ਪਟਿਆਲਾ/INA
ਕਸਬਾ ਡਕਾਲਾ ਦੇ ਨੇੜੇ ਕਰਹਾਲੀ ਸਾਹਿਬ ਕੋਲ ਸੂਏ ਵਿਚੋਂ ਸਫਾਈ ਕਰਦੇ ਮਨਰੇਗਾ ਮਜ਼ਦੂਰਾਂ ਨੂੰ ਸਫ਼ਾਈ ਦੌਰਾਨ ਗੁਟਕਾ ਸਾਹਿਬ ਦੇ ਪੱਤਰੇ ਖਿਲਰੇ ਮਿਲੇ ਅਤੇ ਨਾਲ ਹੀ ਸ੍ਰੀ ਸਾਹਿਬ ਪਈ ਮਿਲੀ ਹੈ।
ਇਸ ਘਟਨਾ ਸਬੰਧੀ ਪਤਾ ਚਲਦਿਆਂ ਇਲਾਕੇ ਦੇ ਲੋਕਾਂ ਮੌਕੇ ‘ਤੇ ਪਹੁੰਚ ਗਏ ਅਤੇ ਨਾਲ ਹੀ ਮੌਕੇ ‘ਤੇ ਐੱਸ ਡੀ ਐੱਮ ਇਸਮਤ ਵਿਜੇ ਸਿੰਘ ਅਤੇ ਐਸ. ਐਚ.
ਓ. ਕਰਹਾਲੀ ਸਾਹਿਬ ਪਹੁੰਚ ਗਏ, ਜਿਨ੍ਹਾਂ ਨੇ ਇਸ ਦੀ ਜਾਣਕਾਰੀ ਉੱਚ ਅਧਿਕਾਰੀਆਂ ਨੂੰ ਦਿੱਤੀ। ਇਸ ਉਪਰੰਤ ਐਸ. ਐੱਸ. ਪੀ. ਪਟਿਆਲਾ ਦੀਪਕ ਪਾਰਖੂ ਵਲੋਂ ਵੀ ਮੌਕਾ ਦਾ ਦੌਰਾ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਗੁਟਕਾ ਸਾਹਿਬ ਜੀ ਦੇ ਪੱਤਰੇ ਨੂੰ ਗੁਰਦੁਆਰਾ ਸ੍ਰੀ ਕਰਹਾਲੀ ਸਾਹਿਬ ਪਹੁੰਚਾ ਦਿੱਤਾ ਗਿਆ ਹੈ ਅਤੇ ਪੁਲਿਸ ਨੇ ਘਟਨਾ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।
ਇਸ ਮੌਕੇ ਐਸ. ਐਸ. ਪੀ. ਪਟਿਆਲਾ ਦੀਪਕ ਪਾਰਖੂ ਨੇ ਕਿਹਾ ਕਿ ਸ਼ਹਿਰ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸਤ ਨਹੀਂ ਕੀਤਾ ਜਾਵੇਗਾ
Advertisement

