਾਈਨ ਲੰਘਣ ਦੇ ਰਸਤੇ ਅਤੇ ਅੰਡਰ ਪਾਸ ਬਣਾਉਣੇ, ਪਾਣੀ ਦੀ ਨਿਕਾਸੀ, ਕੱਚੇ ਪੱਕੇ ਰਸਤੇ ਲਾਉਣੇ ਆਦਿ ਸ਼ਾਮਲ ਹਨ। ਹੋਰਨਾਂ ਤੋਂ ਇਲਾਵਾ ਇਸ ਮੀਟਿੰਗ ਵਿਚ ਪ੍ਰਧਾਨ ਜਗਜੀਤ ਸਿੰਘ ਲੱਲੀਆਂ, ਉਪ ਪ੍ਰਧਾਨ ਮਨਦੀਪ ਸਿੰਘ ਬੌਬੀ, ਇਕਬਾਲ ਸਿੰਘ ਚੱਠਾ, ਜੋਗਰਾਜ ਸਿੰਘ ਪ੍ਰਤਾਪਪੁਰਾ, ਸੁਖਵਿੰਦਰ ਸਿੰਘ ਸਿੰਘ ਪਿੰਡ, ਨਵਨੀਤ ਸਿੰਘ ਦਿਆਲਪੁਰ, ਗੁਰਮੇਲ ਸਿੰਘ ਚੱਕ ਕਲਾਂ, ਗੁਰਦਿਆਲ ਸਿੰਘ ਗਰੇਵਾਲ, ਰਣਜੀਤ ਸਿੰਘ ਲੱਲੀਆਂ, ਮੋਹਨ ਸਿੰਘ ਚਮਿਆਰਾ, ਤਜਿੰਦਰ ਪਾਲੀ, ਅਮਰੀਕ ਸਿੰਘ ਪਵਾਰ, ਤਰਲੋਕ ਸਿੰਘ ਮੰਡ, ਕਸ਼ਮੀਰ ਸਿੰਘ ਕੁਰਾਲੀ, ਮੋਹਨ ਸਿੰਘ ਚਮਿਆਰਾ, ਗੁਰਪ੍ਰਰੀਤ ਕੰਗ ਸਾਹਬੂ, ਜਥੇਦਾਰ ਤਲਵਾੜਾ, ਿਫ਼ਰੋਜ਼ ਸਰਪੰਚ, ਰਾਜੂ ਸਰਪੰਚ ਸਿੰਘਾਂ, ਹਰਪ੍ਰਰੀਤ ਸਿੰਘ ਡੱਲਾ, ਤਰਲੋਚਨ ਸਿੰਘ ਹਿੰਮਤ ਸਿੰਘ ਗੁਰਮਤਿ ਸਿੰਘ, ਪੇ੍ਮ ਸਿੰਘ, ਅੱਛਰ ਸਿੰਘ ਟਹਿਲ ਸਿੰਘ, ਰੇਸ਼ਮ ਸਿੰਘ ਆਦਿ ਸਮੇਤ ਲਗਪਗ 90 ਪਿੰਡਾਂ ਦੇ ਕਿਸਾਨਾਂ ਨੇ ਹਿੱਸਾ ਲਿਆ।
ਪਿੰਡ ਲੱਲੀਆਂ ਖੁਰਦ ਵਿਚ ਪੰਜਾਬ ਰੋਡ ਕਿਸਾਨ ਸੰਘਰਸ਼ ਕਮੇਟੀ ਦੀ ਇਕ ਇਕੱਤਰਤਾ ਕੋਆਰਡੀਨੇਟਰ ਪੰਜਾਬ ਤੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਲੱਲੀਆਂ ਦੀ ਪ੍ਰਧਾਨਗੀ ਹੇਠ ਹੋਈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਹਰਪ੍ਰਰੀਤ ਸਿੰਘ ਡੱਲਾ ਨੇ ਦੱਸਿਆ ਕਿ ਇਸ ਵਿਚ ਸਰਬਸੰਮਤੀ ਨਾਲ ਫੈਸਲੇ ਲਏ ਗਏ ਤੇ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਕਿ ਜਿੰਨਾਂ ਚਿਰ ਤਕ ਜ਼ਮੀਨ ਮਾਲਕ ਜਿਨ੍ਹਾਂ ਦੀਆਂ ਜ਼ਮੀਨਾਂ ਐਕਸਪ੍ਰਰੈਸ ਹਾਈਵੇ ਵਿਚ ਆਉਂਦੀਆਂ ਹਨ, ਦੀਆਂ ਹੱਕੀ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਓਨੀ ਦੇਰ ਤਕ ਸਰਕਾਰ ਅਤੇ ਐੱਨਐੱਚਏਆਈ ਨੂੰ ਜ਼ਮੀਨਾਂ ‘ਤੇ ਸੜਕ ਦਾ ਕੰਮ ਸ਼ੁਰੂ ਨਹੀਂ ਕਰਨ ਦਿੱਤਾ ਜਾਵੇਗਾ।

