Advertisement





ਮੋਗਾ ਦੇ ਪਿੰਡ ਚੂਹੜਚੱਕ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਬੜੀ ਤੇਜੀ ਨਾਲ ਵਾਇਰਲ ਹੋ ਰਹੀ ਹੈ। ਮੋਗਾ ਦੇ ਪਿੰਡ ਚੂਹੜਚੱਕ ‘ਚ ਰਿਸ਼ਵਤਖੋਰ ਮੁਲਾਜ਼ਮ ਦੀ ਆਈ ਸ਼ਾਮਤ। ਬਿਜਲੀ ਮੀਟਰ ਰੀਡਰ ਨੂੰ ਲੋਕਾਂ ਨੇ ਕਾਬੂ ਕੀਤਾ। ਖਰਾਬ ਮੀਟਰ ਬਦਲੇ ਲਈ ਸੀ ਇੱਕ ਹਜ਼ਾਰ ਦੀ ਰਿਸ਼ਵਤ। ਲੋਕਾਂ ਨੇ ਰੰਗੇ ਹੱਥੀਂ ਫੜਿਆ ਤਾਂ ਮੂੰਹ ‘ਚ ਪਾਏ ਨੋਟ। ਮੁਲਾਜ਼ਮ ਨੇ ਪੈਸੇ ਨਿਗਲਣ ਦੀ ਕੋਸ਼ਿਸ਼ ਕੀਤੀ।
ਇਸ ਵੀਡੀਓ ‘ਚ ਲੋਕਾਂ ਨੇ ਮੀਟਰ ਫੇਲ ਹੋਣ ਦੇ ਨਾਂ ‘ਤੇ 1000 ਰੁਪਏ ਲੈਣ ਵਾਲੇ ਬਿਜਲੀ ਦੇ ਮੀਟਰ ਰੀਡਰ ਨੂੰ ਫੜਿਆ ਹੈ। ਜਦੋਂ ਇਸ ਕਰਮਚਾਰੀ ਦੀ ਵੀਡੀਓ ਬਣਾਈ ਜਾ ਰਹੀ ਸੀ ਤਾਂ ਇਸਨੇ ਚੋਰੀ ਛੁਪੇ ਤੁਰੰਤ 500-500 ਦੇ ਨੋਟ ਮੂੰਹ ਵਿੱਚ ਪਾ ਲਏ। ਲੋਕਾਂ ਨੂੰ ਪਤਾ ਲੱਗਾ ਤਾਂ ਸਖਤਾਈ ਕਰਨ ਉੱਤੇ ਉਸਨੇ ਮੂੰਹ ਵਿੱਚੋਂ ਉਗਲ ਦਿੱਤੇ। ਫੇਰ ਇਹ ਉਸਦੇ ਮੂੰਹ ਵਿੱਚੋਂ ਕੱਢਿਆ 1000 ਰੁਪਿਆ ਵੀਡੀਓ ਵਿੱਚ ਦਿਖਾਇਆ ਗਿਆ।
Advertisement

