




ਇੰਨੋਸੈਂਟ ਹਾਰਟਸ ਦੀ ਮਾਨਸੀ ਦਾ 24ਵੀਂ ਅੰਡਰ-17 ਗਰਲਜ਼ ਪੰਜਾਬ
ਸਟੇਟ ਰੈਸਲਿੰਗ ਚੈਂਪੀਅਨਸ਼ਿਪ 2022 ਵਿੱਚ ਸ਼ਾਨਦਾਰ ਪ੍ਰਦਰਸ਼ਨ
ਜਲੰਧਰ, 5 ਮਈ (ਮਨੀਸ਼): ਇੰਨੋਸੈਂਟ ਹਾਰਟਸ ਲੋਹਾਰਾਂ ਦੀ ਮਾਨਸੀ ਨੇ 10 ਅਪ੍ਰੈਲ, 2022 ਨੂੰ
ਪਠਾਨਕੋਟ ਵਿੱਚ ਆਯੋਜਿਤ 69 ਕਿੱਲੋਗ੍ਰਾਮ ਭਾਰ ਵਰਗ ਵਿੱਚ 24ਵੀਂ ਅੰਡਰ-17 ਗਰਲਜ਼
ਪੰਜਾਬ ਸਟੇਟ ਰੈਸਲਿੰਗ ਚੈਂਪੀਅਨਸ਼ਿਪ 2022 ਵਿੱਚ ਸੋਨ ਪਦਕ ਜਿੱਤ ਕੇ ਪਹਿਲਾ ਸਥਾਨ
ਹਾਸਿਲ ਕੀਤਾ। ਉਹਨਾਂ ਨੇ 15-17 ਅਪ੍ਰੈਲ, 2022 ਨੂੰ ਰਾਂਚੀ, ਝਾਰਖੰਡ ਵਿੱਚ ਆਯੋਜਿਤ
ਨੈਸ਼ਨਲ ਰੈਸਲਿੰਗ ਚੈਂਪੀਅਨਸ਼ਿਪ ਅੰਡਰ-17(ਕੈਡੇਟ) ਐੱਫਐੱਸ, ਜੀਆਰ ਸਟੇਟ ਅਤੇ ਮਹਿਲਾ
ਨੈਸ਼ਨਲ ਰੈਸਲਿੰਗ ਚੈਂਪੀਅਨਸ਼ਿਪ ਵਿੱਚ ਨੈਸ਼ਨਲ ਲੈਵਲ ਉੱਤੇ ਭਾਗ ਲੈ ਕੇ ਸਕੂਲ ਦਾ ਮਾਣ
ਵਧਾਇਆ ਹੈ। ਡਾ. ਅਨੂਪ ਬੌਰੀ (ਚੇਅਰਮੈਨ ਇੰਨੋਸੈਂਟ ਹਾਰਟਸ) ਅਤੇ ਕੁਮਾਰੀ ਸ਼ਾਲੂ ਸਹਿਗਲ
(ਪਿ੍ਰੰਸੀਪਲ ਇੰਨੋਸੈਂਟ ਹਾਰਟਸ ਸਕੂਲ ਲੋਹਾਰਾਂ) ਨੇ ਮਾਨਸੀ ਨੂੰ ਉਸ ਦੀ ਸ਼ਾਨਦਾਰ ਸਫਲਤਾ ’ਤੇ
ਵਧਾਈ ਦਿੱਤੀ ਅਤੇ ਭਵਿੱਖ ਦੇ ਲਈ ਸ਼ੁੱਭਕਾਮਨਾਵਾਂ ਦਿੰਦੇ ਹੋਏ ਉਸ ਨੂੰ ਪ੍ਰੋਤਸਾਹਿਤ ਕੀਤਾ।

