
ਕੰਨਿਆ ਮਹਾਵਿਦਿਆਲਾ ਨੇ ਰਸਮੀ ਢੰਗ ਨਾਲ 137ਵਾਂ ਸਰਸਵਤੀ ਪੂਜਨ ਸਮਾਗਮ ਕਰਵਾਇਆ। ਇਸ ਸ਼ੱੁਭ ਮੌਕੇ ‘ਤੇ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਜਸਪ੍ਰਰੀਤ ਸਿੰਘ ਦਾ ਨਿੱਘਾ ਸਵਾਗਤ ਕੀਤਾ ਗਿਆ। ਚੰਦਰ ਮੋਹਨ, ਪ੍ਰਧਾਨ, ਆਰੀਆ ਸਿੱਖਿਆ ਮੰਡਲ ਨੇ ਨਵੇਂ ਅਕਾਦਮਿਕ ਸੈਸ਼ਨ ਦੀ ਰਸਮੀ ਸ਼ੁਰੂਆਤ ਮੌਕੇ ਸਮਾਗਮ ਦੀ ਪ੍ਰਧਾਨਗੀ ਕੀਤੀ। ਕੇਐੱਮਵੀ ਪ੍ਰਬੰਧਕੀ ਕਮੇਟੀ ਦੀ ਉਪ ਪ੍ਰਧਾਨ ਡਾ. ਸੁਸ਼ਮਾ ਚਾਵਲਾ, ਅਲੋਕ ਸੋਂਧੀ, ਜਨਰਲ ਸਕੱਤਰ, ਕੇਐੱਮਵੀ ਪ੍ਰਬੰਧਕੀ ਕਮੇਟੀ, ਨੀਰਜਾ ਚੰਦਰ ਮੋਹਨ, ਮੈਂਬਰ, ਕੇਐੱਮਵੀ ਪ੍ਰਬੰਧਕੀ ਕਮੇਟੀ, ਡਾ. ਸਤਪਾਲ ਗੁਪਤਾ, ਮੈਂਬਰ, ਕੇਐੱਮਵੀ ਪ੍ਰਬੰਧਕੀ ਕਮੇਟੀ, ਡਾ. ਕਮਲ ਗੁਪਤਾ, ਕੇਐੱਮਵੀ ਪ੍ਰਬੰਧਕੀ ਕਮੇਟੀ ਦੇ ਮੈਂਬਰ ਡਾ. ਪਰਦੀਪ ਭੰਡਾਰੀ, ਪਿੰ੍ਸੀਪਲ, ਦੋਆਬਾ ਕਾਲਜ ਅਤੇ ਅਨੁਰਾਧਾ ਸੋਂਧੀ ਨੇ ਵੀ ਇਸ ਮੌਕੇ ਸ਼ਿਰਕਤ ਕੀਤੀ। ਸਮਾਗਮ ਦੀ ਕਾਰਵਾਈ ਗਿਆਨ ਦੀ ਦੇਵੀ ਮਾਂ ਸਰਸਵਤੀ ਦੇ ਇਸ ਅਕਾਦਮਿਕ ਸੈਸ਼ਨ ਦੇ ਸਫਲ ਭਵਿੱਖ ਲਈ ਉਨ੍ਹਾਂ ਦਾ ਆਸ਼ੀਰਵਾਦ ਲੈ ਕੇ ਸ਼ੁਰੂ ਹੋਈ। ਸਰਸਵਤੀ ਪੂਜਾ ਦੇ ਗੀਤਾਂ ਦੀਆਂ ਸੰਗੀਤਕ ਧੁਨਾਂ ਵਿਚ ਪੁਰਾਣੀਆਂ ਵਿਦਿਆਰਥਣਾਂ ਨੇ ਨਵੀਂਆਂ ਵਿਦਿਆਰਥਣਾਂ ਨੂੰ ਦਿਲੋਂ ਜੀ ਆਇਆਂ ਆਖਿਆ। ਸਮਾਗਮ ਦੇ ਵਿਸ਼ੇਸ਼ ਮਹਿਮਾਨ ਪਦਮਸ਼੍ਰੀ ਡਾ. ਕਿਰਨ ਸੇਠ, ਆਈਆਈਟੀ, ਦਿੱਲੀ ਦੇ ਪੋ੍ਫੈਸਰ ਐਮਰੀਟਸ ਅਤੇ ਸਪਿਕ ਮੈਕੇ ਦੇ ਸੰਸਥਾਪਕ ਰਹੇ, ਜੋ ਨੌਜਵਾਨਾਂ ਵਿਚ ਭਾਰਤੀ ਕਲਾ ਅਤੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਵਿਚ ਸਰਗਰਮੀ ਨਾਲ ਲੱਗੇ ਹੋਏ ਸਨ। ਉਨ੍ਹਾਂ ਨੇ ਆਪਣੇ ਦਿ੍ੜ ਵਿਸ਼ਵਾਸ ਤੇ ਭਾਸ਼ਣ ਰਾਹੀਂ ਨੌਜਵਾਨ ਵਿਦਿਆਰਥੀਆਂ ਨੂੰ ਪੇ੍ਰਿਤ ਕੀਤਾ ਕਿ ਕਿਸੇ ਜਨੂੰਨ ਪ੍ਰਤੀ ਸਮਰਪਣ ਧਿਆਨ ਕਰਨਾ ਚਾਹੀਦਾ ਹੈ, ਤਾਂ ਹੀ ਜੀਵਨ ਵਿਚ ਉੱਚ ਟੀਚੇ ਮਿੱਥੇ ਜਾ ਸਕਦੇ ਹਨ। ਅੱਜ ਦੇ ਇਸ ਮੁੱਖ ਮਹਿਮਾਨ ਦਾ ਸਵਾਗਤ ਕਰਦੇ ਹੋਏ ਚੰਦਰ ਮੋਹਨ ਨੇ ਕੇਐੱਮਵੀ ਦੇ ਵਿਦਿਆਰਥੀਆਂ ਦੀ ਅਥਾਹ ਸਮਰੱਥਾ ਅਤੇ ਫੈਕਲਟੀ ਦੇ ਸਲਾਹਕਾਰ ਹੁਨਰ ਅਤੇ ਮੈਡਮ ਪਿੰ੍ਸੀਪਲ ਦੇ ਭਵਿੱਖਵਾਦੀ ਦਿ੍ਸ਼ਟੀਕੋਣ ਵਿਚ ਆਪਣੇ ਵਿਸ਼ਵਾਸ ਦੀ ਪੁਸ਼ਟੀ ਕੀਤੀ, ਜੋ ਕਿ ਉੱਚ ਸਿੱਖਿਆ ਵਿਚ ਇਤਿਹਾਸਕ ਮੀਲ ਚਿੰਨ੍ਹਾਂ ਨੂੰ ਪ੍ਰਰਾਪਤ ਕਰ ਕੇ ਕੇਐੱਮਵੀ ਨੂੰ ਨਵੀਆਂ ਉਚਾਈਆਂ ‘ਤੇ ਲਿਜਾ ਰਹੇ ਹਨ। ਆਏ ਹੋਏ ਸਮੂਹ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਵਿਦਿਆਲਾ ਪਿੰ੍ਸੀਪਲ ਪੋ੍. ਅਤਿਮਾ ਸ਼ਰਮਾ ਦਿਵੇਦੀ ਨੇ ਪਰੰਪਰਾਗਤ ਸਰਸਵਤੀ ਪੂਜਾ ਦੀ ਮਹੱਤਤਾ ਤੋਂ ਜਾਣੂ ਕਰਵਾਉਂਦੇ ਹੋਏ ਵਿੱਦਿਅਕ, ਸਹਿ-ਵਿੱਦਿਅਕ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਨਾਲ-ਨਾਲ ਖੇਡ ਜਗਤ ਵਿਚ ਵਿਦਿਆਲਾ ਦੀਆਂ ਵਿਦਿਆਰਥਣਾਂ ਵੱਲੋਂ ਮਾਰੀਆਂ ਗਈਆਂ ਮੱਲਾਂ ਅਤੇ ਹਾਸਲ ਸਫ਼ਲਤਾ ਨੂੰ ਵਿਸਥਾਰ ਸਹਿਤ ਪੇਸ਼ ਕੀਤਾ ਤੇ ਨਾਲ ਹੀ ਵਿਦਿਆਰਥਣਾਂ ਦੀ ਸਫ਼ਲ ਭਵਿੱਖ ਦੀ ਕਾਮਨਾ ਕੀਤੀ ਅਤੇ ਨਾਲ ਹੀ ਇਸ ਗੱਲ ‘ਤੇ ਵੀ ਚਾਨਣਾ ਪਾਇਆ