Advertisement





ਜਲੰਧਰ/ INA
ਪੁਲਿਸ ਨੇ ਆਈਪੀਐਲ ਮੈਚਾਂ ਵਿੱਚ ਸੱਟਾ ਲਗਾਉਣ ਵਾਲੇ ਦੋ ਸੱਟੇਬਾਜ਼ਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਕੋਲੋਂ ਮੋਬਾਈਲ ਫ਼ੋਨ ਸਮੇਤ ਸੱਟੇਬਾਜ਼ੀ ਦਾ ਸਾਮਾਨ ਬਰਾਮਦ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਜਲੰਧਰ ਸੀਆਈਏ ਸਟਾਫ਼ ਦੀ ਪੁਲਿਸ ਨੇ ਜਲੰਧਰ ਦੇ ਰਹਿਣ ਵਾਲੇ ਜੌਲੀ ਨਾਮਕ ਸੱਟੇਬਾਜ਼ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਦੇ ਨਾਲ ਜਲੰਧਰ ਦੇ ਦੋ ਵੱਡੇ ਸੱਟੇਬਾਜ਼ ਕੰਮ ਕਰਦੇ ਸਨ। ਫਿਲਹਾਲ ਸੂਚਨਾ ਦੇ ਆਧਾਰ ‘ਤੇ ਪੁਲਸ ਨੇ ਫਰੈਂਡਜ਼ ਕਾਲੋਨੀ ਤੋਂ ਸੱਟੇਬਾਜ਼ ਨੂੰ ਗ੍ਰਿਫਤਾਰ ਕਰ ਲਿਆ ਹੈ। ਸੀਆਈਏ ਵਿੱਚ ਤਾਇਨਾਤ ਇੱਕ ਪੁਲੀਸ ਅਧਿਕਾਰੀ ਨੇ ਇਸ ਦੀ ਪੁਸ਼ਟੀ ਕੀਤੀ ਹੈ।
Advertisement

