




ਦਰੋਣਾਚਾਰੀਆ ਐਵਾਰਡੀ, ਧਿਆਨ ਚੰਦ ਐਵਾਰਡੀ, ਮਹਾਰਾਜਾ ਰਣਜੀਤ ਸਿੰਘ ਐਵਾਰਡੀ, ਏਸ਼ੀਅਨ ਮੈਡਲਿਸਟ, ਭਾਰਤੀ ਪੁਰਸ਼ ਤੇ ਮਹਿਲਾ ਹਾਕੀ ਟੀਮ ਦੇ ਸਾਬਕਾ ਮੁੱਖ ਕੋਚ ਤੇ ਟੀਮ ਸਲੈਕਟਰ ਅਤੇ ਪੰਜਾਬ ਖੇਡ ਵਿਭਾਗ/ਪੰਜਾਬ ਇੰਸਟੀਚਿਊਟ ਆਫ ਸਪੋਰਟਸ (ਪੀ.ਆਈ.ਐਸ) ਦੇ ਚੀਫ਼ ਹਾਕੀ ਕੋਚ ਉਲੰਪੀਅਨ ਰਾਜਿੰਦਰ ਸਿੰਘ (ਜੂਨੀਅਰ) ਨੂੰ ਹਾਕੀ ਖਿਡਾਰੀਆਂ ਦੀ ਚੋਣ ਕਮੇਟੀ ਦਾ ਮੈਂਬਰ ਤਕ ਸ਼ਾਮਿਲ ਨਾ ਕਰਕੇ, ਜਲੀਲ ਕੀਤਾ ਜਾ ਰਿਹਾ ਹੈ ।
ਸਕੱਤਰ (ਖੇਡਾਂ) ਪੰਜਾਬ ਤੇ ਡਾਇਰੈਕਟਰ (ਖੇਡਾਂ) ਪੰਜਾਬ ਵੱਲੋਂ ਖੇਡ ਮਾਫੀਏ ਦੇ ਇਸ ਤਾਨਾਸ਼ਾਹ ਵਤੀਰੇ ਅੱਗੇ ਚੁੱਪੀ ਧਰਨਾ ਹੀ ਬੇਹਤਰ ਸਮਝ ਰਿਹੈ ਹਨ ।
ਜਲੰਧਰ 6 ਅਪ੍ਰੈਲ : ( ਚਾਹਲ ) : ਭਾਵੇਂ ਪੰਜਾਬ ਵਿੱਚ ਭਗਵੰਤ ਮਾਨ ਸਰਕਾਰ ਆ ਚੁੱਕੀ ਹੈ ਪਰ ਚੰਨੀ ਸਰਕਾਰ ਦੇ 111 ਦਿਨਾਂ ਦੀ ਹਕੂਮਤ ਦੌਰਾਨ ਪੰਜਾਬ ਖੇਡ ਵਿਭਾਗ ਵਿਚ ਪੂਰੀ ਤਰ੍ਹਾਂ ਪੈਰ ਪਸਾਰ ਚੱਕੇ ਖੇਡ ਮਾਫੀਏ ਨੇ ਮੌਜੂਦਾ ਸਰਕਾਰ ਵਿਚ ਆਪਣੀ ਪਕੜ੍ਹ ਪਹਿਲਾਂ ਨਾਲੋਂ ਵੀ ਮਜ਼ਬੂਤ ਬਣਾ ਲਈ ਹੈ ।
ਸਾਬਕਾ ਐਡੀਸ਼ਨਲ ਡਿਪਟੀ ਕਮਿਸ਼ਨਰ, ਲੁਧਿਆਣਾ ਤੇ ਚਰਚਿੱਤ ਖੇਡ ਵਿਸਲ੍ਹ ਬਲੋਅਰ ਇਕਬਾਲ ਸਿੰਘ ਸੰਧੂ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਭਗਵੰਤ ਮਾਨ ਸਰਕਾਰ ਆਉਣ ਤੋਂ ਬਾਅਦ ਵੀ ਪੰਜਾਬ ਦੇ ਖੇਡ ਵਿਭਾਗ ਨੇ ਖੇਡ ਮਾਫੀਏ ਅੱਗੇ ਪੂਰੀ ਤਰ੍ਹਾਂ ਗੋਡੇ ਟੇਕ ਦਿੱਤੇ ਹਨ । ਇਸ ਖੇਡ ਮਾਫੀਏ ਦੇ ਦਬਦਬੇ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 4 ਅਪ੍ਰੈਲ ਤੋਂ 17 ਅਪ੍ਰੈਲ ਤਕ ਪੰਜਾਬ ਭਰ ਵਿੱਚ ਵੱਖ ਵੱਖ ਖੇਡ ਅਕੈਡਮੀਆਂ ਤੇ ਵਿੰਗਾਂ/ਕੇਂਦਰਾਂ ਵਿੱਚ ਸਾਲ 2022-23 ਲਈ ਦਾਖਿਲੇ ਲਈ ਰੱਖੇ ਹਾਕੀ ਖਿਡਾਰੀਆਂ ਦੀ ਚੋਣ ਕਮੇਟੀ ਵਿੱਚ ਖੇਡ ਮਾਫੀਏ ਨੇ ਆਪਣੇ ਚਹੇਤੇ ਨੈਸ਼ਨਲ ਪੱਧਰ ਉਪਰ ਖੇਡੇ ਜੂਨੀਅਰ ਕੋਚਾਂ ਸ਼ਾਮਿਲ ਨੂੰ ਕਰਦੇ ਹੋਏ, ਦਰੋਣਾਚਾਰੀਆ ਐਵਾਰਡੀ, ਧਿਆਨ ਚੰਦ ਐਵਾਰਡੀ, ਮਹਾਰਾਜਾ ਰਣਜੀਤ ਸਿੰਘ ਐਵਾਰਡੀ, ਏਸ਼ੀਅਨ ਗੋਲਡਲਿਸਟ, ਭਾਰਤੀ ਪੁਰਸ਼ ਤੇ ਮਹਿਲਾ ਹਾਕੀ ਟੀਮ ਦੇ ਸਾਬਕਾ ਮੁੱਖ ਕੋਚ ਤੇ ਟੀਮ ਸਲੈਕਟਰ ਅਤੇ ਪੰਜਾਬ ਖੇਡ ਵਿਭਾਗ/ਪੰਜਾਬ ਇੰਸਟੀਚਿਊਟ ਆਫ ਸਪੋਰਟਸ (ਪੀ.ਆਈ.ਐਸ) ਦੇ ਚੀਫ਼ ਹਾਕੀ ਕੋਚ ਉਲੰਪੀਅਨ ਰਾਜਿੰਦਰ ਸਿੰਘ (ਜੂਨੀਅਰ) ਨੂੰ ਚੋਣ ਕਮੇਟੀ ਦਾ ਮੈਂਬਰ ਤਕ ਸ਼ਾਮਿਲ ਨਾ ਕਰਕੇ, ਜਲੀਲ ਕੀਤਾ ਜਾ ਰਿਹਾ ਹੈ । ਇਸ ਮੁੱਦੇ ਉਪਰ ਸਕੱਤਰ ਖੇਡਾਂ ਪੰਜਾਬ ਤੇ ਡਾਇਰੈਕਟਰ ਖੇਡਾਂ ਪੰਜਾਬ ਵੱਲੋਂ ਖੇਡ ਮਾਫੀਏ ਦੇ ਇਸ ਤਾਨਾਸ਼ਾਹ ਵਤੀਰੇ ਅੱਗੇ ਚੁੱਪੀ ਧਰਨਾ ਹੀ ਬੇਹਤਰ ਸਮਝ ਰਿਹੈ ਹਨ ।
