




ਜਲੰਧਰ ਵਿਚ 10 ਜੂਨ ਤੋਂ 12 ਤਕ ਪੰਜਾਬ ਦੌਰੇ ਦੌਰਾਨ ਜਲੰਧਰ ਆ ਕੇ ਇਸਾਈ ਮਿਸ਼ਨਰੀ ਵਲੋਂ ਵੱਡੇ ਵੱਡੇ ਪੋ੍ਗਰਾਮ ਕਰਨ ਦੀ ਸੂਚਨਾ ਮਿਲਣ ‘ਤੇ ਸਿੱਖ ਜਥੇਬੰਦੀਆਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ। ਜਥੇਬੰਦੀਆਂ ਦਾ ਕਹਿਣਾ ਹੇ ਕਿ ਗਰੀਬ ਹਿੰਦੂ ਸਿੱਖ ਪਰਿਵਾਰਾਂ ਨੂੰ ਇਸਾਈ ਮਿਸ਼ਨਰੀ ਵਲੋਂ ਧਰਮ ਪਰਿਵਰਤਨ ਕਰਵਾਉਣ ਦਾ ਵੀ ਪੋ੍ਗਰਾਮ ਬਣਾਇਆ ਜਾ ਰਿਹਾ ਹੈ।
ਇਸ ਸਬੰਧੀ ਇਕ ਵਫਦ ਡਿਪਟੀ ਕਮਿਸ਼ਨਰ ਦੀ ਗੈਰ ਹਾਜ਼ਰੀ ‘ਚ ਅਸਿਸਟੈਂਟ ਡਿਪਟੀ ਕਮਿਸ਼ਨਰ ਮੇਜਰ ਅਮਿਤ ਸਰੀਨ ਨੂੰ ਮਿਲਿਆ ਅਤੇ ਦੌਰੇ ‘ਤੇ ਤੁਰੰਤ ਪਾਬੰਦੀ ਲਾਉਣ ਦੀ ਮੰਗ ਕੀਤੀ। ਮੰਗ ਪੱਤਰ ਦੇਣ ਵਾਲੀਆਂ ਜਥੇਬੰਦੀਆਂ ‘ਚ ਸਿੱਖ ਤਾਲਮੇਲ ਕਮੇਟੀ, ਸ਼ਾਨ-ਏ-ਖ਼ਾਲਸਾ, ਆਗਾਜ਼ ਐੱਨਜੀਓ, ਦੁਸ਼ਟ ਦਮਨ ਦਲ ਖ਼ਾਲਸਾ ਦੇ ਮੈਂਬਰ ਤੇਜਿੰਦਰ ਸਿੰਘ ਪ੍ਰਦੇਸੀ, ਹਰਪ੍ਰਰੀਤ ਸਿੰਘ ਨੀਟੂ, ਪਰਮਪ੍ਰਰੀਤ ਸਿੰਘ ਵਿੱਟੀ, ਰਣਜੀਤ ਸਿੰਘ ਗੋਲਡੀ ਮਕਸੂਦਾਂ, ਬਿਕਰਮਜੀਤ ਸਿੰਘ, ਗੁਰਵਿੰਦਰ ਸਿੰਘ’ ਗੁਰਜੀਤ ਸਿੰਘ ਸਤਨਾਮੀਆ ਤੇ ਤੇਜਿੰਦਰ ਸਿੰਘ ਸੰਤ ਨਗਰ ਆਦਿ ਸ਼ਾਮਲ ਸਨ।

