




ਮੋਹਾਲੀ ਦੀ ਟੀਮ ਵੱਲੋ ਗੰਨ ਪੁਆਇੰਟ ਤੇ ਗੱਡੀਆ ਖੋਹ ਕਰਨ ਵਾਲੇ ਗਿਰੋਹ ਦੇ 4 ਮੈਂਬਰਾ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ,ਵਿਵੇਕ ਸ਼ੀਲ ਸੋਨੀ ਨੇ ਦੱਸਿਆ ਕਿ ਮਿਤੀ 13 ਅਪ੍ਰੈਲ ਨੂੰ ਥਾਣਾ ਸੋਹਾਣਾ ਦੇ ਏਰੀਆ ਵਿੱਚੋ ਇੱਕ –ਆਈ 20 ਕਾਰ ਗੰਨ ਪੁਆਇੰਟ ਤੇ ਨਾ-ਮਾਲੂਮ ਵਿਅਕਤੀਆ ਵੱਲੋ ਕਾਰ ਚਾਲਕ ਨੂੰ ਗੋਲੀ ਮਾਰ ਕੇ ਖੋਹ ਕੀਤੀ ਗਈ ਸੀ। ਜਿਸ ਪਰ ਮੁੱਕਦਮਾ ਨੰਬਰ 188 ਮਿਤੀ 13-04-2022 ਅ\ਧ 307,379 ਬੀ ਆਈ.ਪੀ.ਸੀ., 25 ਅਰਮਸ ਐਕਟ ਥਾਣਾ ਸੋਹਾਣਾ ਵਿਖੇ ਦਰਜ ਰਜਿਸਟਰ ਕੀਤਾ ਗਿਆ ਸੀ। ਸੀ.ਆਈ.ਏ ਸਟਾਫ ਮੋਹਾਲੀ ਦੀ ਪੁਲਿਸ ਪਾਰਟੀ ਵੱਲੋ ਕਰੀਬ 10 ਦਿਨਾ ਦੇ ਅੰਦਰ ਕਰੀਬ 500 ਕਿੱਲੋਮੀਟਰ ਦੇ ਘੇਰੇ ਵਿੱਚ ਸੀ.ਸੀ.ਟੀ.ਵੀ ਕੈਮਰਿਆਂ ਅਤੇ ਮਨੁੱਖੀ ਸੋਰਸ ਦੀ ਮਦਦ ਨਾਲ ਮੁੱਕਦਮੇ ਦੇ ਦੋਸ਼ੀਆਨ ਦੀ ਭਾਲ ਕਰਕੇ ਗ੍ਰਿਫਤਾਰ ਕੀਤਾ ਗਿਆ। ਇਹਨਾ ਦੋਸ਼ੀਆਨ ਖਿਲਾਫ ਪਹਿਲਾ ਵੀ ਲੁੱਟਾ ਖੋਹਾ, ਚੋਰੀ ਅਤੇ ਲੜਾਈ ਝਗੜੇ ਦੇ ਮੁੱਕਦਮੇ ਦਰਜ ਹਨ।
ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ ਇੱਕ ਪਿਸਟਲ 32 ਬੋਰ ਸਮੇਤ 4 ਰੋਦ ਜਿੰਦਾ ਵਾਰਦਾਤ ਅਤੇ ਖੋਹੇ ਹੋਏ ਵਹੀਕਲ ਵਿੱਚ 2 ਫਾਰਚੂਨਰ, 1 ਆਈ-20, 2 ਸਵਿਫਟ, 1 ਕਰੂਜ, 1 ਬਲੈਰੋ, 1 ਵਾਕਸਵੈਗਨ, 1 ਈਟੀਓਸ, 1 ਬਰੇਜਾ, 1 ਕਰੇਟਾ ਸਮੇਤ ਕੁੱਲ 11 ਵਹੀਕਲ ਬ੍ਰਾਮਦ ਕੀਤੇ ਗਏ।

