
ਪੁੱਡਾ ਜਲੰਧਰ ਵੱਲੋਂ ਨਾਜਾਇਜ਼ ਕਾਲੋਨੀਆਂ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ਅਧੀਨ ਬੁੱਧਵਾਰ ਤੜਕੇ ਸਥਾਨਕ ਸਰਕਾਰਾਂ ਮੰਤਰੀ ਦੇ ਹਲਕੇ ਪਿੰਡ ਜੈਤੇਵਾਲੀ ‘ਚ ਬਣਾਈ ਜਾ ਰਹੀ ਨਾਜਾਇਜ਼ ਕਾਲੋਨੀ ‘ਤੇ ਡਿਚ ਚਲਾ ਕੇ ਉਸ ਨੂੰ ਤਹਿਸ ਨਹਿਸ ਕਰ ਦਿੱਤਾ। ਉਕਤ ਕਾਰਵਾਈ ਪੁੱਡਾ ਦੇ ਏਟੀਪੀ ਢੀਂਗਰਾ ਦੀ ਅਗਵਾਈ ‘ਚ ਗਈ ਟੀਮ ਨੇ ਕੀਤੀ। ਦੱਸਿਆ ਜਾਂਦਾ ਹੈ ਕਿ ਉਕਤ ਕਾਲੋਨਾਈਜ਼ਰ ਜਿਹੜਾ ਖੁਦ ਨੂੰ ਭਾਜਪਾ ਆਗੂ ਦਾ ਭਰਾ ਦੱਸਦਾ ਹੈ, ਨੇ ਉਕਤ ਨਾਜਾਇਜ਼ ਕਲੋਨੀ ਕੱਟ ਦੇ ਉਥੇ ਪਲਾਟ ਵੇਚਣ ਦਾ ਕੰਮ ਕਰ ਰਿਹਾ ਸੀ। ਇਸ ਦੀ ਸ਼ਿਕਾਇਤ ਮਿਲਣ ‘ਤੇ ਉਕਤ ਕਾਰਵਾਈ ਕੀਤੀ ਗਈ। ਇਹ ਵੀ ਚਰਚਾ ਹੈ ਕਿ ਉਕਤ ਕਾਲੋਨਾਈਜ਼ਰ ਕਰਤਾਰਪੁਰ ਦੇ ਹਲਕੇ ਦੇ ਚੀਮਾ ਪਿੰਡ ਤੇ ਜਲੰਧਰ ਕੈਂਟ ‘ਚ ਵੀ ਨਾਜਾਇਜ਼ ਕਾਲੋਨੀਆਂ ਕੱਟ ਕੇ ਪਲਾਟ ਵੇਚ ਚੁੱਕਾ ਹੈ।