ਸੰਧੂ ਅਨੁਸਾਰ ਖੇਡ ਵਿਭਾਗ, ਪੰਜਾਬ ਨੇ ਖੇਡ ਮਾਫੀਏ ਦੇ ਸਰਗਨੇ, ਵਿੱਤੀ ਘੋਟਾਲਿਆਂ ਦੇ ਦੋਸ਼ੀ ਤੇ ਡਾਇਰੈਕਟਰ (ਟ੍ਰੇਨਿੰਗ), ਪੀ.ਆਈ.ਐਸ. ਸੁਖਵੀਰ ਸਿੰਘ ਗਰੇਵਾਲ ਨੇ ਆਪਣਾ ਦਬਦਬਾ ਕਾਇਮ ਰੱਖਦੇ ਤੇ ਸਰਕਾਰ ਨੂੰ ਟਿੱਚ ਸਮਝਦੇ ਹੋਏ, ਹਾਕੀ ਚੋਣ ਸਿਲੈਕਸ਼ਨ ਕਮੇਟੀ ਵਿੱਚ ਆਪਣੇ ਵਿਭਾਗ ਦੇ ਦਰੋਣਾਚਾਰੀਆ ਐਵਾਰਡੀ ਤੇ ਚੀਫ਼ ਹਾਕੀ ਕੋਚ ਉਲੰਪੀਅਨ ਰਾਜਿੰਦਰ ਸਿੰਘ (ਜੂਨੀਅਰ) ਨੂੰ ਜਾਣ ਬੁੱਝਕੇ ਸ਼ਾਮਿਲ ਨਾ ਕਰਦੇ ਹੋਏ ਕੇਵਲ ਨੈਸ਼ਨਲ ਪੱਧਰ ਦੇ ਖਿਡਾਰੀ ਰਹੇ ਕੋਚਾਂ ਕ੍ਰਮਵਾਰ ਗੁਰਦੇਵ ਸਿੰਘ, ਅਵਤਾਰ ਸਿੰਘ ਪਿੰਕਾ, ਜਸਪ੍ਰੀਤ ਸਿੰਘ, ਅੰਕਿਤਾ ਸ਼ਰਮਾ, ਗੁਰਦੀਪ ਸਿੰਘ, ਸੁਖਪਾਲ ਸਿੰਘ, ਰਾਜਵੰਤ ਸਿੰਘ, ਗੁਰਨੀਤ ਸਿੰਘ ਅਤੇ ਬਲਜੀਤ ਕੌਰ ਸ਼ਾਮਿਲ ਕਰਕੇ ਸਾਬਿਤ ਕਰ ਦਿੱਤਾ ਹੈ ਕਿ ਮਜ਼ਬੂਤ ਖੇਡ ਮਾਫੀਏ ਅੱਗੇ ਸਰਕਾਰਾਂ ਦੀ ਤਬਦੀਲੀ ਕੋਈ ਮਾਇਨਾ ਨਹੀਂ ਰੱਖਦੀ ।
ਵਰਨਣਯੋਗ ਹੈ ਕਿ ਇਸ ਖੇਡ ਮਾਫੀਏ ਦੇ ਸਰਗਨੇ ਸੁਖਵੀਰ ਸਿੰਘ ਗ੍ਰੇਵਾਲ ਨੇ ਪੰਜਾਬ ਖੇਡ ਵਿਭਾਗ ਅਤੇ ਪੰਜਾਬ ਇੰਸਟੀਚਿਊਟ ਆਫ ਸਪੋਰਟਸ (ਪੀ.ਆਈ.