




ਪੰਜਾਬ ਦੀਆਂ ਜੇਲ੍ਹਾਂ ‘ਚ ਵੀ ਇਨ੍ਹਾਂ ਗੈਂਗਸਟਰਾਂ ਦੀਆਂ ਧਮਕੀਆਂ ਦੇ ਚਲਦੇ ਜੇਲ੍ਹਾਂ ਵਿੱਚ ਗੈਂਗ ਵਾਰ ਦਾ ਖਤਰਾ ਵੱਧ ਗਿਆ ਹੈ। ਵੱਡੇ ਵੱਡੇ ਗੈਂਗਸਟਰ ਗਰੁੱਪ ਇੱਕ ਦੂਜੇ ਨੂੰ ਧਮਕੀਆਂ ਦੇ ਰਹੇ ਹਨ।
ਇਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਜੇਲ੍ਹ ਦੇ ਏਡੀਜੀਪੀ ਦਾ ਚਾਰਜ ਭੜਕਾਊ ਆਈਪੀਐਸ ਹਰਪ੍ਰੀਤ ਸਿੰਘ ਸਿੰਧੂ ਨੂੰ ਸੌਂਪ ਦਿੱਤਾ ਹੈ। ਹੁਣ ਤੱਕ ਉਹ ਨਸ਼ਿਆਂ ਵਿਰੁੱਧ ਵਿਸ਼ੇਸ਼ ਟਾਸਕ ਫੋਰਸ (ਐਸਟੀਐਫ) ਦੇ ਏਡੀਜੀਪੀ ਦਾ ਚਾਰਜ ਦੇਖ ਰਹੇ ਸਨ।
ਆਈਪੀਐਸ ਹਰਪ੍ਰੀਤ ਸਿੰਘ ਸਿੰਧੂ 1992 ਬੈਚ ਦੇ ਅਧਿਕਾਰੀ ਹਨ। ਆਈਪੀਐਸ ਹਰਪ੍ਰੀਤ ਸਿੰਧੂ ਪੰਜਾਬ ‘ਚ ਫਿਲਹਾਲ ਨਸ਼ਿਆਂ ਨੇ ਨੱਥ ਪਾਉਣ ਦੇ ਲਈ ਸਪੈਸ਼ਲ ਟਾਸ੍ਕ ਫੋਰਸ ਦੇ ADGP ਵਜੋਂ ਚਰਜ ਸੰਭਾਲਿਆ ਹੋਇਆ ਸੀ। ਤੇ ਹੁਣ ਉਨ੍ਹਾਂ ਨੂੰ ਜੇਲ੍ਹਾਂ ‘ਚ ਗੈਂਗਸਟਰਾਂ ਦੀਆਂ ਵੱਧ ਰਹੀਆਂ ਗਤੀਵਿਧੀਆਂ ਦੇ ਚਲਦੇ ਇਹ ਜਿੰਮੇਵਾਰੀ ਸੌਂਪੀ ਗਈ ਹੈ। ਦਸ ਦਈਏ ਕਿ ਏਡੀਜੀਪੀ ਵਰਿੰਦਰ ਕੁਮਾਰ ਪਹਿਲਾਂ ਜੇਲ੍ਹ ਵਿਭਾਗ ਦੇ ਮੁਖੀ ਸਨ ਪਰ 31 ਮਈ ਨੂੰ ਉਨ੍ਹਾਂ ਨੂੰ ਵਿਜੀਲੈਂਸ ਬਿਊਰੋ ਪੰਜਾਬ ਦੇ ਮੁੱਖ ਡਾਇਰੈਕਟਰ ਵਜੋਂ ਤਾਇਨਾਤ ਕੀਤਾ ਗਿਆ ਸੀ।

