Advertisement





ਅੰਮ੍ਰਿਤਸਰ: INA
ਜਥੇਦਾਰ ਹਰਪ੍ਰੀਤ ਸਿੰਘ ਦੇ ਇਨਕਾਰ ਤੋਂ ਬਾਅਦ ਵੀ ਕੇਂਦਰ ਸਰਕਾਰ ਨੇ ਜ਼ੈੱਡ ਸੁਰੱਖਿਆ ਦੇ ਦਿੱਤੀ ਹੈ। ਕੇਂਦਰ ਨੇ ਜ਼ੈੱਡ ਸੁਰੱਖਿਆ ਦਿੰਦੇ ਹੋਏ ਪਹਿਲੇ 6 ਸੁਰੱਖਿਆ ਮੁਲਾਜ਼ਮ ਤਾਇਨਾਤ ਕਰ ਦਿੱਤੇ ਹਨ। ਇਸਦੇ ਨਾਲ ਹੀ ਹੋਰ ਸੁਰੱਖਿਆ ਮੁਲਾਜ਼ਮ ਵੀ ਜਲਦੀ ਹੀ ਉਨ੍ਹਾਂ ਦੇ ਸੁਰੱਖਿਆ ਕਾਫਲੇ ਵਿਚ ਸ਼ਾਮਲ ਹੋਣਗੇ। ਇਸ ਸੁਰੱਖਿਆ ਟੀਮ ’ਚ ਸੀਆਰਪੀਐਫ ਦਾ ਇੱਕ ਹੈੱਡ ਕਾਂਸਟੇਬਲ, 4 ਕਾਂਸਟੇਬਲ ਅਤੇ ਇੱਕ ਡਰਾਈਵਰ ਸ਼ਾਮਿਲ ਹੈ।
ਕੇਂਦਰ ਵੱਲੋਂ ਸੀਆਰਪੀਐਫ ਦੀ 235 ਬਟਾਲੀਅਨ ਦੇ 20 ਦੇ ਕਰੀਬ ਜਵਾਨ ਜਥੇਦਾਰ ਦੀ ਸੁਰੱਖਿਆ ਵਿੱਚ ਪੱਕੇ ਤੌਰ ਉੱਤੇ ਤਾਇਨਾਤ ਕਰਨ ਦਾ ਫੈਸਲਾ ਲਿਆ ਹੈ। ਇਸ ਬਾਰੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਰਕਾਰਾਂ ਵੱਲੋਂ ਜ਼ਬਰਦਸਤੀ ਸੁਰੱਖਿਆ ਦਿੱਤੀ ਗਈ ਹੈ।
Advertisement

