ਰੂਪਨਗਰ/ ਜਤਿੰਦਰ ਪਾਲ ਸਿੰਘ ਕਲੇਰ
ਦੇਸ਼ ਦੇ ਸਰਕਾਰੀ ਤੰਤਰ ਦੇ ਅਲੱਗ-ਅਲੱਗ ਵਿਭਾਗ ਜੋ ਕਿ ਹਮੇਸ਼ਾ ਕਿਸੇ ਨਾ ਕਿਸੇ ਮੁੱਦੇ ਨੂੰ ਲੈਕੇ ਵਿਵਾਦਾਂ ਵਿਚ ਘਿਰੇ ਰਹਿਣ ਕਾਰਨ ਚਰਚਾ ਵਿਚ ਰਹਿੰਦੇ ਹਨ ਤੇ ਅਜਿਹਾ ਹੀ ਮਾਮਲਾ ਨੂਰਪੁਰਬੇਦੀ ਵਿਚ ਵੀ ਸਾਹਮਣੇ ਆਇਆ ਹੈ।ਦੱਸਣਯੋਗ ਹੈ ਕਿ ਬੀਤੇ ਦਿਨੀ ਜਿਲਾ ਡਿਪਟੀ ਕਮਿਸ਼ਨਰ ਰੂਪਨਗਰ ਵਲੋਂ ਜਾਰੀ ਇਕ ਇਸ਼ਤਿਹਾਰ ਰਾਹੀਂ ਅਸਟਾਮ ਫਰੋਸ਼ ਦੀਆਂ ਅਸਾਮੀਆਂ ਲਈ ਬਿਨੇ ਪੱਤਰ ਦੇ ਨਾਲ 200 ਰੁਪਏ ਦੇ ਪੋਸਟਲ ਆਰਡਰ ਦੀ ਮੰਗ ਰੱਖੀ ਗਈ ਸੀ ਜਿਸ ਲਈ ਅੱਜ ਦੀ ਲਾਸਟ ਡੇਟ ਸੀ ਪਰੰਤੂ ਨੂਰਪੁਰਬੇਦੀ ਵਿਖੇ ਅਪਲਾਈ ਕਰਨ ਵਾਲੇ ੳਮੁੀਦਵਾਰਾਂ ਨੂੰ ਉਸ ਵੇਲੇ ਭਾਰੀ ਨਾਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ੳਨ੍ਹਾਂ ਨੂੰ ਪੋਸਟ ਆਫਿਸ ਨੂਰਪੁਰਬੇਦੀ ਦੇ ਕਰਮਚਾਰੀਆਂ ਕੋਲੋਂ ਕੋਈ ਵੀ ਪੋਸਟਲ ਆਰਡਰ ਨਹੀਂ ਮਿਲਿਆ।
ਕੁਝ ਨੌਜਵਾਨਾਂ ਨੇ ਆਪਣਾ ਨਾਮ ਨਾ ੳਜੁਗਾਰ ਕਰਨ ਦੀ ਸ਼ਰਤ ਤਹਿਤ ਦੱਸਿਆ ਕਿ ਜਦੋਂ ਉਹ ਪੋਸਟਲ ਆਰਡਰ ਲੈਣ ਲਈ ਪੋਸਟ ਆਫਿਸ ਨੂਰਪੁਰਬੇਦੀ ਵਿਖੇ ਗਏ ਤਾਂ ਕਰਮਚਾਰੀਆਂ ਨੇ ਸਾਫ ਮਨਾਂ ਕਰ ਦਿੱਤਾ ਗਿਆ ੳਨ੍ਹਾਂ ਕੋਲ ਪੋਸਟਲ ਆਰਡਰ ਹੈ ਹੀ ਨਹੀਂ।ਇਸ ਤੇ ਜਦੋਂ ਸਾਡੀ ਟੀਮ ਨੇ ਵੀ ਇਕ ਆਮ ਨਾਗਰਿਕ ਵਜੋਂ ਉੱਥੇ ਜਾਕੇ ਪੋਸਟਲ ਆਰਡਰ ਦੀ ਮੰਗ ਕੀਤੀ ਤਾਂ ੳਨ੍ਹਾਂ ਨੂੰ ਇਹੀ ਜਵਾਬ ਮਿਲਿਆ।ਤੇ ਜਦੋਂ ੳਨ੍ਹਾਂ ਨੂੰ ਪੱਤਾ ਚੱਲਿਆ ਕਿ ਇਹ ਪ੍ਰੈਸ ਦੀ ਟੀਮ ਤੋਂ ਆਏ ਹਨ ਤਾਂ ਉਹ ਕੋਈ ਵੀ ਸਪੱਸ਼ਟ ਜਵਾਬ ਨਹੀਂ ਦੇਕੇ ਤੇ ਵਾਰ ਵਾਰ ਹੜਬੜਾਹਟ ਚ ਆਪਣਾ ਜਵਾਬ ਬਦਲਦੇ ਰਹੇ ਜਿੱਥੋਂ ਇਹ ਸਾਫ ਜੱਗ ਜਾਹਿਰ ਹੋ ਰਿਹਾ ਹੈ ਕਿ ਉਹ ਜਾਣਬੁੱਝਕੇ ਨੌਜਵਾਨਾਂ ਨੂੰ ਖੱੱਜਲ ਖੁਆਰ ਕਰ ਰਹੇ ਹਨ ਬਾਕੀ ਤੁਸੀ ਆਪ ਹੀ ਦੇਖ ਲਓ ਡਾਕਘਰ ਦੇ ਇਨ੍ਹਾ ਬਾਬੂਆ ਦੇ ਦੋਗਲੇ ਜਵਾਬ