ਕੇ.ਐਮ.ਵੀ ਦੁਆਰਾ ਪਦਮ ਸ਼੍ਰੀ ਡਾ. ਕਿਰਨ ਸੇਠ, ਸਾਬਕਾ ਆਈ.ਆਈ.ਟੀ. ਪ੍ਰੋਫੈਸਰ ਅਤੇ ਸੋਸਾਇਟੀ ਫਾਰ ਦਿ ਪ੍ਰਮੋਸ਼ਨ ਆਫ ਇੰਡੀਅਨ ਕਲਾਸੀਕਲ ਮਿਊਜ਼ਿਕ ਐਂਡ ਕਲਚਰ ਇਨ ਯੂਥ (ਸਪਿਕ ਮੈਕੇ) ਦੇ ਸੰਸਥਾਪਕ ਦਾ ਕੀਤਾ ਸੁਆਗਤ
JALANDHAR/ SS CHAHAL
ਨੌਜਵਾਨ ਪੀੜ੍ਹੀ ਨੂੰ ਆਪਣੇ ਸੱਭਿਆਚਾਰ ਅਤੇ ਪਰੰਪਰਾਵਾਂ ਨੂੰ ਸੰਭਾਲਣਾ ਚਾਹੀਦਾ ਹੈ: ਡਾ: ਕਿਰਨ ਸੇਠ
ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ, ਕੰਨਿਆਂ ਮਹਾਂ ਵਿਦਿਆਲਿਆ, ਜਲੰਧਰ ਦੁਆਰਾ ਡਾ. ਕਿਰਨ ਸੇਠ, ਪਦਮਸ਼੍ਰੀ, ਸਾਬਕਾ ਆਈਆਈਟੀ ਪ੍ਰੋਫੈਸਰ ਅਤੇ ਸੁਸਾਇਟੀ ਫਾਰ ਦਾ ਪ੍ਰਮੋਸ਼ਨ ਆਫ਼ ਇੰਡੀਅਨ ਕਲਾਸੀਕਲ ਮਿਊਜ਼ਿਕ ਐਂਡ ਕਲਚਰ ਅਡ ਯੂਥ (ਸਪਿਕ ਮੈਕੇ) ਦੇ ਸੰਸਥਾਪਕ ਨੂੰ ਆਪਣੇ 145 ਦਿਨਾਂ ਦੌਰਾਨ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਸਾਈਕਲਿੰਗ ਮਿਸ਼ਨ ਲਈ ਸਨਮਾਨਿਤ ਕਰਨ ਲਈ ਇੱਕ ਸਮਾਗਮ ਦਾ ਆਯੋਜਨ ਕੀਤਾ।। ਸ੍ਰੀ ਚੰਦਰਮੋਹਨ, ਪ੍ਰਧਾਨ, ਆਰੀਆ ਸਿੱਖਿਆ ਮੰਡਲ ਅਤੇ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਡਾ: ਸੇਠ ਦਾ ਨਿਘਾ ਸਵਾਗਤ ਕੀਤਾ। ਡਾ: ਸੇਠ ਨੇ ਆਪਣੇ ਦ੍ਰਿੜ ਵਿਸ਼ਵਾਸ ਅਤੇ ਭਾਸ਼ਣ ਦੁਆਰਾ ਨੌਜਵਾਨ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਕਿਸੇ ਵੀ ਜਨੂੰਨ ਪ੍ਰਤੀ ਸਮਰਪਣ ਹੋਣਾ ਚਾਹੀਦਾ ਹੈ, ਤਾਂ ਹੀ ਜੀਵਨ ਵਿੱਚ ਉੱਚ ਟੀਚੇ ਮਿੱਥੇ ਜਾ ਸਕਦੇ ਹਨ। ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹੋਏ ਡਾ. ਕਿਰਨ ਸੇਠ ਨੇ ਭਾਰਤੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਕੇਐਮਵੀ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਵਿਸ਼ੇਸ਼ ਤੌਰ ‘ਤੇ, ਵਿਦਿਆਰਥੀਆਂ ਦੀ ਇਕਾਗਰਤਾ ਦੇ ਹੁਨਰ ਨੂੰ ਮਾਨਤਾ ਦੇਣ ਦੀ ਮਹੱਤਤਾ ‘ਤੇ ਵੀ ਜ਼ੋਰ ਦਿੱਤਾ। ਇਸਦੇ ਨਾਲ ਹੀ ਭਾਰਤੀ ਸ਼ਾਸਤਰੀ ਸੰਗੀਤਦੀ ਸਾਰਥਕਤਾ ‘ਤੇ ਜ਼ੋਰ ਦਿੱਤਾ ਕਿਉਂਕਿ ਭਾਰਤੀ ਸ਼ਾਸਤਰੀ ਸੰਗੀਤ ਦਿਮਾਗ ਦੇ ਸਮਾਨਾਂਤਰ ਪ੍ਰੋਸੈਸਿੰਗ ਚੈਨਲਾਂ ਨੂੰ ਸਰਗਰਮ ਕਰਦਾ ਹੈ। ਡਾ. ਕਿਰਨ ਸੇਠ ਨੇ ਵਿਦਿਆਰਥੀਆਂ ਨੂੰ ਮੈਡੀਟੇਸ਼ਨ ਅਤੇ ਯੋਗਾ ਦੁਆਰਾ ਇਕਾਗਰਤਾ ਵਧਾਉਣ ਲਈ ਕਈ ਜ਼ਰੂਰੀ ਸੁਝਾਅ ਵੀ ਦਿੱਤੇ। ਉਨ੍ਹਾਂ ਵਿਦਿਆਰਥੀਆਂ ਦੇ ਜੀਵਨ ਵਿੱਚ ਸਾਈਕਲਿੰਗ ਦੀ ਮਹੱਤਤਾ ਬਾਰੇ ਵੀ ਦੱਸਿਆ। ਵਿਦਿਆਲਾ ਪਿ੍ੰਸੀਪਲ ਪ੍ਰੋ: ਅਤਿਮਾ ਸ਼ਰਮਾ ਦਿਵੇਦੀ ਨੇ ਕਿਹਾ ਕਿ ਡਾ: ਸੇਠ ਵਰਗੀਆਂ ਸ਼ਖ਼ਸੀਅਤਾਂ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਦਾ ਸਰੋਤ ਹਨ ਕਿ ਕਿਸ ਤਰ੍ਹਾਂ ਵਿਅਕਤੀ ਨੂੰ ਸਮਾਜ ਲਈ ਨਿਰਸਵਾਰਥ ਹੋ ਕੇ ਕੰਮ ਕਰਨਾ ਚਾਹੀਦਾ ਹੈ | ਇਸ ਮੌਕੇ ਸ੍ਰੀ ਅਲੋਕ ਸੋਂਧੀ, ਜਨਰਲ ਸਕੱਤਰ, ਕੇਐਮਵੀ ਪ੍ਰਬੰਧਕੀ ਕਮੇਟੀ, ਸ਼੍ਰੀਮਤੀ ਨੀਰਜਾ ਚੰਦਰਮੋਹਨ, ਮੈਂਬਰ, ਕੇਐਮਵੀ ਪ੍ਰਬੰਧਕੀ ਕਮੇਟੀ ਅਤੇ ਸ੍ਰੀਮਤੀ ਅਨੁਰਾਧਾ ਸੋਂਧੀ ਵੀ ਹਾਜ਼ਰ ਰਹੇ।