



ਇਸ ਤੇ ਬੋਲਿਆ ਡੀਜੀਪੀ ਟ੍ਰੈਫਿਕ ਨੇ ਕਿਹਾ ਕਿ ਇਨ੍ਹਾਂ ਜੁਗਾੜੀ ਰੇਹੜੀਆਂ ਰਾਹੀਂ ਇਕ ਸ਼ਹਿਰ ਤੋਂ ਦੂਜੇ ਸ਼ਹਿਰ ਸਵਾਰੀਆਂ ਨੂੰ ਲਿਜਾਇਆ ਜਾ ਰਿਹਾ ਹੈ। ਇਹ ਰੇਹੜੀਆਂ ਨੈਸ਼ਨਲ ਹਾਈਵੇਜ਼ ਤੇ ਕਈ ਵਾਰ ਜਾਨ ਨੂੰ ਖਤਰਾ ਤੱਕ ਪਾ ਦੇਂਦੀਆਂ ਹਨ। ਸੜਕਾਂ ਤੇ ਇਹਨਾਂ ਜੁਗਾੜੀ ਰੇਹੜੀਆਂ ਨਾਲ 10-10 ਲੋਕਾਂ ਨੂੰ ਢੋਇਆ ਜਾਂਦਾ ਹੈ।
ਜਾਰੀ ਹੁਕਮਾਂ ਮੁਤਾਬਿਕ ਇਹਨਾਂ ਜੁਗਾੜੀ ਰੇਹੜੀਆਂ ਦੀ ਵਰਤੋਂ ਕੇਵਲ ਸੀਮੇਂਟ, ਬਜਰ੍ਹੀ, ਰੇਤਾ ਆਦਿ ਸਮਾਂ ਨੂੰ ਢੋਹਨ ਕੀਤੀ ਜਾਂਦੀ ਹੈ। ਪਰ ਇਹਨਾਂ ਰੇਹੜੀਆਂ ਦੀ ਦੁਰਵਰਤੋਂ ਕਰਕੇ ਹਾਦਸਿਆਂ ਨੂੰ ਸਦਾ ਦਿੱਤੋ ਜਾਂਦਾ ਹੈ। ਵਧੀਕ ਡੀਜੀਪੀ ਟ੍ਰੈਫਿਕ ਵਲੋਂ ਇਹਨਾਂ ਰੇਹੜੀਆਂ ਨੂੰ ਬੰਦ ਕਰਨ ਲਈ ਖਾਸ ਮੁਹਿੰਮ ਵੀ ਚਲਾਈ ਗਈ ਹੈ।
ਜਿਕਰਯੋਗ ਹੈ ਕਿ ਪੁਲਿਸ ਦੁਆਰਾ ਕੀਤੀ ਜਾ ਰਹੀ ਇਸ ਕਾਰਵਾਈ ਦੇ ਕਾਰਨ ਗਰੀਬ ਨੂੰ ਇਸ ਦੀ ਮਾਰ ਝੇਲਣੀ ਪੈ ਸਕਦੀ ਹੈ। ਕਿਉਂਕਿ ਇਸ ਸਮੇ ਇਹ ਰੇਹੜੀਆਂ ਰੋਜ਼ਗਾਰ ਦਾ ਸਾਧਨ ਬਣੀ ਹੋਇਆ ਹਨ। ਪਿੰਡਾਂ ‘ਚ ਇਨ੍ਹਾਂ ਦੀ ਮਦਦ ਨਾਲ ਸਬਜ਼ੀ ਅਤੇ ਹੋਰ ਸਮਾਨ ਵੇਚਿਆ ਜਾਂਦਾ ਹੈ।
ADGP Traffic orders all police commissioners and district police chiefs
ਪੁਲਿਸ ਦਾ ਕਹਿਣਾ ਹੈ ਕਿ ਇਹ ਜੁਗਾੜ ਹਾਦਸਿਆਂ ਦਾ ਕਾਰਨ ਬਣਨ ਰਿਹਾ ਹੈ। ਟ੍ਰਾੰਸਪੋਰਟ ਐਕਟ ਦੇ ਮੁਤਾਬਿਕ ਕਿਸੇ ਵੀ ਵਾਹਨ ਦੇ ਅਸਲ ਸਥਿਤੀ ਨੂੰ ਵਿਗੜ ਕੇ ਉਸ ਦੀ ਵਰਤੋਂ ਕਰਨਾ ਗੈਰ ਕਨੂੰਨੀ ਹੈ

