ਦੁਆਬਾ ਜੋਨ ਤੋਂ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਦੇ ਸਮੂਹ ਪੱਤਰਕਾਰਾਂ ਦਾ ਵੱਡਾ ਜੱਥਾ ਰੈਲੀ ‘ਚ ਹੋਵੇਗਾ ਸ਼ਾਮਲ, ਜਲੰਧਰ ‘ਚ ਵੀ ਪੰਜਾਬ ਸਰਕਾਰ ਖਿਲਾਫ ਕੀਤਾ ਜਾਵੇਗਾ ਰੋਸ ਮਾਰਚ– ਚਾਹਲ/ ਠਾਕੁਰ
ਜਲੰਧਰ / ਜਸਵਿੰਦਰ ਸਿੰਘ ਬੱਲ
ਪੰਜਾਬ ਚ ਆਪ ਸਰਕਾਰ ਨੇ ਪੱਤਰਕਾਰਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਾ ਦਿੱਤਾ ਤਾਂ ਭਵਿੱਖ ਵਿੱਚ ਹਰ ਜਿਲ੍ਹੇ ਵਿੱਚ ਰੋਸ ਮਾਰਚ ਕਰਕੇ ਅੰਨੀ ਬੋਲੀ ਸਰਕਾਰ ਨੂੰ ਕੁੰਭਕਰਨੀ ਨੀਂਦ ਤੋ ਜਗਾਉਣ ਦੇ ਨਾਲ ਨਾਲ ਸੰਗਰੂਰ ਵਿਖੇ ਹੋ ਰਹੀ ਜ਼ਿਮਨੀ ਚੋਣ ਨੂੰ ਲੈ ਕੇ 21 ਜੂਨ ਨੂੰ ਪੱਤਰਕਾਰ ਭਾਈਚਾਰਾ ਸੰਗਰੂਰ ਵਿਖੇ ਵੱਡੀ ਰੈਲੀ ਕੀਤੀ ਜਾ ਰਹੀ ਹੈ । ਜਿਸ ਵਿਚ ਵੱਡੀ ਗਿਣਤੀ ਚ ਜਿਲ੍ਹਾ ਜਲੰਧਰ ਤੋਂ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਦੇ ਸਮੂਹ ਪੱਤਰਕਾਰਾਂ ਦਾ ਵੱਡਾ ਜੱਥਾ ਸ਼ਾਮਲ ਹੋਵੇਗਾ ਅਤੇ ਉਸ ਤੋਂ ਬਾਅਦ ਜਲੰਧਰ ‘ਚ ਵੀ ਪੰਜਾਬ ਸਰਕਾਰ ਖਿਲਾਫ ਰੋਸ ਮਾਰਚ ਕੀਤਾ ਜਾਵੇਗਾ।
ਇਸ ਸੰਬਧੀ ਜਾਣਕਾਰੀ ਦਿੰਦੇ ਹੋਏ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਦੇ ਦੁਆਬਾ ਜੋਨ ਪ੍ਰਧਾਨ ਸ਼ਿੰਦਰਪਾਲ ਸਿੰਘ ਚਾਹਲ ਅਤੇ ਜਨਰਲ ਸਕੱਤਰ ਰਜਿੰਦਰ ਸਿੰਘ ਠਾਕੁਰ ਨੇ ਸਾਂਝੇ ਤੋਰ ਤੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੱਤਰਕਾਰ ਭਾਈਚਾਰੇ ਦੇ ਸਹਿਯੋਗ ਨਾਲ ਪੰਜਾਬ ਵਿੱਚ ਹੋਂਦ ਵਿੱਚ ਆਈ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਨੂੰ ਅੱਜ ਪੱਤਰਕਾਰਾਂ ਤੋਂ ਹੀ ਡਰ ਲੱਗ ਰਿਹਾ ਹੈ ਅਤੇ ਸਰਕਾਰ ਬਨਣ ਉਪਰੰਤ ਕੋਈ ਪ੍ਰੈਸ ਕਾਨਫਰੰਸ ਨਹੀ ਕੀਤੀ ਗਈ ਜੋ ਲੋਕਤੰਤਰ ਦੇ ਚੌਥੇ ਥੰਮ ਨੂੰ ਅੱਖੋ ਪਰੋਖੇ ਕਰਕੇ ਲੋਕਤੰਤਰ ਨੂੰ ਲੰਗੜਾ ਕਰਨ ਦੀ ਨੀਤੀ ਅਪਨਾਈ ਜਾ ਰਹੀ ਹੈ ਜਿਸ ਨੂੰ ਪੱਤਰਕਾਰ ਭਾਈਚਾਰਾ ਕਦੇ ਵੀ ਬਰਦਾਸਤ ਨਹੀਂ ਕਰੇਗਾ।
