ਜਲੰਧਰ ਸ਼ਹਿਰ ‘ਚ ਹਾਈ ਅਲਰਟ ਦੇ ਵਿਚਕਾਰ ਬੁੱਧਵਾਰ ਦੁਪਹਿਰ ਨੂੰ ਗਾਜੀਗੁੱਲਾ ਰੋਡ ‘ਤੇ ਪ੍ਰਕਾਸ਼ ਆਈਸਕ੍ਰੀਮ ਦੇ ਬਾਹਰੋਂ ਲੁਟੇਰਿਆਂ ਨੇ ਪੰਜ ਲੱਖ ਰੁਪਏ ਲੁੱਟ ਲਏ।
ਜਾਣਕਾਰੀ ਅਨੁਸਾਰ ਦਾਣਾ ਮੰਡੀ ‘ਚ ਸਥਿਤ ਜਲੰਧਰ ਸੇਲਜ਼ ਕਾਰਪੋਰੇਸ਼ਨ ਦਾ ਕਰਮਚਾਰੀ ਅਨਮੋਲ ਬੈਂਕ ‘ਚ ਪੰਜ ਲੱਖ ਰੁਪਏ ਜਮ੍ਹਾਂ ਕਰਵਾਉਣ ਲਈ ਜਾ ਰਿਹਾ ਸੀ। ਜਦ ਉਹ ਗਾਜ਼ੀਗੁੱਲਾ ਚੌਕ ਪਹੁੰਚਿਆ ਤਾਂ ਉਹ ਕਿਸੇ ਕੰਮ ਲਈ ਰੁਕ ਗਿਆ। ਇਨ੍ਹੀਂ ਦੇਰ ਨੂੰ ਬਾਈਕ ‘ਤੇ ਆਏ ਦੋ ਨੌਜਵਾਨ ਉਸ ਦੀ ਕਾਰ ਦਾ ਸ਼ੀਸ਼ਾ ਭੰਨ ਕੇ ਪੰਜ ਲੱਖ ਰੁਪਏ ਲੈ ਕੇ ਮੌਕੇ ਤੋਂ ਫਰਾਰ ਹੋ ਗਏ।
Advertisement

