ਕਮਿਸ਼ਨਰੇਟ ਪੁਲਿਸ ਨੇ ਗੈਂਗਸਟਰ ਪੰਚਮ ਨੂਰ ਨੂੰ 32 ਬੋਰ ਦੇ ਪਿਸਤੌਲ ਅਤੇ 4 ਜਿੰਦਾ ਰੋਂਦਾ ਸਮੇਤ ਕਾਬੂ ਕੀਤਾ: ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਤੂਰ
ਜਲੰਧਰ 27 ਮਈ (INA)
ਗੋਪਾਲ ਨਗਰ ‘ਚ ਅਕਾਲੀ ਆਗੂ ਸੁਭਾਸ਼ ਸੋਂਧੀ ਦੇ ਬੇਟੇ ‘ਤੇ ਗੋਲੀਆਂ ਚਲਾਉਣ ਵਾਲੇ ਇਕ ਹੋਰ ਦੋਸ਼ੀ ਗੈਂਗਸਟਰ ਪੰਚਮ ਨੂਰ ਸਿੰਘ ਉਰਫ ਪੰਚਮ ਨੂੰ ਪੁਲਸ ਨੇ 32 ਬੋਰ ਦੇ ਪਿਸਤੌਲ ਅਤੇ 4 ਜਿੰਦਾ ਰੋਂਦਾ ਸਮੇਤ ਗ੍ਰਿਫਤਾਰ ਕਰ ਲਿਆ, ਜੇਕਰ ਇਹ ਗੈਂਗਸਟਰ ਨਾ ਆਇਆ ਹੁੰਦਾ ਪੁਲਿਸ ਦੇ ਹੱਥੇ ,ਸ਼ਹਿਰ ਵਿੱਚ ਹੋਰ ਵੀ ਵੱਡੀ ਵਾਰਦਾਤ ਹੋ ਸਕਦੀ ਸੀ। ਵੱਖ-ਵੱਖ ਥਾਣਿਆਂ ਵਿੱਚ ਅਪਰਾਧਿਕ ਮਾਮਲੇ ਦਰਜ ਹੋਣ ਦੇ ਬਾਵਜੂਦ ਪੰਚਮ ਨੇ ਆਪਣੇ ਆਪ ਨੂੰ ਬੇਕਸੂਰ ਦੱਸਿਆ ਹੈ
ਇਸ ਮਾਮਲੇ ‘ਚ ਪੁਨੀਤ ਸੋਨੀ (ਪਿੰਪੂ), ਅਮਨ ਸੇਠੀ, ਮਿਰਜ਼ਾ ਅਤੇ ਹੋਰ ਅਜੇ ਵੀ ਪੁਲਿਸ ਦੀ ਪਕੜ ਤੋਂ ਦੂਰ ਹਨ। ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਤੂਰ ਨੇ ਦੱਸਿਆ ਕਿ ਜਲਦੀ ਹੀ ਇਹ ਦੋਸ਼ੀ ਪੁਲੀਸ ਦੀ ਗ੍ਰਿਫ਼ਤ ਵਿੱਚ ਹੋਣਗੇ।
ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਗੋਪਾਲ ਨਗਰ ‘ਚ ਸੁਭਾਸ਼ ਸੋਂਧੀ ਦੇ ਬੇਟੇ ‘ਤੇ ਗੋਲੀਆਂ ਚਲਾਈਆਂ ਗਈਆਂ ਸਨ। ਹਮਲੇ ਵਿੱਚ ਉਸ ਦੇ ਲੜਕੇ ਨੇ ਭੱਜ ਕੇ ਆਪਣੀ ਜਾਨ ਬਚਾਈ ਸੀ ਅਤੇ ਇੱਕ ਗੋਲੀ ਇੱਕ ਰਾਹਗੀਰ ਦੀ ਲੱਤ ਵਿੱਚ ਲੱਗ ਗਈ ਸੀ।ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਤੂਰ ਨੇ ਦੱਸਿਆ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਡੀ.ਸੀ.ਪੀ ਜਸਕਰਨ ਸਿੰਘ ਤੇਜਾ, ਏ.ਡੀ.ਸੀ.ਪੀ. ਗੁਰਬਾਜ਼ ਸਿੰਘ, ਏ.ਸੀ.ਪੀ. ਨਿਰਮਲ ਸਿੰਘ ਅਤੇ ਇੰਸਪੈਕਟਰ ਇੰਦਰਜੀਤ ਸਿੰਘ ਸਮੇਤ ਕਮਿਸ਼ਨਰੇਟ ਪੁਲੀਸ ਦੇ ਅਧਿਕਾਰੀਆਂ ਨੇ ਗੈਂਗਸਟਰ ਨੂੰ ਗ੍ਰਿਫ਼ਤਾਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ।