ਉਨ੍ਹਾਂ ਕਿਹਾ ਕਿ ਇਸੇ ਤਰ੍ਹਾ ਕੈਪਟਨ ਸਰਕਾਰ ਦੇ ਸਮੇਂ 60 ਸਾਲ ਦੀ ਉਮਰ ਪੂਰੀ ਕਰ ਚੁੱਕੇ ਪੱਤਰਕਾਰਾਂ ਨੂੰ ਸਰਕਾਰ ਵੱਲੋਂ ਪੈਨਸ਼ਨ ਦਿੱਤੀ ਜਾਂਦੀ ਸੀ ਪਰ ਚੰਨੀ ਦੀ ਲ਼ੰਗੜੀ ਸਰਕਾਰ ਨੇ ਪੈਨਸ਼ਨ 12 ਹਜ਼ਾਰ ਤੋ ਵਧਾ ਕੇ 15 ਹਜ਼ਾਰ ਕਰਨ ਦਾ ਐਲਾਨ ਕੀਤਾ ਸੀ ਪਰ ਜਨਵਰੀ 2022 ਤੋ ਇਹ 12 ਹਜ਼ਾਰ ਦੀ ਪੈਨਸ਼ਨ ਵੀ ਬੰਦ ਕਰ ਦਿੱਤੀ ਗਈ ਅਤੇ ਭਗਵੰਤ ਮਾਨ ਦਾ ਇਹ ਪੱਤਰਕਾਰਾਂ ਨੂੰ ਪਹਿਲਾਂ ਤੋਹਫਾ ਦਿੱਤਾ ਹੈ। ਭਗਵੰਤ ਮਾਨ ਸਰਕਾਰ ਨੇ ਜੇਕਰ ਪੈਨਸ਼ਨ ਤੁਰੰਤ ਸ਼ੁਰੂ ਨਾ ਕੀਤੀ ਤਾਂ ਪੱਤਰਕਾਰ ਭਾਈਚਾਰਾ ਸਰਕਾਰ ਦੇ ਖਿਲਾਫ ਅਜਿਹੇ ਰੋਸ ਮੁਹਾਜ਼ਰੇ ਪੰਜਾਬ ਦੇ ਸਾਰੇ ਜਿਲ੍ਹਿਆ ਵਿੱਚ ਕਰਨ ਲਈ ਮਜ਼ਬੂਰ ਹੋਵੇਗਾ ਤੇ 23 ਜੂਨ ਨੂੰ ਹੋ ਰਹੀ ਸੰਗਰੂਰ ਜਿਲ੍ਹੇ ਦੀ ਜ਼ਿਮਨੀ ਚੋਣ ਦੀ ਆਖਰੀ ਰੈਲੀ ਦਾ ਵਿਰੋਧ ਕਰਨ ਲਈ 21 ਜੂਨ ਨੂੰ ਪੱਤਰਕਾਰ ਭਾਈਚਾਰਾ ਵੱਡੀ ਰੈਲੀ ਕਰੇਗਾ।
ਇਸੇ ਤਰ੍ਹਾ ਪੰਜਾਬ ਚ ਸਾਰੇ ਟੋਲ ਪਲਾਜੇ ਵੀ ਪੱਤਰਕਾਰਾਂ ਨੂੰ ਮੁਆਫ ਕੀਤੇ ਜਾਣ ਅਤੇ 10 ਲੱਖ ਤੱਕ ਕੈਸ਼ਲੈਸ਼ ਮੈਡੀਕਲ ਸਹੂਲਤ ਪੱਤਰਕਾਰਾਂ ਨੂੰ ਹਰ ਹਸਪਤਾਲ ਵਿੱਚ ਦਿੱਤੀ ਜਾਵੇ।ਪੱਤਰਕਾਰਾਂ ਦੀ ਸੁਰੱਖਿਆਂ ਨੂੰ ਯਕੀਨੀ ਬਣਾਇਆ ਜਾਵੇ ਅਤੇ ਜੇਕਰ ਕਿਸ ਵੀ ਕੇਸ ਵਿੱਚ ਪੱਤਰਕਾਰ ਦੇ ਖਿਲਾਫ ਕੋਈ ਪੁਲੀਸ ਕਾਰਵਾਈ ਕਰਨ ਦੀ ਲੋੜ ਪੈਦੀ ਹੈ ਤਾਂ ਪਹਿਲਾਂ ਜੀ ਓ ਰੈਂਕ ਦੇ ਅਧਿਕਾਰੀ ਤੋਂ ਜਾਂਚ ਕਰਾਈ ਜਾਵੇ।ਪੱਤਰਕਾਰ ਐਸੋਸੀਏਸ਼ਨ ਨੂੰ ਪਰਚਾ ਦਰਜ ਕਰਨ ਤੋ ਪਹਿਲਾਂ ਜਾਣਕਾਰੀ ਦਿੱਤੀ ਜਾਵੇ ਤਾਂ ਕਿ ਕਿਸੇ ਵੀ ਪੱਤਰਕਾਰ ਨਾਲ ਵਧੀਕੀ ਨਾ ਹੋਵੇ।
ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲੇ ਦਾ ਕਤਲ ਕਰਨ ਵਾਲੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਅਤੇ ਮੰਗ ਕੀਤੀ ਗਈ ਕਿ ਅੱਗੇ ਯਕੀਨੀ ਬਣਾਇਆ ਜਾਵੇ ਕਿ ਭਵਿੱਖ ਵਿੱਚ ਅਜਿਹਾ ਹਮਲਾ ਕਿਸੇ ਉਪਰ ਵੀ ਨਹੀ ਹੋਵੇਗਾ ਤੇ ਸਰਕਾਰ ਹਰ ਨਾਗਰਿਕ ਦੀ ਜਾਨ ਮਾਲ ਦੀ ਰਾਖੀ ਨੂੰ ਯਕੀਨੀ ਬਣਾਏ। ਇਸ ਸਮੇ ਹੋਰ ਵੀ ਐਸੋਸੀਏਸ਼ਨ ਦੇ ਅਹੁਦੇਦਾਰ ਸ਼ਾਮਲ ਸਨ