ਐਸ) ਵੱਲੋਂ ਸਮੂਹ ਕੋਚਾਂ ਅਤੇ ਜਿਲ੍ਹਾ ਖੇਡ ਅਫਸਰਾਂ ਦੇ ਸਟੇਟ ਤੇ ਜਿਲ੍ਹਾ ਪੱਧਰ ਉਪਰ ਬਣਾਏ ਕਿਸੇ ਵੀ ਵ੍ਹਟਸਐਪ ਗਰੁੱਪਾਂ ਵਿਚ ਆਪਣੇ ਚੀਫ਼ ਹਾਕੀ ਕੋਚ ਉਲੰਪੀਅਨ ਰਾਜਿੰਦਰ ਸਿੰਘ (ਜੂਨੀਅਰ) ਨੂੰ ਸ਼ਾਮਿਲ ਹੀ ਨਹੀਂ ਕੀਤਾ ਗਿਆ ਅਤੇ ਨਾ ਹੀ ਵਿਭਾਗ ਦੀ ਕੋਈ ਦੀ ਗਤੀ ਵਿਧੀ ਤੋਂ ਉਸ ਨੂੰ ਜਾਣੂ ਕਰਵਾਇਆ ਜਾਂਦਾ ਹੈ । ਚੀਫ਼ ਹਾਕੀ ਕੋਚ ਹੋਣ ਦੇ ਨਾਤੇ ਨਾ ਤਾਂ ਉਸ ਨੂੰ ਕਿਸੇ ਮੀਟਿੰਗ ਵਿਚ ਸ਼ਾਮਿਲ ਕੀਤਾ ਜਾਂਦਾ ਹੈ ਅਤੇ ਨਾ ਹੀ ਕਿਸੇ ਕੋਚ ਨੂੰ ਇਹ ਕੋਈ ਦਿਸ਼ਾ ਨਿਰਦੇਸ਼ ਦੇ ਸਕਦਾ ।
ਸੰਧੂ ਨੇ ਅਖੀਰ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਖੇਡ ਮੰਤਰੀ, ਪੰਜਾਬ ਗੁਰਮੀਤ ਸਿੰਘ ਮੀਤ ਹੇਅਰ ਤੋਂ ਮੰਗ ਕੀਤੀ ਜਾਂਦੀ ਹੈ ਕਿ ਇਹਨਾਂ ਟਰਾਇਲਾਂ ਉਪਰ ਤੁਰੰਤ ਰੋਕ ਲਗਾਉਂਦੇ ਹੋਏ, ਦਰੋਣਾਚਾਰੀਆ ਐਵਾਰਡੀ ਤੇ ਚੀਫ਼ ਹਾਕੀ ਕੋਚ ਉਲੰਪੀਅਨ ਰਾਜਿੰਦਰ ਸਿੰਘ (ਜੂਨੀਅਰ) ਦੀ ਚੈਅਰਮੈਨਸ਼ਿਪ ਹੇਠ ਉਸ ਦੀਆਂ ਸਿਫਾਰਿਸ਼ਾਂ ਨਾਲ ਨਵੀਂ ਚੋਣ ਕਮੇਟੀ ਦਾ ਗਠਿੰਨ ਕੀਤਾ ਜਾਵੇ ਅਤੇ ਖੇਡ ਮਾਫੀਏ ਦੇ ਸਰਗਨੇ ਸੁਖਵੀਰ ਸਿੰਘ ਗਰੇਵਾਲ, ਡਾਇਰੈਕਟਰ (ਟ੍ਰੇਨਿੰਗ) ਨੂੰ ਦਰੋਣਾਚਾਰੀਆ ਐਵਾਰਡੀ ਤੇ ਚੀਫ਼ ਹਾਕੀ ਕੋਚ ਉਲੰਪੀਅਨ ਰਾਜਿੰਦਰ ਸਿੰਘ (ਜੂਨੀਅਰ) ਨੂੰ ਜਾਣ ਬੁੱਝਕੇ ਜਲੀਲ ਕਰਨ ਦੇ ਦੋਸ਼ ਵਿਚ ਤੁਰੰਤ ਪ੍ਰਭਾਵ ਤੋਂ ਬਰਖਾਸਤ ਕੀਤਾ ਜਾਵੇ ।

