Advertisement





ਸੰਤ ਮਹਾਂਪੁਰਸ਼ਾਂ ਦੀ ਯਾਦ ਚ ਰਵਾਇਆ ਜਾ ਰਿਹੈ 16ਵਾਂ ਕਬੱਡੀ ਟੂਰਨਾਮੈਂਟ, ਜੇਤੂ ਟੀਮਾਂ ਨੂੰ ਮਿਲਣਗੇ ਵੱਡੇ ਇਨਾਮ
ਜਲੰਧਰ / ਸ਼ਿੰਦਰਪਾਲ ਸਿੰਘ ਚਾਹਲ
ਮਹਾਨ ਤਪੱਸਵੀ, ਰਾਜ ਜੋਗੀ, ਬਾਲ ਬ੍ਰਹਮਚਾਰੀ, ਵਿੱਦਿਆ ਦੇ ਦਾਨੀ ਅਤੇ ਸੇਵਾ ਦੇ ਪੁੰਜ ਸੱਚਖੰਡ ਵਾਸੀ ਧੰਨ ਧੰਨ ਸੰਤ ਬਾਬਾ ਉਂਕਾਰ ਨਾਥ ਜੀ ਕਾਲੇ ਬਾਹੀਆਂ ਵਾਲਿਆਂ ਦੀ 35ਵੀਂ ਸਾਲਾਨਾ ਬਰਸੀ ਮਿਤੀ 30 ਮਈ 2022 ਦਿਨ ਸੋਮਵਾਰ ਨੂੰ ਤਪ ਅਸਥਾਨ ਸੰਤ ਬਾਬਾ ਉਂਕਾਰ ਨਾਥ ਜੀ ਪਿੰਡ ਕਾਲਾ ਬਾਹੀਆ ਜ਼ਿਲ੍ਹਾ ਜਲੰਧਰ ਵਿਖੇ ਬਡ਼ੀ ਸ਼ਰਧਾ ਭਾਵਨਾ ਨਾਲ ਬਣਾਈ ਜਾ ਰਹੀ ਹੈ
ਇਸ ਮੌਕੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਬੀਬੀ ਸੁਰਿੰਦਰ ਕੌਰ ਸਰਪੰਚ, ਸਤਨਾਮ ਸਿੰਘ ਪੰਚ, ਬੀਬੀ ਜਸਬੀਰ ਕੌਰ ਪੰਚ, ਬੀਬੀ ਕੰਵਲਜੀਤ ਕੌਰ ਪੰਚ , ਚਰਨ ਸਿੰਘ ਪੰਚ, ਹਰਵਿੰਦਰ ਪਾਲ ਸਿੰਘ ਪੰਚ ਅਤੇ ਸ੍ਰੀ ਸੰਤੋਖ ਰਾਮ ਪੰਚ ਨੇ ਸਾਂਝੇ ਤੌਰ ਤੇ ਦੱਸਿਆ ਕਿ ਸੰਤ ਮਹਾਪੁਰਸ਼ਾਂ ਦੀ ਬਰਸੀ ਦੇ ਸਬੰਧ ਚ 2 ਮਈ ਦਿਨ ਸੋਮਵਾਰ ਤੋਂ ਸ੍ਰੀ ਅਖੰਡ ਪਾਠਾਂ ਦੀ ਲੜ੍ਹੀ ਆਰੰਭ ਹੋਵੇਗੀ ਅਤੇ ਜਿਨ੍ਹਾਂ ਦੇ ਭੋਗ 30 ਮਈ 2022 ਦਿਨ ਸੋਮਵਾਰ ਨੂੰ ਪਾਏ ਜਾਣ ਉਪਰੰਤ ਦੀਵਾਨ ਹਾਲ ਚ ਵਿਸ਼ਾਲ ਕੀਰਤਨ ਦਰਬਾਰ ਕਰਵਾਇਆ ਜਾਵੇਗਾ ,ਜਿਸ ਵਿਚ ਪੰਥ ਦੇ ਮਹਾਨ ਰਾਗੀ ਢਾਡੀ ਤੇ ਕਵੀਸ਼ਰੀ ਜਥਿਆਂ ਵੱਲੋਂ ਸੰਗਤਾਂ ਨੂੰ ਗੁਰੂ ਜੱਸ ਸਰਵਣ ਕਰਵਾਇਆ ਜਾਵੇਗਾ
ਉਨ੍ਹਾਂ ਦੱਸਿਆ ਕਿ ਸੰਤ ਮਹਾਂਪੁਰਸ਼ਾਂ ਦੀ ਯਾਦ ਚ 16ਵਾਂ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਜੇਤੂ ਟੀਮਾਂ ਨੂੰ ਵੱਡੇ ਇਨਾਮ ਦਿੱਤੇ ਜਾਣਗੇ ਅਤੇ ਇਨਾਮਾਂ ਦੀ ਵੰਡ ਕਰਤਾਰਪੁਰ ਤੋਂ ਵਿਧਾਇਕ ਬਲਕਾਰ ਸਿੰਘ ਵੱਲੋਂ ਕੀਤੀ ਜਾਵੇਗੀ
ਉਨ੍ਹਾਂ ਸਮੂਹ ਸੰਗਤ ਨੂੰ ਅਪੀਲ ਕੀਤੀ ਕਿ ਇਨ੍ਹਾਂ ਸਮਾਗਮਾਂ ਚ ਵੱਧ ਚਡ਼੍ਹਕੇ ਹਿੱਸਾ ਪਾਓ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ
Advertisement

